ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ ਨਾਬਾਲਗ ਨਾਲ ਜਬਰ-ਜ਼ਿਨਾਹ ਦੇ ਮੁਲਜ਼ਮ 24 ਸਾਲਾ ਸੁਨੀਲ ਕੁਮਾਰ ਵਾਸੀ ਨਰਾਇਣਗੜ੍ਹ ਨੂੰ ਜ਼ਮਾਨਤ ਦੇ ਦਿੱਤੀ ਹੈ। ਸੈਕਟਰ-31 ਥਾਣੇ ਦੀ ਪੁਲਸ ਨੇ ਮੁਲਜ਼ਮ ਨੌਜਵਾਨ ਖ਼ਿਲਾਫ਼ 12 ਦਸੰਬਰ, 2023 ਨੂੰ ਜਬਰ-ਜ਼ਿਨਾਹ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤਾ ਨੇ ਦੱਸਿਆ ਸੀ ਕਿ ਉਹ ਦਸਵੀਂ ਜਮਾਤ ਵਿੱਚ ਪੜ੍ਹਦੀ ਹੈ ਅਤੇ ਹੱਲੋਮਾਜਰਾ ਵਿਚ ਰਹਿੰਦੀ ਹੈ।
ਗੁਆਂਢ ਵਿਚ ਰਹਿਣ ਵਾਲੇ ਇਕ ਨੌਜਵਾਨ ਨੇ ਉਸ ਨੂੰ ਦੋਸਤੀ ਆਫਰ ਦਿੱਤਾ, ਪਰ ਉਸ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਹ ਫੋਨ ਕਰ ਲੱਗਾ ਅਤੇ ਕੁੱਝ ਦਿਨਾਂ ਬਾਅਦ ਦੋਵੇਂ ਦੋਸਤ ਬਣ ਗਏ। ਇਕ ਦਿਨ ਮੁਲਜ਼ਮ ਨੇ ਆਪਣੇ ਘਰ ਬੁਲਾਇਆ। ਉਹ ਉਸ ਦੇ ਘਰ ਗਈ ਤਾਂ ਉੱਥੇ ਕੋਈ ਨਹੀਂ ਸੀ। ਪੀੜਤਾ ਨੇ ਦੋਸ਼ ਲਾਇਆ ਕਿ ਮੁਲਜ਼ਮ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਇਸ ਦੇ ਨਾਲ ਹੀ ਉਸ ਨੇ ਕਿਸੇ ਨੂੰ ਦੱਸਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਰੁਮਾਲ ਨਾਲ ਗਲਾ ਘੁੱਟ ਨੌਜਵਾਨ ਦਾ ਕੀਤਾ ਕਤਲ, ਮਗਰੋਂ ਮਿੱਟੀ ’ਚ ਦੱਬ ਦਿੱਤੀ ਲਾਸ਼
NEXT STORY