ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ ਸਦਰ ਪੁਲਸ ਨੇ ਫਾਜ਼ਿਲਕਾ ਸੈਕਟਰ ’ਚ ਬੀ. ਐੱਸ. ਐੱਫ. ਵੱਲੋਂ ਇਕ ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ ਕਰਨ ਮਗਰੋਂ ਉਸਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸਦਰ ਪੁਲਸ ਕੋਲ ਬੀ. ਐੱਸ. ਐੱਫ. ਦੀ ਸਰਹੱਦੀ ਨਿਰੀਖਣ ਚੌਂਕੀ ਝੰਗੜ ਦੇ ਕੰਪਨੀ ਕਮਾਂਡਰ ਨੇ ਰਿਪੋਰਟ ਦਰਜ ਕਰਵਾਈ ਸੀ ਕਿ ਉਹ ਸਾਥੀ ਕਰਮਚਾਰੀਆਂ ਸਮੇਤ ਡਿਊਟੀ 'ਤੇ ਤਾਇਨਾਤ ਸੀ।
ਇਸ ਦੌਰਾਨ ਬੰਗਲਾਦੇਸ਼ੀ ਨਾਗਰਿਕ ਨੂੰ ਭਾਰਤੀ ਸਰਹੱਦ 'ਤੇ ਗ੍ਰਿਫ਼ਤਾਰ ਕਰ ਲਿਆ। ਫੜ੍ਹੇ ਗਏ ਬੰਗਲਾਦੇਸ਼ੀ ਦੀ ਪਛਾਣ ਤੌਫੀਕ ਖਾਨ ਪੁੱਤਰ ਫੂਲ ਮਿਆਂ ਵਾਸੀ ਧਨੀਰਾਮਪੁਰ ਜ਼ਿਲ੍ਹਾ ਕੋਨੀਲਾ ਬੰਗਲਾਦੇਸ਼ ਵਜੋਂ ਹੋਈ ਹੈ। ਪੁਲਸ ਨੇ ਉਸਦੇ ਖ਼ਿਲਾਫ਼ ਪਾਸਪੋਰਟ ਅਤੇ ਫੋਰਨਰ ਐਕਟ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
PM ਮੋਦੀ ਦੇ ਆਦਮਪੁਰ ਦੌਰੇ ਮਗਰੋਂ S-400 ਤੇ ਏਅਰਬੇਸ ਬਾਰੇ ਪਾਕਿਸਤਾਨੀ ਦਾਅਵਿਆਂ ਦੀ ਨਿਕਲੀ 'ਫੂਕ'
NEXT STORY