ਬਰਗਾੜੀ (ਕੁਲਦੀਪ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਦੀ ਅਨਾਜ ਮੰਡੀ ਵਿਖੇ ਚੱਲ ਰਿਹਾ ਇਨਸਾਫ ਮੋਰਚਾ ਅੱਜ 30ਵੇਂ ਦਿਨ ਵੀ ਜਾਰੀ ਰਿਹਾ। ਇਸ ਮੋਰਚੇ ਵਿਚ ਰੋਜ਼ਾਨਾ ਦੀ ਤਰ੍ਹਾਂ ਕੀਰਤਨੀ, ਰਾਗੀ, ਢਾਡੀ ਅਤੇ ਕਥਾ ਵਾਚਕਾਂ ਵੱਲੋਂ ਹਾਜ਼ਰ ਸੰਗਤਾਂ ਨੂੰ ਗੁਰੂ ਜਸ ਨਾਲ ਨਿਹਾਲ ਕੀਤਾ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਤਖ਼ਤ ਸ੍ਰੀ ਦਮਦਮਾਂ ਸਾਹਿਬ ਦੇ ਮੁਤਵਾਜੀ ਜਥੇਦਾਰ ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ ਨੇ ਕਿਹਾ ਕਿ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ਹੋਰ ਪੰਥਕ ਮੰਗਾਂ ਨੂੰ ਲੈ ਕੇ ਪੂਰੀ ਸਿੱਖ ਸੰਗਤ ਬਰਗਾੜੀ ਮੋਰਚੇ ਵਿਚ ਪਿਛਲੇ 1 ਮਹੀਨੇ ਤੋਂ ਡਟੀ ਹੋਈ ਹੈ ਅਤੇ ਹਰ ਰੋਜ਼ ਸੰਗਤਾਂ ਦੀ ਗਿਣਤੀ ਵੱਧ ਰਹੀ ਹੈ। ਇਸ ਕਰਕੇ ਸਿੱਖ ਕੌਮ ਦੀ ਦਿੜ੍ਹਤਾ, ਹੌਸਲੇ ਅਤੇ ਜੋਸ਼ ਨੂੰ ਬਹੁਤ ਜਲਦੀ ਸਫਲਤਾ ਮਿਲਣ ਵਾਲੀ ਹੈ ਅਤੇ ਦੇਸ਼ਾਂ-ਵਿਦੇਸ਼ਾਂ ਤੋਂ ਵੀ ਸੰਗਤਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ। ਭਾਵੇਂ ਪਿਛਲੇ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀਂ, ਤੇਜ਼ ਝੱਖੜ ਅਤੇ ਹੁਣ ਲਗਾਤਾਰ ਪੈ ਰਹੀ ਬਾਰਿਸ਼ ਦੀ ਵੀ ਪੰਥਕ ਆਗੂਆਂ ਅਤੇ ਸੰਗਤ ਨੂੰ ਕੋਈ ਪ੍ਰਵਾਹ ਨਹੀਂ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਿੱਖ ਕੌਮ ਉੱਪਰ ਬਹੁਤ ਹੀ ਔਖੇ ਸਮੇਂ ਆਏ ਪ੍ਰੰਤੂ ਉਨ੍ਹਾਂ ਨੇ ਗੁਰੂ ਦੇ ਭਾਣੇ 'ਚ ਰਹਿੰਦਿਆਂ ਹਰ ਮੁਸ਼ਕਿਲ ਦਾ ਹੱਸ ਕੇ ਸਾਹਮਣਾ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰਾਂ ਪੰਥਕ ਮੰਗਾਂ ਸਬੰਧੀ ਗੰਭੀਰ ਹੋਣ ਅਤੇ ਸਿੱਖ ਕੌਮ ਨੂੰ ਜਲਦੀ ਤੋਂ ਜਲਦੀ ਇਨਸਾਫ ਦੇਣ। ਸਰਕਾਰਾਂ ਇਹ ਨਾ ਸੋਚਣ ਕਿ ਅਸੀਂ ਪਿਛਲੇ ਤਿੰਨ ਸਾਲਾਂ ਤੋਂ ਪੰਥਕ ਮੰਗਾਂ ਪ੍ਰਤੀ ਲਾਰੇ ਲਾ ਕੇ ਸਮਾਂ ਲੰਘਾ ਦਿੱਤਾ ਪ੍ਰੰਤੂ ਹੁਣ ਸਿੱਖ ਕੌਮ ਸਰਕਾਰਾਂ ਦੇ ਅਜਿਹੇ ਫੋਕੇ ਵਾਅਦਿਆਂ 'ਤੇ ਵਿਸ਼ਵਾਸ ਨਹੀਂ ਕਰੇਗੀ ਅਤੇ ਇਨਸਾਫ ਲੈ ਕੇ ਹੀ ਆਪਣਾ ਮੋਰਚਾ ਸਮਾਪਤ ਕਰੇਗੀ ਇਸ ਲਈ ਉਹਨਾਂ ਨੂੰ ਜਿਨ੍ਹਾਂ ਸਮਾਂ ਮਰਜ਼ੀ ਲੱਗ ਜਾਵੇ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀਆਂ ਸਾਰੀਆਂ ਮੰਗਾਂ ਸੰਵਿਧਾਨਿਕ ਅਤੇ ਉਨ੍ਹਾਂ ਨੂੰ ਲਾਗੂ ਕਰਵਾਉਣਾ ਸਿੱਖ ਕੌਮ ਦਾ ਹੱਕ ਹੈ ਅਤੇ ਸਰਕਾਰਾਂ ਨੂੰ ਇਹ ਮੰਗਾਂ ਪ੍ਰਵਾਨ ਕਰਕੇ ਸਿੱਖ ਨੂੰ ਉਹਨਾਂ ਦਾ ਸੰਵਾਧਾਨਿਕ ਹੱਕ ਦੇਣਾ ਸਰਕਾਰਾਂ ਦਾ ਇਹ ਫਰਜ ਹੈ। ਉਨ੍ਹਾਂ ਮੋਰਚੇ ਵਿਚ ਸ਼ਾਮਿਲ ਹੋਣ ਵਾਲੇ ਸੰਗਤਾਂ ਦੇ ਜੱਥਿਆਂ, ਉਨ੍ਹਾਂ ਦੇ ਆਗੂਆਂ, ਵੱਖ-ਵੱਖ ਸੰਪਰਦਾਵਾਂ ਦੇ ਮੁਖੀਆਂ ਅਤੇ ਹੋਰ ਇਨਸਾਫ ਪਸੰਦ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜਗਦੀਪ ਸਿੰਘ ਭੁੱਲਰ, ਬਾਬਾ ਫੌਜਾ ਸਿੰਘ ਸੁਭਾਨੇ ਵਾਲੇ, ਜਥੇਦਾਰ ਕਾਹਨ ਸਿੰਘ ਵਾਲਾ, ਗੁਰਦੀਪ ਸਿੰਘ ਬਠਿੰਡਾ, ਬਾਬਾ ਬਲਕਾਰ ਸਿੰਘ ਭਾਗੋਕੇ, ਬਾਬਾ ਬੋਹੜ ਸਿੰਘ ਤੂਤਾਂ ਵਾਲੇ, ਬਾਬਾ ਰੇਸ਼ਮ ਸਿੰਘ ਖੁਖਰਾਣਾ, ਬਜਰੰਗੀ ਦਾਸ ਉਦਾਸੀ, ਜਗਜੀਤ ਸਿੰਘ ਖਾਰੇ ਵਾਲੇ, ਅਵਤਾਰ ਸਿੰਘ ਮੌੜ, ਹਰਬੇਅੰਤ ਸਿੰਘ ਮਸਤੂਆਣਾ, ਮੋਹਣ ਦਾਸ ਬਰਗਾੜੀ, ਵਿਰਸਾ ਸਿੰਘ ਮੱਲਾਂਵਾਲਾ, ਅਵਤਾਰ ਚੱਕੂ, ਕਰਨੈਲ ਸਿੰਘ, ਦਰਸ਼ਨ ਸਿੰਘ ਬਰਾੜੀ, ਗਿਆਨੀ ਜਸਵਿੰਦਰ ਸਿੰਘ ਜੋਗੇਵਾਲਾ, ਹਰਦੀਪ ਸਿੰਘ ਮਹਿਮਾ, ਗੁਰਦੀਪ ਸਿੰਘ ਮਹਿਰਾਜ, ਹਰਪਾਲ ਸਿੰਘ ਚੀਮਾ, ਹਰਚਰਨਜੀਤ ਸਿੰਘ ਧਾਮੀ, ਕੰਵਰਪਾਲ ਸਿੰਘ ਬਿੱਟੂ, ਜਸਵੀਰ ਸਿੰਘ ਖੰਡੂਰ, ਬਲਦੇਵ ਸਿੰਘ ਸਿਰਸਾ, ਗੁਰਵਿੰਦਰ ਸਿੰਘ ਬਠਿੰਡਾ, ਸੁਖਜੀਤ ਸਿੰਘ ਖੋਸਾ, ਸੁਰਜੀਤ ਸਿੰਘ ਖਾਲਸਤਾਨੀ, ਸਤਨਾਮ ਸਿੰਘ ਭਾਰਾਪੁਰ, ਪਰਮਜੀਤ ਸਿੰਘ ਮੰਡ, ਸੁਖਦੇਵ ਸਿੰਘ ਬੰਡਾਲਾ, ਸੁਰਿੰਦਰ ਸਿੰਘ ਮੋਠਾਂਵਾਲੀ, ਬਲਰਾਜ ਸਿੰਘ ਰੋੜਾਂਵਾਲੀ, ਅਮਰ ਸਿੰਘ ਝੋਕ ਹਰੀਹਰ, ਪਰਮਜੀਤ ਸਿੰਘ ਮਨਸੂਰ ਦੇਵਾ, ਕੁਲਦੀਪ ਸਿੰਘ ਜਫਲਪੁਰ, ਜਸਵਿੰਦਰ ਸਿੰਘ ਸਾਹੋਕੇ, ਰਣਜੀਤ ਸਿੰਘ ਵਾਂਦਰ, ਅਮਰ ਸਿੰਘ ਢਿੱਲੋਂ, ਗੁਰਭਿੰਦਰ ਸਿੰਘ ਢਿੱਲੋਂ, ਸੁਖਪਾਲ ਸਿੰਘ ਬਰਗਾੜੀ, ਨਾਇਬ ਸਿੰਘ ਢਿੱਲੋਂ, ਬਸੰਤ ਸਿੰਘ ਰਣ ਸਿੰਘ ਵਾਲਾ, ਛਿੰਦਰ ਸਿੰਘ ਢਿੱਲੋ, ਪ੍ਰੇਮ ਸਿੰਘ ਬਰਗਾੜੀ, ਸੁਖਚੈਨ ਸਿੰਘ ਰਣ ਸਿੰਘ ਵਾਲਾ, ਗੁਰਮੁਖ ਸਿੰਘ, ਬਾਬਾ ਮੱਖਣ ਸਿੰਘ, ਗੁਰਵਿੰਦਰ ਸਿੰਘ ਖਾਲਸਾ, ਘਣ ਸਿੰਘ ਖਾਲਸਾ, ਧਰਮ ਸਿੰਘ ਕਲੌੜ ਆਦਿ ਹਾਜ਼ਰ ਸਨ।
ਮਾਛੀਵਾੜਾ ਪੁਲਸ ਵੱਲੋਂ 475 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ
NEXT STORY