ਫਿਰੋਜ਼ਪੁਰ/ਫਾਜ਼ਿਲਕਾ (ਕੁਮਾਰ, ਪਰਮਜੀਤ, ਖੁੱਲਰ) : ਪੰਜਾਬ ਸਰਕਾਰ ਵਲੋਂ 9 ਸਤੰਬਰ ਤੋਂ ਸਾਰੇ ਸਕੂਲਾਂ ਨੂੰ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ ਪਰ ਇਸ ਦੇ ਨਾਲ ਹੀ ਹੜ੍ਹ ਪ੍ਰਭਾਵਿਤ ਸਕੂਲਾਂ 'ਚ ਅਜੇ ਛੁੱਟੀਆਂ ਦੀ ਰਹਿਣਗੀਆਂ। ਇਸ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਦੇ 36 ਹੜ੍ਹ ਪ੍ਰਭਾਵਿਤ ਸਕੂਲ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ, ਜਦੋਂ ਕਿ ਬਾਕੀ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਏਡਿਡ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਅਧਿਆਪਕਾਂ ਲਈ 8 ਸਤੰਬਰ ਤੋਂ ਅਤੇ ਵਿਦਿਆਰਥੀਆਂ ਲਈ 9 ਸਤੰਬਰ ਤੋਂ ਆਮ ਵਾਂਗ ਖੁੱਲ੍ਹਣਗੇ। ਉਨ੍ਹਾਂ ਕਿਹਾ ਕਿ 8 ਸਤੰਬਰ ਨੂੰ ਅਧਿਆਪਕ ਸਕੂਲ ਆਉਣਗੇ ਅਤੇ ਆਪਣੀ ਦੇਖ-ਰੇਖ 'ਚ ਸਫ਼ਾਈ ਵਿਵਸਥਾ ਕਰਵਾਉਣ ਨੂੰ ਯਕੀਨੀ ਬਣਾਉਣਗੇ। ਸਫ਼ਾਈ ਵਿਵਸਥਾ ਯਕੀਨੀ ਬਣਾਉਣ ਉਪਰੰਤ 9 ਸਤੰਬਰ ਤੋਂ ਵਿਦਿਆਰਥੀਆਂ ਲਈ ਵੀ ਸਕੂਲ ਆਮ ਦਿਨਾਂ ਵਾਂਗ ਖੁੱਲ੍ਹਣਗੇ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਮੁਲਤਵੀ ਪ੍ਰੀਖਿਆਵਾਂ ਨੂੰ ਲੈ ਕੇ ਵੱਡੀ ਅਪਡੇਟ, ਵਿਦਿਆਰਥੀ ਖਿੱਚ ਲੈਣ ਤਿਆਰੀ
ਉਨ੍ਹਾਂ ਦੱਸਿਆ ਕਿ ਪਰ ਜ਼ਿਲ੍ਹੇ ਦੇ 36 ਹੜ੍ਹ ਤੋਂ ਪ੍ਰਭਾਵਿਤ ਸਕੂਲ ਸਰਕਾਰੀ ਪ੍ਰਾਇਮਰੀ ਸਕੂਲ ਟੇਂਡੀ ਵਾਲਾ, ਕਾਲੂ ਵਾਲਾ, ਗੱਟੀ ਰਹੀਮੇ ਕੇ, ਨਿਹਾਲਾ ਲਵੇਰਾ, ਧੀਰਾ ਘਾਰਾ, ਕਾਮਲਵਾਲਾ ਮੁੱਠਿਆਂ ਵਾਲਾ, ਨਿਹਾਲੇ ਵਾਲਾ, ਚਾਂਦੀ ਵਾਲਾ, ਰਾਜੋ ਕੇ ਉਸਪਾਰ, ਖੁੰਦਰ ਗੱਟੀ, ਆਲੇ ਵਾਲਾ, ਅਰਾਜੀ ਸਭਰਾਂ, ਦੁੱਲੇ ਕੇ ਨੱਥੂ ਵਾਲਾ, ਗੱਟੀ ਅਜਾਇਬ ਸਿੰਘ, ਨੌ ਬਹਿਰਾਮ ਸ਼ੇਰ ਸਿੰਘ, ਧਾਨੀ ਗੁਰਮੁੱਖ ਸਿੰਘ, ਰਾਣਾ ਪੰਜ ਗਰਾਈ, ਨਵਾਂ ਰਾਣਾ ਪੰਜਾ ਗਰਾਈ, ਸ਼ੇਰ ਸਿੰਘ ਵਾਲਾ, ਮੌਜੀ ਬਹਾਦੁਰ ਕੇ, ਕਾਲੇ ਕੇ ਹਿਠਾੜ, ਕੁਤਬਦੀਨ ਵਾਲਾ, ਬੰਢਾਲਾ, ਬਸਤੀ ਰਾਮ ਲਾਲ, ਭੱਖੜਾ, ਸੁਲਤਾਨ ਵਾਲਾ, ਫੱਤੇ ਵਾਲਾ, ਬੱਗੇ ਵਾਲਾ, ਸਰਕਾਰੀ ਮਿਡਲ ਸਕੂਲ ਆਲੇ ਵਾਲਾ, ਮਾਹਲਮ, ਸਰਕਾਰੀ ਹਾਈ ਸਕੂਲ ਖੁੰਦਰ ਗੱਟੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੀਰਾ ਘਾਰਾ, ਗੱਟੀ ਰਾਜੋ ਕੇ ਅਤੇ ਨੌ ਬਹਿਰਾਮ ਸ਼ੇਰ ਸਿੰਘ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵੱਧਣ ਨੂੰ ਲੈ ਕੇ ਵੱਡੀ ਖ਼ਬਰ, ਨਵੀਂ UPDATE ਆਈ ਸਾਹਮਣੇ
ਫਾਜ਼ਿਲਕਾ ਜ਼ਿਲ੍ਹੇ ਦੇ 30 ਸਕੂਲ ਵੀ ਅਗਲੇ ਹੁਕਮਾਂ ਤੱਕ ਰਹਿਣਗੇ ਬੰਦ
ਫਾਜ਼ਿਲਕਾ/ਜਲਾਲਾਬਾਦ (ਨਾਗਪਾਲ, ਲੀਲਾਧਰ, ਬੰਟੀ) : ਜ਼ਿਲ੍ਹਾ ਮੈਜਿਸਟ੍ਰੇਟ ਅਮਰਪ੍ਰੀਤ ਕੌਰ ਸੰਧੂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਅਗਲੇ ਹੁਕਮਾਂ ਤੱਕ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਹ ਹੁਕਮ ਜ਼ਿਲ੍ਹਾ ਸਿੱਖਿਆ ਵਿਭਾਗ ਤੋਂ ਪ੍ਰਾਪਤ ਰਿਪੋਰਟ ਦੇ ਆਧਾਰ ’ਤੇ ਜਾਰੀ ਕੀਤੇ ਗਏ ਹਨ। ਹੁਕਮਾਂ ਅਨੁਸਾਰ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਜਾਰੀ ਰੱਖਣ ਦੀ ਹਦਾਇਤ ਵੀ ਕੀਤੀ ਗਈ ਹੈ। ਇਹ ਹੁਕਮ ਡੀ. ਐੱਮ. ਐਕਟ 2005 ਦੀ ਧਾਰਾ 30 ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਜਾਰੀ ਕੀਤੇ ਗਏ। ਉਨ੍ਹਾਂ ਦੱਸਿਆ ਕਿ ਬਲਾਕ ਫਾਜ਼ਿਲਕਾ-1 ਅਧੀਨ ਆਉਂਦੇ ਸਕੂਲ ਘੁਰਕਾ, ਢਾਣੀ ਮੋਹਣਾ ਰਾਮ, ਗੁਦੜ ਭੈਣੀ, ਹਸਤਾ ਕਲਾਂ, ਬਹਿਕ ਬੌਦਲਾ, ਰਾਣਾ, ਬਹਿਕ ਹਸਤਾਂ ਉਤਾੜ, ਹਸਤਾ ਕਲਾਂ ਬਲਾਕ ਫਾਜ਼ਿਲਕਾ-2 ਅਧੀਨ ਸਕੂਲ ਝੰਗੜ ਭੈਣੀ ਮਹਾਤਮ ਨਗਰ ਰੇਤੇ ਵਾਲੀ ਭੈਣੀ, ਗੁਲਾਬੇਵਾਲੀ ਭੈਣੀ, ਢਾਣੀ ਸੱਦਾ ਸਿੰਘ, ਮਹਾਤਮ ਨਗਰ, ਦੋਨਾ ਨਾਨਕਾ, ਮੁਹਾਰ ਜਮਸ਼ੇਰ ਮੁਹਾਰ ਖੀਵਾ, ਮਨਸਾ, ਗੱਟੀ ਨੰ.1, ਤੇਜਾ ਰੁਹੇਲਾ, ਸਾਬੂਆਣਾ, ਮੌਜ਼ਮ, ਸਲੇਮ ਸ਼ਾਹ, ਆਲਮ ਸ਼ਾਹ, ਢਾਣੀ ਬਚਨ ਸਿੰਘ, ਲਾਧੂਕਾ ਚੱਕ ਖੀਵਾ ਦੇ ਸਕੂਲ ਬੰਦ ਰਹਿਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਇਨ੍ਹਾਂ ਸਕੂਲਾਂ ਵਿਚ ਵੱਧ ਗਈਆਂ ਛੁੱਟੀਆਂ, ਜਾਰੀ ਹੋਏ ਨਵੇਂ ਹੁਕਮ, ਦੋਖੇ ਪੂਰੀ ਸੂਚੀ
NEXT STORY