ਬਟਾਲਾ, (ਬੇਰੀ)- ਅੱਜ ਬਜਰੰਗ ਦਲ ਹਿੰਦੋਸਤਾਨ ਨੇ ਜ਼ਿਲਾ ਪ੍ਰਧਾਨ ਰਾਜੀਵ ਮਿੰਟੂ ਦੀ ਪ੍ਰਧਾਨਗੀ ਹੇਠ ਬਟਾਲਾ ਦੇ ਗਾਂਧੀ ਚੌਕ 'ਚ ਚੀਨ ਦਾ ਝੰਡਾ ਫੂਕਿਆ ਅਤੇ ਰੋਸ ਪ੍ਰਦਰਸ਼ਨ ਕੀਤਾ। ਇਸ ਸਬੰਧੀ ਗੱਲਬਾਤ ਕਰਦਿਆਂ ਸੰਜੀਵ ਮਿੰਟੂ ਨੇ ਕਿਹਾ ਕਿ ਚੀਨ ਵੱਲੋਂ ਕੈਲਾਸ਼ ਮਾਨ ਸਰੋਵਰ ਯਾਤਰਾ ਰੋਕਣ 'ਤੇ ਹਿੰਦੂ ਭਾਈਚਾਰੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ, ਜਿਸ ਨੂੰ ਬਜਰੰਗ ਦਲ ਹਿੰਦੋਸਤਾਨ ਕਦੀ ਵੀ ਬਰਦਾਸ਼ਤ ਨਹੀਂ ਕਰੇਗਾ।
ਉਨ੍ਹਾਂ ਕਿਹਾ ਕਿ ਚੀਨ ਦੀਆਂ ਵਸਤੂਆਂ ਦੇ 50 ਫੀਸਦੀ ਬਾਜ਼ਾਰ ਭਾਰਤ ਵਿਚ ਹਨ, ਜਿਸ ਦਿਨ ਇਹ ਬਾਜ਼ਾਰ ਹਿੰਦੋਸਤਾਨੀਆਂ ਨੇ ਬੰਦ ਕਰਵਾ ਦਿੱਤਾ, ਉਸ ਦਿਨ ਚੀਨ ਦੇ ਲੋਕਾਂ ਨੂੰ ਆਪਣੀ ਔਕਾਤ ਦਾ ਪਤਾ ਲੱਗੇਗਾ।
ਇਸ ਮੌਕੇ ਰਾਜੂ, ਬਾਜਵਾ, ਅਰੁਣ ਕੁਮਾਰ, ਦਮਨ ਬਾਜਵਾ, ਰਾਹੁਲ ਚੰਡੋਕ, ਬੱਬੀ ਅਮਰੀਕ ਸਿੰਘ, ਟਿੰਕੂ ਆਦਿ ਮੌਜੂਦ ਸਨ।
ਸਕੂਟਰੀ ਸਵਾਰ ਚਾਚੇ-ਭਤੀਜੇ ਨੂੰ ਟਰੱਕ ਨੇ ਮਾਰੀ ਟੱਕਰ, ਦੋਵਾਂ ਦੀ ਮੌਤ
NEXT STORY