ਵੈੱਬ ਡੈਸਕ: ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਨੇ 18, 19 ਅਤੇ 20 ਦਸੰਬਰ ਲਈ ਕਈ ਰਾਜਾਂ ਵਿੱਚ ਭਾਰੀ ਬਾਰਿਸ਼ ਦਾ 'ਹਾਈ ਅਲਰਟ' ਜਾਰੀ ਕੀਤਾ ਹੈ। ਮੌਸਮ ਵਿਭਾਗ ਦੀ ਚਿਤਾਵਨੀ ਅਨੁਸਾਰ, ਇਸ ਸਮੇਂ ਦੌਰਾਨ ਮੌਸਮ ਖਰਾਬ ਰਹਿਣ ਤੇ ਠੰਡ ਵਧਣ ਦੇ ਆਸਾਰ ਹਨ।
ਪੰਜਾਬ 'ਚ ਮੌਸਮ ਦਾ ਹਾਲ
ਪੰਜਾਬ 'ਚ ਮਾਨਸੂਨ ਤੋਂ ਬਾਅਦ ਹੁਣ 18 ਤੋਂ 20 ਦਸੰਬਰ ਦੌਰਾਨ ਮੁੜ ਤੋਂ ਜ਼ੋਰਦਾਰ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਦੱਸਿਆ ਹੈ ਕਿ 18 ਦਸੰਬਰ ਨੂੰ ਹਲਕੀ ਰਿਮਝਿਮ ਬਾਰਿਸ਼ ਰਹੇਗੀ, ਜਦੋਂ ਕਿ 19 ਅਤੇ 20 ਦਸੰਬਰ ਨੂੰ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਹਿਮਾਚਲ ਪ੍ਰਦੇਸ਼ 'ਚ ਭਾਰੀ ਬਾਰਿਸ਼
ਹਿਮਾਚਲ ਪ੍ਰਦੇਸ਼ ਵਿੱਚ 18 ਦਸੰਬਰ ਨੂੰ ਹਲਕੀ ਬਾਰਿਸ਼ ਰਹੇਗੀ, ਪਰ 19 ਅਤੇ 20 ਦਸੰਬਰ ਨੂੰ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਇਨ੍ਹਾਂ ਸੂਬਿਆਂ ਲਈ ਵੀ ਅਲਰਟ
IMD ਨੇ ਸਿਰਫ਼ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਲਈ ਹੀ ਨਹੀਂ, ਸਗੋਂ 18 ਤੋਂ 20 ਦਸੰਬਰ ਦੌਰਾਨ ਉੱਤਰਾਖੰਡ, ਤਾਮਿਲਨਾਡੂ, ਕੇਰਲ, ਕਰਨਾਟਕ, ਜੰਮੂ-ਕਸ਼ਮੀਰ, ਲੱਦਾਖ, ਅੰਡਮਾਨ-ਨਿਕੋਬਾਰ, ਪੁਡੂਚੇਰੀ ਅਤੇ ਕਰਾਈਕਲ ਵਿੱਚ ਵੀ ਭਾਰੀ ਬਾਰਿਸ਼ ਦਾ ਅਲਰਟ ਦਿੱਤਾ ਹੈ। ਨਾਗਰਿਕਾਂ ਨੂੰ ਇਨ੍ਹਾਂ ਰਾਜਾਂ ਵਿੱਚ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਦਿੱਲੀ ਤੇ ਰਾਜਸਥਾਨ ਦਾ ਮੌਸਮ
ਇਸ ਦੇ ਉਲਟ, ਰਾਜਸਥਾਨ ਅਤੇ ਦਿੱਲੀ ਵਿੱਚ ਮੌਸਮ ਠੰਡਾ ਅਤੇ ਖੁਸ਼ਕ ਹੈ। ਮੌਸਮ ਵਿਭਾਗ ਅਨੁਸਾਰ 18-20 ਦਸੰਬਰ ਦੌਰਾਨ ਇਨ੍ਹਾਂ ਦੋਹਾਂ ਥਾਵਾਂ 'ਤੇ ਤਾਪਮਾਨ ਵਿੱਚ ਖਾਸ ਗਿਰਾਵਟ ਨਹੀਂ ਹੋਵੇਗੀ ਅਤੇ ਸੀਤ ਲਹਿਰ ਤੋਂ ਰਾਹਤ ਰਹੇਗੀ। ਹਾਲਾਂਕਿ, ਸਵੇਰੇ ਅਤੇ ਰਾਤ ਨੂੰ ਠੰਡ ਹੋਵੇਗੀ, ਪਰ ਦਿਨ ਵਿੱਚ ਧੁੱਪ ਨਿਕਲਣ ਨਾਲ ਮੌਸਮ ਠੀਕ ਰਹੇਗਾ।
ਅੰਮ੍ਰਿਤਸਰ ਪੁਲਸ ਨੇ ਕੀਤਾ ਵੱਡਾ ENCOUNTER
NEXT STORY