ਸੁਜਾਨਪੁਰ (ਜੋਤੀ/ਬਖਸ਼ੀ)— ਉਸ ਸਮੇਂ ਸਾਰਾ ਆਸਮਾਨ ਦਰਦ ਦੀਆਂ ਚੀਕਾਂ ਨਾਲ ਗੂੰਜ ਉੱਠਿਆ ਜਦੋਂ ਸਹੁਰੇ ਵੱਲੋਂ ਦਿਖਾਈ ਗਈ ਦਰਿੰਦਗੀ ਵਿਚ ਖਤਮ ਹੋਏ ਪਰਿਵਾਰ ਦੇ ਆਖਰੀ ਜੀਅ ਨੂੰਹ ਦੇ ਸਾਹ ਵੀ ਜਵਾਬ ਦੇ ਗਏ। ਬੀਤੀ 20 ਜੁਲਾਈ ਦੀ ਰਾਤ ਸੁਜਾਨਪੁਰ ਦੇ ਨਾਲ ਲੱਗਦੇ ਪਿੰਡ ਸੁਜਾਨਪੁਰ ਦੇਹਾਤੀ ਵਿਚ ਸਹੁਰੇ ਵਲੋਂ ਆਪਣੇ ਹੀ ਪੁੱਤਰ, ਨੂੰਹ ਤੇ ਪੋਤੀ ਤੇ ਪੈਟਰੋਲ ਸੁੱਟ ਅੱਗ ਲਗਾ ਦਿੱਤੀ ਸੀ। ਜਿਸ ਦੇ ਚਲਦੇ ਦੋਸ਼ੀ ਮਨਜੀਤ ਸਿੰਘ ਦੇ ਪੁੱਤਰ ਸੇਵਾ ਸਿੰਘ, ਉਸ ਦੀ ਬੇਟੀ ਮਨਕੀਰਤ ਦੀ ਮੌਤ ਹੋ ਗਈ ਸੀ। ਇਸ ਘਟਨਾ ਵਿਚ ਜ਼ਿੰਦਾ ਬਚੀ ਨੂੰਹ ਦੀ ਵੀ ਘਟਨਾ ਦੇ 19 ਦਿਨਾਂ ਬਾਅਦ ਮੌਤ ਹੋ ਗਈ।
ਇਸ ਰੂਹ ਕੰਬਾਉਣ ਵਾਲੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਨੇ ਵੀ ਨਹਿਰ ਵਿਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਸੀ। ਦੋਸ਼ੀ ਦੀ ਨੂੰਹ ਬਲਜੀਤ ਕੌਰ ਦਾ ਸਿਵਲ ਹਸਪਤਾਲ ਪਠਾਨਕੋਟ ਵਿਚ ਇਲਾਜ ਚੱਲ ਰਿਹਾ ਸੀ। ਜਿਸ ਦੀ ਅੱਜ 19 ਦਿਨ ਦੇ ਬਾਅਦ ਮੌਤ ਹੋ ਗਈ। ਥਾਣਾ ਮੁਖੀ ਸੁਜਾਨਪੁਰ ਹਰਿਕ੍ਰਿਸ਼ਨ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦੇ ਬਾਅਦ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ।
ਵਪਾਰੀਆਂ ਨੇ ਦਿੱਤਾ 2 ਦਿਨ ਦਾ ਅਲਟੀਮੇਟਮ, ਬੰਦ ਕੀਤਾ ਜਾਵੇਗਾ ਭਾਰਤ-ਪਾਕਿ ਕਾਰੋਬਾਰ
NEXT STORY