ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਕਿਹਾ ਵਿਧਾਨ ਸਭਾ 'ਚ ਕਿਹਾ ਸੀ ਕਿ ਬਾਜਵਾ ਸਾਹਿਬ ਹੜ੍ਹਾਂ ਦੇ 15 ਦਿਨ ਮਗਰੋਂ ਬੰਬੂਕਾਟ 'ਤੇ ਚੜ੍ਹ ਕੇ ਦੌਰਾ ਕਰਨ ਆਏ ਅਤੇ ਪੈਰਾਂ ਨੂੰ ਮਿੱਟੀ ਵੀ ਨਹੀਂ ਲੱਗਣ ਦਿੱਤੀ। ਇਸ ਦਾ ਜਵਾਬ ਦਿੰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੈਂ ਮਲਟੀ ਯੂਟੀਲਿਟੀ ਵ੍ਹੀਕਲ 'ਤੇ ਸੁਲਤਾਨਪੁਰ ਲੋਧੀ ਗਿਆ ਸੀ। ਇਹ ਵ੍ਹੀਕਲ ਡੀ. ਸੀ. ਅੰਮ੍ਰਿਤਸਰ ਨੇ ਬੁਲਾਏ ਸਨ ਅਤੇ ਸਾਰੀ ਅਫ਼ਸਰਸ਼ਾਹੀ ਨੇ ਇਸ ਦਾ ਇਸਤੇਮਾਲ ਕੀਤਾ ਸੀ, ਜਿਸ ਨੂੰ ਆਮ ਆਦਮੀ ਪਾਰਟੀ ਵਾਲੇ ਬੰਬੂਕਾਟ ਦੱਸ ਰਹੇ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ ਹਵਾਈ ਅੱਡਾ ਹੋਇਆ ਬੰਦ! ਜਹਾਜ਼ਾਂ 'ਚ ਸਫ਼ਰ ਕਰਨ ਵਾਲੇ ਲੋਕ ਦੇਣ ਧਿਆਨ
ਉਹ ਬੰਬੂਕਾਟ ਇਨ੍ਹਾਂ ਨੇ ਵੀ ਵਰਤਿਆ ਹੈ ਅਤੇ ਮੈਂ ਵੀ 2 ਘੰਟਿਆਂ ਲਈ ਵਰਤਿਆ ਹੈ। ਪੰਜਾਬ ਸਰਕਾਰ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਫੰਡਾਂ ਦਾ ਯੋਗਦਾਨ ਪਾਉਣ ਵਾਸਤੇ ਬਣਾਏ ਪੋਰਟਲ 'ਰੰਗਲਾ ਪੰਜਾਬ' ਬਾਰੇ ਬਿਆਨ ਦਿੰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ 'ਰੰਗਲਾ ਪੰਜਾਬ' ਆਰ. ਟੀ. ਆਈ. ਤਹਿਤ ਕਵਰ ਨਹੀਂ ਹੈ ਅਤੇ ਜੇਕਰ ਕੋਈ ਪੈਸੇ ਦਿੰਦਾ ਹੈ, ਉਹ ਕਿੱਥੇ ਖ਼ਰਚ ਹੁੰਦੇ ਹਨ, ਇਸ ਦਾ ਕੋਈ ਹਿਸਾਬ ਨਹੀਂ ਹੈ।
ਇਹ ਵੀ ਪੜ੍ਹੋ : ਨੌਜਵਾਨ ਨਾਲ ਹੋਈ ਜੱਗੋਂ ਤੇਰ੍ਹਵੀਂ, ਜਿਊਂਦੇ ਦਾ ਬਣਾ 'ਤਾ Death Certificate, ਹੋਸ਼ ਉਡਾਉਣ ਵਾਲਾ ਹੈ ਮਾਮਲਾ
ਜੇਕਰ ਇਹ 'ਰੰਗਲਾ ਪੰਜਾਬ' ਆਰ. ਟੀ. ਆਈ. ਤਹਿਤ ਆ ਜਾਵੇ ਜਾਂ ਪੈਸਾ ਮੁੱਖ ਮੰਤਰੀ ਰਿਲੀਫ਼ ਫੰਡ 'ਚ ਆ ਜਾਵੇ ਤਾਂ ਸਾਨੂੰ ਕੋਈ ਸਮੱਸਿਆ ਨਹੀਂ ਹੈ। ਦੱਸਣਯੋਗ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ ਪੰਜਾਬ ਸਰਕਾਰ 'ਰੰਗਲਾ ਪੰਜਾਬ' ਨੂੰ ਕੰਗਲਾ ਬਣਾਉਣ ਜਾ ਰਹੀ ਹੈ ਅਤੇ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਸੀ ਕਿ ਇਸ 'ਰੰਗਲਾ ਪੰਜਾਬ' 'ਚ ਕੋਈ ਵੀ ਪੰਜਾਬ ਲਈ ਪੈਸਾ ਨਾ ਪਾਵੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਇਸ SSP ਨੂੰ ਲੱਗਾ 50 ਹਜ਼ਾਰ ਰੁਪਏ ਦਾ ਜੁਰਮਾਨਾ, ਮਾਮਲਾ ਜਾਣ ਹੋਵੋਗੇ ਹੈਰਾਨ, ਫਸ ਸਕਦੇ ਨੇ ਹੋਰ ਅਧਿਕਾਰੀ
NEXT STORY