ਜਲੰਧਰ (ਵੈੱਬ ਡੈਸਕ)-ਜਲੰਧਰ ਕੈਂਟ ਵਿਚ ਜੀ ਪਾਕੇਟ ਬਿਲਡਿੰਗ ਨੇੜੇ ਇਕ ਜੰਗਲੀ ਜਾਨਵਰ (ਬਾਰਾਸਿੰਘਾ) ਵੇਖਿਆ ਗਿਆ। ਇਸ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਇਹ ਵੀਡੀਓ ਰਾਹਗੀਰਾਂ ਨੇ ਆਪਣੇ ਫੋਨ ਵਿਚ ਉਦੋਂ ਰਿਕਾਰਡ ਕੀਤੀ ਜਦੋਂ ਉਹ ਨਵਾਂ ਸਾਲ ਮਨਾ ਕੇ ਘਰ ਵਾਪਸ ਆ ਰਹੇ ਸਨ। ਹਾਲਾਂਕਿ ਉਸ ਦੇ ਬਾਅਦ ਬਾਰਾਸਿੰਘਾ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਦੱਸ ਦੇਈਏ ਕਿ ਜਲੰਧਰ ਕੈਂਟ ਵਿਚ ਕਈ ਵਾਰ ਜੰਗਲੀ ਜਾਨਵਰ ਵੇਖੇ ਗਏ ਹਨ। ਇਸ ਵਾਰ ਸ਼ਹਿਰ ਵਿਚ ਬਾਰਾਸਿੰਘਾ ਦੇ ਦਾਖ਼ਲ ਹੋਣ ਦੇ ਬਾਅਦ ਲੋਕਾਂ ਵਿਚ ਕਾਫ਼ੀ ਦਹਿਸ਼ਤ ਫ਼ੈਲ ਗਈ ਸੀ। ਹਾਲਾਂਕਿ ਜਾਨਵਰ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਭਲਕੇ ਅੱਧੇ ਦਿਨ ਦੀ ਛੁੱਟੀ ਦਾ ਐਲਾਨ
ਜੰਗਲਾਤ ਵਿਭਾਗ ਮੁਤਾਬਕ ਬਾਰਾਸਿੰਘਾ ਦੱਖਣੀ ਏਸ਼ੀਆ ਦੇ ਜ਼ਿਆਦਾਤਰ ਹਿੱਸਿਆਂ ਵਿਚ ਪਾਇਆ ਜਾਂਦਾ ਹੈ। ਭਾਰਤ ਵਿਚ ਬਾਰਾਸਿੰਘਾ ਹਿਮਾਲਿਆ ਦੀ ਦੱਖਣਮੁਖੀ ਢਲਾਣਾਂ ਤੋਂ ਲੈ ਕੇ ਬਰਮਾ, ਥਾਈਲੈਂਡ, ਇੰਡੋਚੀਨ ਤੱਕ ਪਾਇਆ ਜਾਂਦਾ ਹੈ। ਭਾਰਤ ਵਿਚ ਇਹ ਲੁਪਤ ਹੋਣ ਵਾਲੀ ਪ੍ਰਜਾਤੀ ਵਜੋਂ ਸੂਚੀਬੱਧ ਹੈ।
ਇਨ੍ਹਾਂ ਦਿਨਾਂ 'ਚ ਠੰਡ ਦੇ ਨਾਲ-ਨਾਲ ਬਰਫਬਾਰੀ ਵੀ ਹੋ ਰਹੀ ਹੈ, ਜਿਸ ਕਾਰਨ ਜੰਗਲੀ ਜਾਨਵਰ ਹੋਰ ਥਾਵਾਂ 'ਤੇ ਭਾਲ ਕਰਨ ਲਈ ਨਿਕਲਦੇ ਹਨ, ਪਰ ਆਪਣਾ ਰਸਤਾ ਭੁੱਲ ਕੇ ਰਿਹਾਇਸ਼ੀ ਇਲਾਕਿਆਂ 'ਚ ਦਾਖ਼ਲ ਹੋ ਜਾਂਦੇ ਹਨ।
ਇਹ ਵੀ ਪੜ੍ਹੋ- ਜਲੰਧਰ ਪਹੁੰਚੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ
ਜੰਗਲਾਤ ਵਿਭਾਗ ਅਨੁਸਾਰ ਬਾਰਾਸਿੰਘਾ ਇਕ ਨਾਜ਼ੁਕ ਜਾਨਵਰ ਹੈ। ਜੇਕਰ ਇਸ ਦੇ ਆਲੇ-ਦੁਆਲੇ ਬਹੁਤ ਸਾਰੇ ਲੋਕ ਇਕੱਠੇ ਹੋ ਜਾਂਦੇ ਹਨ ਤਾਂ ਇਹ ਡਰ ਜਾਂਦਾ ਹੈ। ਕਈ ਵਾਰ ਤਾਂ ਇੰਨਾ ਡਰ ਜਾਂਦਾ ਹੈ ਕਿ ਮਰ ਵੀ ਜਾਂਦਾ ਹੈ। ਦਹਿਸ਼ਤ ਵਿੱਚ ਪਸ਼ੂ ਆਪਣੇ ਆਪ ਦੇ ਨਾਲ-ਨਾਲ ਲੋਕਾਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ, ਇਸ ਲਈ ਲੋਕਾਂ ਨੂੰ ਉਨ੍ਹਾਂ ਦਾ ਪਿੱਛਾ ਨਹੀਂ ਕਰਨਾ ਚਾਹੀਦਾ, ਇਸ ਦੌਰਾਨ ਫੜਨਾ ਵੀ ਮੁਸ਼ਕਿਲ ਹੋ ਜਾਂਦਾ ਹੈ।
ਇਹ ਵੀ ਪੜ੍ਹੋ- ਨਵੇਂ ਸਾਲ ਦੀ ਚੜ੍ਹਦੀ ਸਵੇਰ ਪੰਜਾਬ ਦੇ NH'ਤੇ ਵੱਡਾ ਹਾਦਸਾ, ਕਾਰ ਦੇ ਉੱਡ ਗਏ ਪਰਖੱਚੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਖਨੌਰੀ ਬਾਰਡਰ 'ਤੇ ਡਟਿਆ ਬੱਬੂ ਮਾਨ, ਧਰਨੇ 'ਚ ਬੈਠ ਗਏ ਕਿਸਾਨਾਂ ਨਾਲ
NEXT STORY