ਸਮਾਣਾ (ਦਰਦ, ਅਸ਼ੋਕ) : ਸਿਟੀ ਪੁਲਸ ਥਾਣਾ ਤੋਂ ਸਿਰਫ 100 ਮੀਟਰ ਦੀ ਦੂਰੀ ’ਤੇ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਮੁੱਖ ਬ੍ਰਾਂਚ ਤੋਂ ਪੈਸੇ ਕੱਢਵਾ ਕੇ ਬਾਹਰ ਆਏ ਦੁਕਾਨਦਾਰ ਤੋਂ ਪਿਸਤੌਲ ਦੀ ਨੋਕ 'ਤੇ 75 ਹਜ਼ਾਰ ਰੁਪਏ ਲੁੱਟ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੱਕਾ ਫੜ ਪੋਸਟ ਆਫਿਸ ਰੋਡ ਦੇ ਪੀੜਤ ਦੁਕਾਨਦਾਰ ਅਭਿਸ਼ੇਕ ਸਿੰਗਲਾ ਲਲੋਛੀ ਵਾਲੇ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ ਬਾਅਦ ਉਸ ਨੇ ਬੈਂਕ ਤੋਂ 86 ਹਜ਼ਾਰ ਰੁਪਏ ਕੱਢਵਾਏ ਸਨ। ਇਸ ਰਕਮ ’ਚੋਂ 75 ਹਜ਼ਾਰ ਰੁਪਏ ਇਕ ਜੇਬ੍ਹ ਵਿਚ ਅਤੇ 11 ਹਜ਼ਾਰ ਰੁਪਏ ਦੂਜੀ ਜੇਬ੍ਹ ’ਚ ਰੱਖ ਕੇ ਬੈਂਕ ਤੋਂ ਬਾਹਰ ਖੜ੍ਹੇ ਆਪਣੇ ਬਾਈਕ ’ਤੇ ਸਵਾਰ ਹੋ ਕੇ ਜਦ ਸੜਕ ਤੱਕ ਪਹੁੰਚਿਆ ਤਾਂ ਉੱਥੇ ਮੌਜੂਦ ਇਕ ਵਿਅਕਤੀ ਨੇ ਅੱਗੇ ਆ ਕੇ ਉਸ ਦੇ ਬਾਈਕ ਦੀ ਚਾਬੀ ਕੱਢ ਲਈ। ਉਸ ਨੂੰ ਇਕ ਪਾਸੇ ਲਿਜਾ ਕੇ ਪਿਸਤੌਲ ਦੀ ਨੋਕ ’ਤੇ ਇਕ ਜੇਬ੍ਹ ’ਚ ਰੱਖੇ 75 ਹਜ਼ਾਰ ਰੁਪਏ ਕੱਢਵਾ ਲਏ।
ਅਭਿਸ਼ੇਕ ਅਨੁਸਾਰ ਬੈਂਕ ’ਚ ਮੌਜੂਦਗੀ ਦੌਰਾਨ ਉਸ ਲੁਟੇਰੇ ਨੇ ਉਸ ਤੋਂ ਕੱਢਵਾਈ ਗਈ ਰਕਮ ਬਾਰੇ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਸੀ। ਮਾਮਲੇ ਸਬੰਧੀ ਡੀ. ਐੱਸ. ਪੀ. ਸਮਾਣਾ ਨੇਹਾ ਅਗਰਵਾਲ ਨੇ ਕਿਹਾ ਕਿ ਪੁਲਸ ਵੱਲੋਂ ਘਟਨਾ ਵਾਲੀ ਥਾਂ ’ਤੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ। ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ਰੂ ਕਰ ਦਿੱਤੀ ਹੈ।
ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਦੇ ਮੁਲਜ਼ਮ ਨੂੰ ਜ਼ਮਾਨਤ
NEXT STORY