ਲੁਧਿਆਣਾ (ਤਰੁਣ): ਮਲਹਾਰ ਰੋਡ 'ਤੇ ਇਕ ਤੇਜ਼ ਰਫ਼ਤਾਰ ਮਰਸਿਡੀਜ਼ ਕਾਰ ਸੜਕ 'ਤੇ ਲੱਗੇ ਉਦਘਾਟਨੀ ਪੱਥਰ ਨਾਲ ਟਕਰਾ ਗਈ। ਭਿਆਨਕ ਟੱਕਰ ਮਗਰੋਂ ਕਾਰ ਦੇ Airbags ਖੁੱਲ੍ਹ ਗਏ, ਜਿਸ ਕਾਰਨ ਚਾਲਕ ਦੀ ਜਾਨ ਬੱਚ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਹਾਦਸੇ ਦੀ ਜਾਣਕਾਰੀ ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਨੂੰ ਨਹੀਂ ਹੈ।
ਜਾਣਕਾਰੀ ਮੁਤਾਬਕ ਮਲਹਾਰ ਰੋਡ, ਗੁਦੇਵ ਨਗਰ ਕਟ ਦੇ ਨੇੜੇ ਇਕ ਤੇਜ਼ ਰਫ਼ਤਾਰ ਕਾਰ ਸੜਕ 'ਤੇ ਉਦਘਾਟਨੀ ਪੱਥਰ ਨਾਲ ਟਕਰਾ ਗਈ। ਤੇਜ਼ ਰਫ਼ਤਾਰ ਕਾਰ ਪੱਥਰ ਨਾਲ ਟਕਰਾਉਣ ਮਗਰੋਂ ਡਰਾਈਵਰ ਸੀਟ ਦੇ ਸਟੇਅਰਿੰਗ ਦਾ ਬੈਲੂਨ ਖੁੱਲ੍ਹ ਗਿਆ। ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਪਰ ਇਸ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਟੱਲ ਗਿਆ। ਕਾਰ 'ਤੇ ਚੰਡੀਗੜ੍ਹ ਦਾ ਨੰਬਰ ਲਿਖਿਆ ਹੋਇਆ ਹੈ।
ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 5 ਦੀ ਮੁਖੀ ਮਧੂਬਾਲਾ ਨਾਲ ਸੰਪਰਕ ਕੀਤਾ ਗਿਆ ਤਾਂ ਹੈਰਾਨੀਜਨਕ ਗੱਲ ਸੁਣ ਨੂੰ ਮਿਲੀ। ਉਨ੍ਹਾਂ ਦੱਸਿਆ ਕਿ ਮਲਹਾਰ ਰੋਡ ਉਨ੍ਹਾਂ ਦੇ ਥਾਣੇ ਅਧੀਨ ਹੀ ਆਉਂਦਾ ਹੈ, ਪਰ ਜੇਕਰ ਕੋਈ ਹਾਦਸਾ ਹੋਇਆ ਹੁੰਦਾ ਤਾਂ ਉਨ੍ਹਾਂ ਨੂੰ ਜ਼ਰੂਰ ਜਾਣਕਾਰੀ ਹੁੰਦੀ। ਜਦਕਿ ਘਟਨਾ ਦੇ ਕਈ ਘੰਟੇ ਬੀਤ ਜਾਣ ਦੇ ਬਾਅਦ ਵੀ ਕਾਰ ਸੜਕ ਕਿਨਾਰੇ ਹੀ ਖੜ੍ਹੀ ਸੀ। ਫ਼ਿਲਹਾਲ ਉਦਘਾਟਨ ਵਾਲਾ ਪੱਥਰ ਨੁਕਸਾਨਿਆ ਗਿਆ ਹੈ, ਜੋ ਨਗਰ ਨਿਗਮ ਵਿਭਾਗ ਦੀ ਦੇਖ-ਰੇਖ ਹੇਠ ਆਉਂਦਾ ਹੈ। ਇਸ ਦੀ ਸ਼ਿਕਾਇਤ ਵਿਭਾਗ ਵੱਲੋਂ ਕੀਤੀ ਜਾਂਦੀ ਹੈ ਜਾਂ ਨਹੀਂ, ਇਹ ਤਾਂ ਪ੍ਰਸ਼ਾਸਨ 'ਤੇ ਹੀ ਨਿਰਭਰ ਕਰਦਾ ਹੈ।
ਕਹਿਰ ਓ ਰੱਬਾ! ਹਾਦਸੇ ਨੇ ਉਜਾੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ
NEXT STORY