ਬਰਨਾਲਾ (ਬਿਊਰੋ) : ਬਰਨਾਲਾ ਦੇ ਤਹਿਤ ਪੈਂਦੇ ਪਿੰਡ ਚੌਹਾਨਕੇ ਖੁਰਦ ਵਿਚ ਸੁਖਦੇਵ ਸਿੰਘ ਨਾਂ ਦੇ ਇਕ ਬਜ਼ੁਰਗ ਨਾਲ ਉਸ ਦੀ ਪਤਨੀ ਅਤੇ ਉਸ ਦੇ ਪੁੱਤਰ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਸੁਖਦੇਵ ਸਿੰਘ ਦੀ ਬਚੀ ਹੋਈ ਜ਼ਮੀਨ ਆਪਣੇ ਨਾਂ ਲਵਾਉਣ ਲਈ ਇਸ ਦੇ ਪੁੱਤਰ ਅਤੇ ਇਸੇ ਦੀ ਪਤਨੀ ਨੇ ਮਿਲ ਕੇ ਇਸ ਨਾਲ ਕੁੱਟਮਾਰ ਕੀਤੀ ਹੈ। ਜਦੋਂ ਆਪਣੇ ਹੀ ਜਾਨ ਦੇ ਦੁਸ਼ਮਣ ਬਣ ਬੈਠਣ ਤਾਂ ਫਿਰ ਇਹ ਬਜ਼ੁਰਗ ਬਚਦਾ ਵੀ ਤਾਂ ਕਿਵੇਂ। ਬੁਰੀ ਤਰ੍ਹਾਂ ਕੁੱਟਮਾਰ ਕਰਦੇ ਹੋਏ ਇਕ ਪਤਨੀ ਨੇ ਆਪਣੇ ਪਤੀ ਅਤੇ ਇਕ ਪੁੱਤਰ ਨੇ ਆਪਣੇ ਪਿਤਾ ਨੂੰ ਇਸ ਹਾਲਤ ਵਿਚ ਪਹੁੰਚਾ ਕੇ ਰੱਖ ਦਿੱਤਾ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਸੁਖਦੇਵ ਸਿੰਘ ਨੂੰ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾ ਦਿੱਤਾ ਹੈ। ਦੂਜੇ ਪਾਸੇ ਸੁਖਦੇਵ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਮਾਮਲਾ ਦਰਜ ਕਰਦੇ ਹੋਏ ਆਪਣੀ ਕਾਰਵਾਈ ਨੂੰ ਅੰਜਾਮ ਤੱਕ ਪਹੁੰਚਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਲਾਲਚ ਵਿਚ ਅੰਨ੍ਹੇ ਹੋਏ ਇਕ ਪੁੱਤਰ ਅਤੇ ਇਕ ਪਤਨੀ ਨੇ ਇਹ ਵੀ ਨਾ ਸੋਚਿਆ ਕਿ ਉਹ ਜੋ ਕਰ ਰਹੇ ਹਨ ਉਸ ਦਾ ਅੰਜਾਮ ਬੇਹੱਦ ਭਿਆਨਕ ਹੋ ਸਕਦਾ ਹੈ। ਇਸ ਜਾਨਲੇਵਾ ਹਮਲੇ ਦੇ ਚਲਦੇ ਪੁਲਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਕਿਸੇ ਵੀ ਹਾਲ ਵਿਚ ਬਖਸ਼ਿਆ ਨਹੀਂ ਜਾਏਗਾ।

ਗੁੱਡ ਫਰਾਈ ਡੇ 'ਤੇ ਵਿਸ਼ੇਸ਼: ਯਿਸੂ ਮਸੀਹ ਨੇ ਸਮੁੱਚੀ ਮਾਨਵਤਾ ਦੇ ਕਲਿਆਣ ਲਈ ਕੁਰਬਾਨੀ ਦਿੱਤੀ
NEXT STORY