ਤਪਾ ਮੰਡੀ(ਸ਼ਾਮ,ਗਰਗ) : ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਪਿੰਡ ਮਹਿਤਾ ਨੇੜੇ ਇਕ ਇਨੋਵਾ ਗੱਡੀ ਦੇ ਹਾਦਸਾਗ੍ਰਸਤ ਹੋਣ ਕਾਰਨ ਪਰਿਵਾਰ ਦੇ 5 ਮੈਂਬਰਾਂ ਸਮੇਤ 7 ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਹਰਿਦੁਆਰ ਤੋਂ ਰਾਏ ਸਿੰਘ ਨਗਰ(ਰਾਜਸਥਾਨ) ਪਰਤ ਰਿਹਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਚਾਲਕ ਸੁਭਾਸ਼ ਚੰਦ ਪੁੱਤਰ ਲਾਲ ਚੰਦ ਵਾਸੀ ਗੰਗਾਨਗਰ ਨੇ ਦੱਸਿਆ ਕਿ ਉਨ੍ਹਾਂ ਨੇ ਰਾਤ ਨੂੰ ਕਰੀਬ 10 ਵਜੇ ਹਰਿਦੁਆਰ ਤੋਂ ਵਾਪਸੀ ਕੀਤੀ ਸੀ ਜਦ ਉਹ ਸਵੇਰੇ 5 ਵਜੇ ਪਿੰਡ ਮਹਿਤਾ ਨੇੜੇ ਪਹੁੰਚੇ ਤਾਂ ਉਸ ਨੂੰ ਨੀਂਦ ਦੀ ਝਪਕੀ ਆਉਣ ਕਾਰਨ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ। ਇਸ ਹਾਦਸੇ ਵਿਚ ਕਾਰ ਸਵਾਰ ਭੁਪਿੰਦਰ ਕੁਮਾਰ ਥੌਰੀ ਪੁੱਤਰ ਮੋਹਣ ਲਾਲ ਥੌਰੀ,ਬਿਮਲਾ ਦੇਵੀ(ਮਾਤਾ), ਸੁਮਨ ਥੌਰੀ ਪਤਨੀ ਭੁਪਿੰਦਰ ਕੁਮਾਰ, ਭਵਿੱਸਜ ਥੌਰੀ (ਲੜਕਾ),ਰੋਹਿਤ ਕੁਮਾਰ ਪੁੱਤਰ ਰਾਜਿੰਦਰ ਕੁਮਾਰ (ਭਤੀਜਾ) ਤੋਂ ਇਲਵਾ ਮੀਰਾ ਦੇਵੀ ਪਤਨੀ ਦਯਾ ਰਾਮ, ਤੁਲਸੀ ਦੇਵੀ ਪਤਨੀ ਮਦਨ ਲਾਲ ਵਾਸੀਆਨ ਰਾਏ ਸਿੰਘ ਨਗਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਮਿੰਨੀ ਸਹਾਰਾ ਕਲੱਬ ਦੇ ਵਾਲੰਟੀਅਰਾਂ ਨੇ ਸਿਵਲ ਹਸਪਤਾਲ ਬਰਨਾਲਾ 'ਚ ਭਰਤੀ ਕਰਵਾਇਆ। ਘਟਨਾ ਦਾ ਪਤਾ ਲੱਗਦੇ ਹੀ ਤਪਾ ਪੁਲਸ ਵੀ ਮੌਕੇ 'ਤੇ ਪਹੁੰਚ ਗਈ। ਪਤਾ ਲੱਗਾ ਹੈ ਕਿ ਹਾਦਸੇ 'ਚ ਜ਼ਖਮੀ ਹੋਣ ਵਾਲਾ ਪਰਿਵਾਰ ਡੀ.ਸੀ ਸੰਗਰੂਰ ਸ੍ਰੀ ਘਣਸਿਆਣ ਥੌਰੀ ਦੇ ਸਕੇ ਸੰਬੰਧੀਆਂ 'ਚੋਂ ਹਨ।
ਕੈਪਟਨ ਅਮਰਿੰਦਰ ਨੂੰ ਲੈ ਕੇ ਨਵਾਂ ਵੀਡੀਓ ਵਾਇਰਲ, ਮੋਦੀ ਤੇ ਬਾਦਲਾਂ ਨੂੰ ਲਲਕਾਰਿਆ
NEXT STORY