ਜਲੰਧਰ (ਖੁਰਾਣਾ)— ਹਜ਼ਾਰਾਂ ਕਰਮਚਾਰੀਆਂ ਵਾਲੇ ਜਲੰਧਰ ਨਗਰ ਨਿਗਮ ਦਾ ਸਾਲਾਨਾ ਬਜਟ 5 ਹਜ਼ਾਰ ਕਰੋੜ ਤੋਂ ਵੱਧ ਹੈ ਪਰ ਨਿਗਮ ਦਾ ਜ਼ਿਆਦਾਤਰ ਲਾਭ ਆਮ ਲੋਕਾਂ ਤੱਕ ਨਹੀਂ ਪਹੁੰਚਦਾ। ਬਰਲਟਨ ਪਾਰਕ ਇਸ ਸਮੇਂ ਸ਼ਹਿਰ ਦੀ ਸਭ ਤੋਂ ਵੱਡੀ ਸੈਰਗਾਹ ਮੰਨੀ ਜਾਂਦੀ ਹੈ। ਜਿੱਥੇ 3 ਵੱਡੇ-ਵੱਡੇ ਪਾਰਕ ਹਨ। ਸਵੇਰੇ-ਸ਼ਾਮ ਰੋਜ਼ਾਨਾ ਹਜ਼ਾਰਾਂ ਲੋਕ ਸੈਰ ਕਰਨ ਆਉਂਦੇ ਹਨ ਪਰ ਨਿਗਮ ਬਰਲਟਨ ਪਾਰਕ 'ਤੇ ਚੁਆਨੀ ਨਹੀਂ ਖਰਚ ਰਿਹਾ, ਜਦੋਂਕਿ ਪ੍ਰਾਈਵੇਟ ਤੌਰ 'ਤੇ ਬਣੀ ਬਰਲਟਨ ਪਾਰਕ ਵੈੱਲਫੇਅਰ ਸੁਸਾਇਟੀ ਨੇ ਪਿਛਲੇ ਇਕ ਸਾਲ ਦੌਰਾਨ ਬਰਲਟਨ ਪਾਰਕ ਦੇ ਵਿਕਾਸ 'ਤੇ 5 ਲੱਖ ਰੁਪਏ ਖਰਚ ਕੀਤੇ।
ਬਰਲਟਨ ਪਾਰਕ ਸੁਸਾਇਟੀ ਦੀ ਸਾਲਾਨਾ ਜਨਰਲ ਬਾਡੀ ਮੀਟਿੰਗ ਬੀਤੇ ਦਿਨ ਪ੍ਰਧਾਨ ਇੰਦਰਜੀਤ ਸਿੰਘ ਮਰਵਾਹਾ ਅਤੇ ਚੇਅਰਮੈਨ ਐੱਸ. ਐੱਸ. ਵਾਲੀਆ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਸੁਸਾਇਟੀ ਦੀਆਂ ਪ੍ਰਾਪਤੀਆਂ 'ਤੇ ਚਰਚਾ ਕੀਤੀ ਗਈ। ਜਨਰਲ ਸਕੱਤਰ ਹਰੀਸ਼ ਸ਼ਰਮਾ ਨੇ ਦੱਸਿਆ ਕਿ ਬੈਲੇਂਸ ਸ਼ੀਟ ਅਨੁਸਾਰ ਸਾਲ 2017-18 ਵਿਚ ਸੁਸਾਇਟੀ ਨੇ ਬਰਲਟਨ ਵਿਚ 5 ਲੱਖ ਤੋਂ ਵੱਧ ਖਰਚ ਕੀਤੇ।
ਪੁਰਾਣੀ ਕਮੇਟੀ ਬਹਾਲ ਰੱਖੀ : ਏ. ਜੀ. ਐੱਮ. ਦੌਰਾਨ ਫੈਸਲਾ ਲਿਆ ਗਿਆ ਕਿ ਪੁਰਾਣੀ ਕਮੇਟੀ ਨੂੰ ਹੀ ਬਹਾਲ ਰੱਖਿਆ ਜਾਵੇ। ਇਸ ਦੌਰਾਨ ਇੰਦਰਜੀਤ ਮਰਵਾਹਾ ਨੂੰ ਦੁਬਾਰਾ ਪ੍ਰਧਾਨ, ਐੱਸ.ਐੱਸ. ਵਾਲੀਆ ਨੂੰ ਚੇਅਰਮੈਨ, ਹਰੀਸ਼ ਸ਼ਰਮਾ ਨੂੰ ਜਨਰਲ ਸਕੱਤਰ, ਸੁਰਿੰਦਰ ਸ਼ਾਰਦਾ ਨੂੰ ਸਰਪ੍ਰਸਤ ਤੇ ਦਿਨੇਸ਼ ਡੋਗਰਾ ਨੂੰ ਜੁਆਇੰਟ ਸੈਕਟਰੀ ਬਣਾਇਆ ਗਿਆ।
ਅਰਿਹੰਤ ਹਰੀਸ਼ ਸ਼ਰਮਾ ਨੇ ਦਿੱਤੇ 50 ਹਜ਼ਾਰ : ਸੁਸਾਇਟੀ ਦੇ ਜਨਰਲ ਸਕੱਤਰ ਹਰੀਸ਼ ਸ਼ਰਮਾ ਨੇ ਇਕ ਵਾਰ ਫਿਰ ਖੁੱਲ੍ਹ ਕੇ ਮਦਦ ਕਰਦਿਆਂ ਸੁਸਾਇਟੀ ਨੂੰ 50 ਹਜ਼ਾਰ ਰੁਪਏ ਭੇਟ ਕੀਤੇ। ਇਸ ਤੋਂ ਪਹਿਲਾਂ ਵੀ ਸ਼੍ਰੀ ਹਰੀਸ਼ ਨੇ ਆਪਣੇ ਰਿਸ਼ਤੇਦਾਰਾਂ ਰਾਹੀਂ ਇਕ ਲੱਖ ਰੁਪਏ ਸੁਸਾਇਟੀ ਨੂੰ ਭੇਟ ਕੀਤੇ ਸਨ।
ਚੰਡੀਗੜ੍ਹ ਪੁਲਸ 'ਤੇ ਅਕਾਲੀਆਂ ਨੇ ਵਰ੍ਹਾਏ ਪੱਥਰ, ਹੋਇਆ ਲਾਠੀਚਾਰਜ (ਵੀਡੀਓ)
NEXT STORY