ਅੰਮ੍ਰਿਤਸਰ (ਜਸ਼ਨ) - ਹੁਣ ਫਿਰ ਤੋਂ ਬਰਮਿੰਘਮ ਬੱਲੇ-ਬੱਲੇ ਹੋ ਗਈ ਕਿਉਂਕਿ ਅੱਜ ਅੰਮ੍ਰਿਤਸਰ-ਬਰਮਿੰਘਮ ਵਿਚਾਲੇ ਨਾਨ-ਸਟਾਪ ਫਲਾਈਟ ਦਾ ਐਲਾਨ ਹੋਣ ਨਾਲ ਪੰਜਾਬ ਨਾਲ ਲੱਗਦੇ 3 ਸੂਬਿਆਂ ਦੇ ਲੋਕਾਂ ਨੂੰ ਵੀ ਫਾਇਦਾ ਹੋਵੇਗਾ। ਇਸ ਤੋਂ ਪਹਿਲਾਂ ਇਹ ਸੇਵਾ ਇਥੋਂ ਚੱਲਦੀ ਤਾਂ ਸੀ, ਜਿਸ ਨਾਲ ਜਹਾਜ਼ ਕੰਪਨੀ ਨੂੰ ਕਾਫੀ ਫਾਇਦਾ ਵੀ ਹੋ ਰਿਹਾ ਸੀ ਪਰ ਫਲਾਈਟ ਨੂੰ ਬਗੈਰ ਕਿਸੇ ਕਾਰਨ ਏਅਰਪੋਰਟ ਅਥਾਰਟੀ ਨੇ ਬੰਦ ਕਰ ਦਿੱਤਾ ਸੀ, ਜਿਸ ਕਾਰਨ ਲੋਕਾਂ ਨੂੰ ਵੀ ਭਾਰੀ ਪ੍ਰੇਸ਼ਾਨੀਆਂ ਨਾਲ ਜੂਝਣਾ ਪੈ ਰਿਹਾ ਸੀ। ਇਹ ਪ੍ਰਗਟਾਵਾ ਇਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕੀਤਾ।
ਉਨ੍ਹਾਂ ਕਿਹਾ ਕਿ ਉਕਤ ਜ਼ਿੰਮੇਵਾਰੀ ਵਾਲਾ ਅਹੁਦਾ ਸੰਭਾਲਦੇ ਹੀ ਮੈਂ ਇਹ ਵਾਅਦਾ ਕੀਤਾ ਸੀ ਕਿ ਉਹ ਇਸ ਫਲਾਈਟ ਨੂੰ ਹਰ ਹਾਲ 'ਚ ਚਾਲੂ ਕਰਵਾ ਕੇ ਰਹਿਣਗੇ। ਉਨ੍ਹਾਂ ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿੱਤ ਮੰਤਰੀ ਅਰੁਣ ਜੇਤਲੀ, ਨਾਗਰਿਕ ਜਹਾਜ਼ ਮੰਤਰੀ ਅਸ਼ੋਕ ਗਜਪਤੀ ਰਾਜੂ ਤੇ ਜਹਾਜ਼ ਰਾਜ ਮੰਤਰੀ ਜਯੰਤ ਸਿਨਹਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਇਸ ਫਲਾਈਟ ਨੂੰ ਦੁਬਾਰਾ ਤੋਂ ਚਾਲੂ ਕਰ ਕੇ 3 ਸੂਬਿਆਂ ਦੇ ਲੋਕਾਂ ਨੂੰ ਇਕ ਤੋਹਫਾ ਦਿੱਤਾ ਹੈ। ਇਸ ਫਲਾਈਟ ਕਾਰਨ ਹੁਣ 3 ਸੂਬਿਆਂ ਦੇ ਵਪਾਰ ਵਿਚ ਵੀ ਕਾਫੀ ਤੇਜ਼ੀ ਆਵੇਗੀ। ਉਨ੍ਹਾਂ ਦੱਸਿਆ ਕਿ ਪਹਿਲਾਂ ਇਸ ਫਲਾਈਟ ਨੂੰ ਦਿੱਲੀ ਤੋਂ ਕਰ ਦਿੱਤਾ ਗਿਆ ਸੀ, ਇਸ ਨਾਲ ਇਕ ਤਾਂ ਲੋਕਾਂ ਦਾ ਕਾਫੀ ਕੀਮਤੀ ਸਮਾਂ ਬਰਬਾਦ ਹੁੰਦਾ ਸੀ ਤੇ ਦੂਜਾ ਉਨ੍ਹਾਂ ਦਾ ਪੈਸਾ ਵੀ ਵੱੱਧ ਖਰਚ ਹੁੰਦਾ ਸੀ।
ਉਨ੍ਹਾਂ ਕਿਹਾ ਕਿ ਏਅਰਪੋਰਟ ਦੇ ਸੀਨੀਅਰ ਅਧਿਕਾਰੀ ਵਿਸ਼ਵਨਾਥ ਪਾਂਡਯਾ ਤੇ ਪੰਕਜ ਸ਼੍ਰੀਵਾਸਤਵ ਨੇ ਹਫਤੇ ਵਿਚ 2 ਵਾਰ ਉਕਤ ਫਲਾਈਟ ਦਾ ਐਲਾਨ ਕਰ ਕੇ ਸਾਰਿਆਂ ਦੇ ਚਿਹਰਿਆਂ 'ਤੇ ਖੁਸ਼ੀ ਲਿਆ ਦਿੱਤੀ ਹੈ। ਹੁਣ ਤੱਕ ਉਹ ਅੰਮ੍ਰਿਤਸਰ ਏਅਰਪੋਰਟ ਲਈ ਕੇਂਦਰ ਸਰਕਾਰ ਤੋਂ ਆਪਣੇ ਦਮ 'ਤੇ ਲਗਭਗ 200 ਕਰੋੜ ਰੁਪਏ ਦੀ ਰਾਸ਼ੀ ਤੋਂ ਵੱਧ ਦੇ ਵਿਕਾਸ ਕੰਮ ਕਰਵਾ ਚੁੱਕੇ ਹਨ ਤੇ ਭਵਿੱਖ ਵਿਚ ਜਲਦ ਹੀ ਕਈ ਹੋਰ ਅਹਿਮ ਵਿਕਾਸ ਕੰਮ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਉਹ ਕੇਂਦਰ ਸਰਕਾਰ ਤੋਂ ਜਲਦ ਤੋਂ ਜਲਦ ਹੋਰ ਜ਼ਿਆਦਾ ਪ੍ਰਾਜੈਕਟ ਅੰਮ੍ਰਿਤਸਰ ਵਿਚ ਲਿਆਉਣ ਦੀ ਯੋਜਨਾ 'ਤੇ ਕੰਮ ਕਰ ਰਹੇ ਹਨ, ਜਿਸ ਦਾ ਬਲਿਊ ਪਿੰ੍ਰਟ ਤਿਆਰ ਕੀਤਾ ਜਾ ਰਿਹਾ ਹੈ।
ਪੰਜਾਬ ਪੁਲਸ ਤੇ ਡੀ. ਜੀ. ਪੀ. 'ਤੇ ਸਾਨੂੰ ਪੂਰਾ ਭਰੋਸਾ : ਅਕਾਲੀ ਦਲ
NEXT STORY