ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)— ਇਕ ਪਾਸੇ ਤਾਂ ਸਰਕਾਰ ਵੱਲੋਂ ਨਸ਼ਾ ਸਮੱਗਲਰਾਂ ਖਿਲਾਫ ਸਖਤੀ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਦੂਜੇ ਪਾਸੇ ਨਸ਼ੇੜੀ ਨਸ਼ੇ 'ਚ ਟੁੰਨ ਹੋ ਕੇ ਦੁਕਾਨਾਂ ਦੇ ਚਬੂਤਰਿਆਂ 'ਤੇ ਬੇਹੋਸ਼ੀ ਦੀ ਹਾਲਤ 'ਚ ਪਏ ਰਹਿੰਦੇ ਹਨ, ਜਿਸ ਕਾਰਨ ਦੁਕਾਨਦਾਰਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹਾ ਹੀ ਨਜ਼ਾਰਾ ਰਾਮਬਾਗ ਰੋਡ 'ਤੇ ਦੇਖਣ ਨੂੰ ਮਿਲਿਆ, ਜਿੱਥੇ ਇਕ ਨਸ਼ੇੜੀ ਨਸ਼ੇ 'ਚ ਟੱਲੀ ਹੋ ਕੇ ਇਕ ਦੁਕਾਨ ਦੇ ਚਬੂਤਰੇ 'ਤੇ ਬੇਹੋਸ਼ੀ ਦੀ ਹਾਲਤ 'ਚ ਲੇਟਿਆ ਪਿਆ ਸੀ। 3-4 ਚਾਰ ਘੰਟਿਆਂ ਬਾਅਦ ਹੋਸ਼ 'ਚ ਆਉਣ ਤੋਂ ਬਾਅਦ ਉਹ ਉਥੋਂ ਚਲਾ ਗਿਆ। ਜਦੋਂ ਉਹ ਡਿੱਗਿਆ ਹੋਇਆ ਸੀ, ਉਸ ਦਾ ਪਰਸ ਅਤੇ ਇਕ ਬਰੈੱਡ ਦਾ ਪੈਕੇਟ ਉਸ ਦੇ ਸਿਰਹਾਣੇ ਪਿਆ ਸੀ।
ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ ਨੇ ਕਿਹਾ ਕਿ ਅਜੇ ਵੀ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਨਸ਼ਾ ਸਮੱਗਲਰ ਸ਼ਰੇਆਮ ਨਸ਼ਾ ਵੇਚ ਰਹੇ ਹਨ। ਨਸ਼ੇੜੀ ਨਸ਼ਾ ਕਰਕੇ ਆਮ ਹੀ ਸੜਕਾਂ 'ਤੇ ਡਿੱਗੇ ਰਹਿੰਦੇ ਹਨ, ਜਿਸ ਕਾਰਨ ਸ਼ਹਿਰ ਵਾਸੀ ਪ੍ਰੇਸ਼ਾਨ ਹੁੰਦੇ ਹਨ।
ਨਸ਼ੇੜੀਆਂ ਕਾਰਨ ਝੱਲਣੀ ਪੈਂਦੀ ਹੈ ਪਰੇਸ਼ਾਨੀ
ਰਾਮਬਾਗ ਰੋਡ ਦੇ ਦੁਕਾਨਦਾਰ ਵਰੁਣ ਬੱਤਾ ਨੇ ਕਿਹਾ ਕਿ ਨਸ਼ੇੜੀਆਂ ਕਾਰਨ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਝੱਲਣੀ ਪੈਂਦੀ ਹੈ। ਆਏ ਦਿਨ ਕੋਈ ਨਾ ਕੋਈ ਨਸ਼ੇੜੀ ਸਾਡੀਆਂ ਦੁਕਾਨਾਂ ਅੱਗੇ ਡਿਗਿਆ ਰਹਿੰਦਾ ਹੈ। ਪੁਲਸ ਨਸ਼ਾ ਬੰਦ ਕਰਨ ਦੀ ਗੱਲ ਕਰ ਰਹੀ ਹੈ। ਜੇ ਨਸ਼ਾ ਵਿਕਣਾ ਬੰਦ ਹੋ ਗਿਆ ਹੈ ਤਾਂ ਨਸ਼ੇੜੀ ਫਿਰ ਨਸ਼ਾ ਕਿੱਥੋਂ ਲੈ ਕੇ ਆਉਂਦੇ ਹਨ?
ਕਾਂਗਰਸੀਆਂ ਦੀ ਆਪਸੀ ਖਿੱਚੋਤਾਨ 'ਚ ਪਿਸ ਰਹੀ ਹੈ ਹਲਕੇ ਦੀ ਆਮ ਜਨਤਾ
NEXT STORY