ਬਠਿੰਡਾ : ਬਰਗਾੜੀ ਮਾਮਲੇ 'ਤੇ ਚੱਲ ਰਹੀ ਜਾਂਚ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿਆਸਤ ਤੋਂ ਪ੍ਰੇਰਤ ਦੱਸਿਆ ਹੈ। ਜਥੇਦਾਰ ਦਾ ਕਹਿਣਾ ਹੈ ਕਿ ਜਿਹੜਾ ਮਾਮਲਾ ਸਿਆਸਤ ਵਿਚ ਉਲਝ ਜਾਵੇ, ਉਸ ਮਾਮਲੇ ਵਿਚ ਫਿਰ ਇਨਸਾਫ਼ ਦੀ ਗੁੰਜਾਇਸ਼ ਨਹੀਂ ਰਹਿ ਜਾਂਦੀ। ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਜਥੇਦਾਰ ਨੇ ਆਖਿਆ ਕਿ ਬਰਗਾੜੀ ਮਾਮਲੇ ਵਿਚ ਅਜੇ ਤਕ ਇਨਸਾਫ਼ ਨਹੀਂ ਮਿਲਿਆ ਹੈ ਅਤੇ ਨਾ ਹੀ ਮਿਲਣ ਦੀ ਉਮੀਦ ਹੈ। ਇਸ ਮਾਮਲੇ ਵਿਚ ਹਾਲਾਤ ਅਜੇ ਵੀ ਉਹੀ ਹਨ ਜੋ ਪਹਿਲਾਂ ਸਨ। ਅਜੇ ਤਕ ਬੇਅਦਬੀ ਕਰਵਾਉਣ ਵਾਲਿਆਂ ਦੀ ਪੂਰੀ ਤਰ੍ਹਾਂ ਨਿਸ਼ਾਨਦੇਹੀ ਤਕ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ : ਸਰੂਪਾਂ ਦੀ ਗੁੰਮਸ਼ੁਦਗੀ ਦੇ ਮਾਮਲੇ 'ਚ ਐੱਸ. ਜੀ. ਪੀ. ਸੀ. ਦੀ ਕਾਰਵਾਈ 'ਤੇ ਜਥੇਦਾਰ ਦਾ ਵੱਡਾ ਬਿਆਨ
ਜਥੇਦਾਰ ਮੁਤਾਬਕ ਬਰਗਾੜੀ ਮਾਮਲੇ ਵਿਚ ਹੁਣ ਸਿਰਫ ਸਿਆਸਤ ਹੋਈ ਹੈ ਅਤੇ ਇਸ ਮਾਮਲੇ ਦੀ ਜਾਂਚ ਵੀ ਸਿਆਸਤ 'ਚ ਉਲਝ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਜਿਹੜਾ ਮਸਲਾ ਰਾਜਨੀਤੀ ਵਿਚ ਉਲਝ ਜਾਵੇ ਉਥੇ ਫਿਰ ਇਨਸਾਫ਼ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਜਥੇਦਾਰ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ 'ਤੇ ਵੀ ਜਾਂਚ ਕਰਵਾਉਣ ਦੇ ਸਮਰੱਥ ਹੈ ਪਰ ਵਿਰੋਧੀ ਧਿਰਾਂ ਨੇ ਸ਼੍ਰੋਮਣੀ ਕਮੇਟੀ ਦੀ ਜਾਂਚ ਰਿਪੋਰਟ 'ਤੇ ਲੋਕਾਂ ਦਾ ਭਰੋਸਾ ਨਹੀਂ ਬਨਣ ਦੇਣਾ।
ਇਹ ਵੀ ਪੜ੍ਹੋ : ਅੱਧ ਵਿਚਾਲੇ ਟੁੱਟੇ ਕੈਨੇਡਾ ਦੇ ਸੁਫ਼ਨੇ, ਮੰਗਣੀ ਕਰਕੇ ਸਟੱਡੀ ਵੀਜ਼ੇ 'ਤੇ ਕੈਨੇਡਾ ਗਈ ਕੁੜੀ ਨੇ ਵੱਟਿਆ ਪਾਸਾ
2020 ਰੈਫਰੈਂਡਮ ਦਾ ਕੋਈ ਆਧਾਰ ਨਹੀਂ
ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ 2020 ਰੈਫਰੈਂਡਮ ਦਾ ਕੋਈ ਆਧਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜੇ ਤਕ ਇਹ ਸਮਝ ਨਹੀਂ ਆ ਰਿਹਾ ਕਿ ਰੈਫਰੈਂਡਮ ਕਰਵਾ ਕੌਣ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ 'ਚ ਬੈਠ ਲੋਕ ਸਿਰਫ ਰੌਲਾ ਪਾਈ ਜਾ ਰਹੇ, ਜਦਕਿ ਇਥੇ ਪੁਲਸ ਸਾਡੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਰਹੀ ਹੈ। ਜਥੇਦਾਰ ਨੇ ਕਿਹਾ ਕਿ ਖ਼ਾਲਿਸਤਾਨ ਦੀ ਹਿਮਾਇਤ ਕਰਨ ਵਾਲੀ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੇ ਵੀ ਐੱਸ.ਐੱਫ. ਜੇ ਨਾਲ ਸਹਿਮਤ ਨਹੀਂ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਸਿੱਖ ਸਿਰਫ ਇਹ ਚਾਹੁੰਦੇ ਕਿ ਸਾਡੇ ਗ੍ਰੰਥ ਸੁਰੱਖਿਅਤ ਹੋਣ, ਸਾਡਾ ਪੰਥ ਸੁਰੱਖਿਅਤ ਹੋਵੇ, ਸਾਡੀ ਮਰਿਆਦਾ ਸੁਰੱਖਿਅਤ ਹੋਵੇ ਅਤੇ ਸਾਡੇ ਨੌਜਵਾਨ ਸੁਰੱਖਿਅਤ ਰਹਿਣ। ਉਨ੍ਹਾਂ ਕਿਹਾ ਕਿ ਸਾਡੇ ਗੁਰੂ ਦੀ ਬੇਅਦਬੀ ਕੀਤੀ ਗਈ ਅਤੇ ਗੁਰੂ ਦੇ ਅੰਗ ਗਲੀਆਂ 'ਚ ਖਿਲਾਰੇ ਗਏ, ਇਹ ਪਤਾ ਲੱਗਣਾ ਚਾਹੀਦਾ ਹੈ ਕਿ ਕਿਹੜੀਆਂ ਤਾਕਤਾਂ ਇਸ ਦੇ ਪਿੱਛੇ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਸਿੱਖਾਂ ਨੂੰ ਕੁਝ ਨਹੀਂ ਮਿਲਿਆ, ਸਿੱਖ ਆਪਣੇ ਬੂਤੇ 'ਤੇ ਅੱਗੇ ਵੱਧ ਰਹੇ ਹਨ ਅਤੇ ਸਰਕਾਰਾਂ ਨੇ ਸਿੱਖਾਂ ਨੂੰ ਕੋਈ ਖਾਸ ਰਿਆਇਤ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਕਈ ਸਿੱਖ ਜੇਲਾਂ ਵਿਚ ਬੰਦ ਹਨ ਜਦਕਿ ਬੰਬ ਧਮਾਕਿਆਂ ਵਿਚ ਜਿਹੜੇ ਵਿਅਕਤੀ ਦੋਸ਼ੀ ਪਾਏ ਗਏ ਉਹ ਰਿਹਾਅ ਹੋ ਕੇ ਪਾਰਲੀਮੈਂਟ ਤਕ ਪਹੁੰਚ ਗਏ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਜਲੰਧਰ ਦੇ ਰੇਲਵੇ ਸਟੇਸ਼ਨ 'ਤੇ ਅਚਾਨਕ ਪਈਆਂ ਭਾਜੜਾਂ, ਬੰਬ ਨਿਰੋਧਕ ਦਸਤੇ ਨੂੰ ਦੇਖ ਲੋਕਾਂ ਦੇ ਉੱਡੇ ਹੋਸ਼
ਪਤਨੀ ਦੀ ਡਿਲਿਵਰੀ ਲਈ ਗਏ ਸੀ ਹਸਪਤਾਲ, ਪਿੱਛੋਂ ਘਰ ’ਚ ਹੋ ਗਈ ਚੋਰੀ
NEXT STORY