ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ) : ਵਿਆਹ ਦਾ ਝਾਂਸਾ ਦੇ ਕੇ ਸਟੱਡੀ ਵੀਜ਼ੇ 'ਤੇ ਗਈ ਕੁੜੀ ਅਤੇ ਉਸਦੇ ਮਾਤਾ-ਪਿਤਾ ਸਮੇਤ ਪੁਲਸ ਨੇ 4 ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਗੁਰਦੇਵ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਲਾਦੀਆਂ (ਬੰਗਾ) ਨੇ ਦੱਸਿਆ ਕਿ ਕਰੀਬ 3 ਸਾਲ ਪਹਿਲਾਂ ਉਸਦੇ ਮੁੰਡੇ ਜਸਰਾਜ ਸਿੰਘ ਨੂੰ ਕੈਨੇਡਾ ਭੇਜਣ ਸਬੰਧੀ ਹਰਿੰਦਰ ਕੌਰ ਵਾਸੀ ਪਿੰਡ ਬਠਲਾ (ਗੜ੍ਹਸ਼ੰਕਰ) ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸਦੀ ਭੈਣ ਦੀ ਕੁੜੀ ਜਸਕਿਰਨ ਕੌਰ ਸੰਘਾ 7.5 ਬੈਂਡ ਨਾਲ ਆਈਲੈੱਟਸ ਪਾਸ ਕੀਤੀ ਹੋਈ ਹੈ ਪਰ ਉਸਦਾ ਪਰਿਵਾਰ ਉਸ ਨੂੰ ਸਟੱਡੀ ਵੀਜ਼ੇ 'ਤੇ ਵਿਦੇਸ਼ ਭੇਜਣ ਵਿਚ ਅਸਮਰਥ ਹੈ। ਜੇਕਰ ਉਹ ਉਸਦਾ ਵਿਆਹ ਵਿਦੇਸ਼ ਭੇਜਣ ਦਾ ਖਰਚ ਚੁੱਕ ਸਕਦੇ ਹਨ ਤਾਂ ਉਸਦੇ ਲੜਕੇ ਜਸਰਾਜ ਸਿੰਘ ਨਾਲ ਵਿਆਹ ਕਰਕੇ ਜਸਕਿਰਨ ਨੂੰ ਕੈਨੇਡਾ ਭੇਜਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਸਟੱਡੀ ਵੀਜ਼ਾ ਲਗਾ ਕੈਨੇਡਾ ਗਈ ਪਤਨੀ ਨੇ ਚਾੜ੍ਹਿਆ ਚੰਨ, ਉਹ ਹੋਇਆ ਜੋ ਸੋਚਿਆ ਨਾ ਸੀ
ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਪਰੋਕਤ ਸੁਝਾਅ ਦੇ ਤਹਿਤ ਉਨ੍ਹਾਂ ਆਪਣੇ ਮੁੰਡੇ ਦੀ ਮੰਗਣੀ ਉਸਦੀ ਭਾਣਜੀ (ਭੈਣ ਦੀ ਕੁੜੀ) ਨਾਲ ਕਰਕੇ ਉਸਨੂੰ ਵਿਦੇਸ਼ ਭੇਜਣ ਦਾ ਪੂਰਾ ਖਰਚ ਚੁੱਕ ਲਿਆ। ਉਸਨੇ ਦੱਸਿਆ ਕਿ ਆਪਣੀ ਹੋਣ ਵਾਲੀ ਪਤਨੀ ਨੂੰ ਸੈਟਲ ਕਰਨ ਲਈ ਉਸਦਾ ਲੜਕਾ ਆਪਣੀ ਬੀ.ਏ. ਦੀ ਪੜ੍ਹਾਈ ਵਿਚਕਾਰ ਹੀ ਛੱਡ ਕੇ ਖੇਤੀਬਾੜੀ ਦੇ ਕੰਮ ਵਿਚ ਰੁੱਝ ਗਿਆ। ਉਸਨੇ ਦੱਸਿਆ ਕਿ ਉਸਨੇ ਜਸਕਿਰਨ ਦੀ ਕੈਨੇਡਾ 'ਚ ਪੜ੍ਹਾਈ ਪੂਰੀ ਕਰਨ ਲਈ 26 ਲੱਖ ਰੁਪਏ ਖਰਚ ਕੀਤੇ ਹਨ। ਇਸ ਦੌਰਾਨ ਜਸਕਿਰਨ ਦਾ ਪਰਿਵਾਰ ਵੀ ਉਨ੍ਹਾਂ ਦੇ ਹਰ ਦੁੱਖ-ਸੁੱਖ ਵਿਚ ਨਾਲ ਰਿਹਾ ਪਰ ਜਸਕਿਰਨ ਦੀ ਪੜ੍ਹਾਈ ਪੂਰੀ ਹੋਣ 'ਤੇ ਜਦੋਂ ਉਨ੍ਹਾਂ ਲੜਕੇ ਦੇ ਵਿਆਹ ਦੀ ਗੱਲ ਕੀਤੀ ਤਾਂ ਉਹ ਟਾਲ-ਮਟੌਲ ਕਰਨ ਲੱਗੇ। ਇਸੇ ਤਰ੍ਹਾਂ ਕਰੀਬ ਡੇਢ ਸਾਲ ਦਾ ਸਮਾਂ ਬੀਤਣ 'ਤੇ ਵਿਆਹ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ : ਲਾਲ ਚੂੜਾ ਪਾ ਮੁੰਡੇ ਨਾਲ ਖੜ੍ਹੀ ਕੁੜੀ ਨੇ ਹੱਥ ਬੰਨ੍ਹ ਕੇ ਨਹਿਰ 'ਚ ਮਾਰੀ ਛਾਲ, ਘਟਨਾ ਦੇਖ ਕੰਬ ਗਏ ਲੋਕ
ਉਸਨੇ ਦੱਸਿਆ ਕਿ ਉਪਰੋਕਤ ਲੋਕਾਂ ਵੱਲੋਂ ਧੋਖਾ ਦੇਣ ਦੇ ਚਲਦੇ ਜਿੱਥੇ ਉਨ੍ਹਾਂ ਦੇ ਲੜਕੇ ਦਾ ਭਵਿੱਖ ਧੁੰਧਲਾ ਹੋ ਗਿਆ, ਉੱਥੇ ਹੀ ਉਸਦੀ ਪਤਨੀ ਵੀ ਇਸ ਦੁੱਖ ਨਾਲ ਬਿਮਾਰ ਹੈ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਉਸਨੇ ਉਪਰੋਕਤ ਮੁਲਜ਼ਮਾਂ ਖ਼ਿਲਾਫ਼ ਕਾਨੂੰਨ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਪਰੋਕਤ ਸ਼ਿਕਾਇਤ ਦੀ ਜਾਂਚ ਡੀ.ਐੱਸ.ਪੀ. ਦੀਪਿਕਾ ਸਿੰਘ ਵੱਲੋਂ ਕਰਨ ਉਪਰੰਤ ਦਿੱਤੀ ਨਤੀਜਾ ਰਿਪੋਰਟ ਦੇ ਅਧਾਰ 'ਤੇ ਥਾਣਾ ਸਿਟੀ ਬੰਗਾ ਦੀ ਪੁਲਸ ਨੇ ਹਰਸ਼ਰਨ ਜੀਤ ਕੌਰ ਪਤਨੀ ਰਣਜੀਤ ਸਿੰਘ ਸੰਘਾ, ਰਣਜੀਤ ਸਿੰਘ ਸੰਘਾ ਪੁੱਤਰ ਮੇਜਰ ਸਿੰਘ, ਜਸਕਿਰਤ ਕੌਰ ਪੁੱਤਰ ਰਣਜੀਤ ਸਿੰਘ ਅਤੇ ਹਰਿੰਦਰ ਕੌਰ ਪਤਨੀ ਪਰਮਿੰਦਰ ਸਿੰਘ ਦੇ ਖ਼ਿਲਾਫ਼ ਧਾਰਾ 420, 120 ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਜਲੰਧਰ ਦੇ ਰੇਲਵੇ ਸਟੇਸ਼ਨ 'ਤੇ ਅਚਾਨਕ ਪਈਆਂ ਭਾਜੜਾਂ, ਬੰਬ ਨਿਰੋਧਕ ਦਸਤੇ ਨੂੰ ਦੇਖ ਲੋਕਾਂ ਦੇ ਉੱਡੇ ਹੋਸ਼
ਮੈਂ ਪੂਰੀ ਤਰ੍ਹਾਂ ਤੰਦਰੁਸਤ, ਕੋਰੋਨਾ ਰਿਪੋਰਟ ਪਹਿਲਾਂ ਹੀ ਆ ਚੁੱਕੀ ਹੈ ਨੈਗੇਟਿਵ : ਧਾਲੀਵਾਲ
NEXT STORY