ਸ੍ਰੀ ਮੁਕਤਸਰ ਸਾਹਿਬ : ਪੰਜਾਬ 'ਚ ਭਿਆਨਕ ਗਰਮੀ ਦੌਰਾਨ ਬਿਜਲੀ ਸਪਲਾਈ ਨਾ ਆਉਣ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਸੂਬਾ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਜ਼ਿਲ੍ਹਾ ਮੁਕਤਸਰ ਦੇ ਪਿੰਡ ਮਹਿਣਾ ਵਿਖੇ ਝੋਨੇ ਦੇ ਪੂਰੀ ਤਰ੍ਹਾਂ ਸੁੱਕੇ ਹੋਏ ਖੇਤ ਦਾ ਹਾਲ ਦਿਖਾਉਂਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ 'ਚ ਝੋਨੇ ਦੇ ਖੇਤ ਬਿਨਾਂ ਪਾਣੀ ਦੇ ਹਨ, ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕਿਸਾਨਾਂ ਨੂੰ 8-8 ਘੰਟੇ ਬਿਜਲੀ ਦੇਣ ਦੀ ਗੱਲ ਕੀਤੀ ਜਾ ਰਹੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਅੱਜ ਤੋਂ 15 ਸਾਲ ਪਹਿਲਾਂ ਅਕਾਲੀ ਦਲ ਦੀ ਸਰਕਾਰ ਨੇ ਬਿਜਲੀ ਦੀ ਘਾਟ ਨੂੰ ਪੂਰਾ ਕਰਨ ਲਈ ਪਲਾਂਟ ਸਥਾਪਿਤ ਕੀਤੇ ਸਨ ਅਤੇ ਬਿਜਲੀ ਸਰਪਲੱਸ ਬਣਾ ਦਿੱਤੀ ਸੀ।
ਪਿਛਲੇ 10 ਸਾਲਾਂ ਦੌਰਾਨ ਉਹੀ ਸਰਪਲੱਸ ਬਿਜਲੀ ਵਰਤੀ ਜਾ ਰਹੀ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਪਿਛਲੇ 10 ਸਾਲਾਂ ਦੌਰਾਨ ਕੁੱਝ ਨਹੀਂ ਕੀਤਾ। ਸੁਖਬੀਰ ਬਾਦਲ ਨੇ ਕਿਹਾ ਕਿ ਅੱਜ ਹਰ ਪਿੰਡ ਅਤੇ ਹਰ ਘਰ 'ਚ ਬਿਜਲੀ ਜਾਣ 'ਤੇ ਰਾਤ ਵੇਲੇ ਹਨ੍ਹੇਰਾ ਛਾਇਆ ਹੋਇਆ ਹੈ ਅਤੇ ਲੋਕਾਂ ਦਾ ਗਰਮੀ 'ਚ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ ਸਾਨੂੰ ਬਿਜਲੀ ਸਪਲਾਈ ਪੂਰੀ ਕਰਨ ਲਈ ਸੋਲਰ ਪਲਾਂਟ ਅਤੇ ਹੋਰ ਪਲਾਂਟ ਲਾਉਣੇ ਪੈਣਗੇ ਤਾਂ ਹੀ ਹਾਲਾਤ 'ਚ ਸੁਧਾਰ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਸਿਰਫ ਝੂਠੇ ਵਾਅਦੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਅਕਾਲੀ ਦਲ ਦੀ ਸਰਕਾਰ ਪੰਜਾਬ 'ਚ ਬਣਾਉਣ ਦਾ ਮੁੜ ਸਮਾਂ ਆ ਗਿਆ ਹੈ।
ਨਗਰ ਕੌਂਸਲ ਮਾਨਸਾ ਦੀ ਚੋਣ ਅਚਾਨਕ ਮੁਲਤਵੀ, ਸਿਆਸੀ ਮਾਹੌਲ ਭਖਿਆ, ਪੜ੍ਹੋ ਕੀ ਰਿਹਾ ਕਾਰਨ
NEXT STORY