ਪਟਿਆਲਾ- ਪਟਿਆਲਾ 'ਚ ਨਸ਼ੇ ਦੀ ਹਾਲਤ ਵਿਚ ਮੁੰਡਿਆਂ ਤੇ ਕੁੜੀਆਂ ਵਿਚਕਾਰ ਹੋਏ ਝਗੜੇ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਕੁਝ ਮੁੰਡਿਆਂ ਦੇ ਹੱਥਾਂ ਵਿੱਚ ਕਿਰਪਾਨਾਂ ਅਤੇ ਟਕੂਏ ਵੀ ਨਜ਼ਰ ਆਏ, ਜਿਸ ਨਾਲ ਮਾਹੌਲ ਤਣਾਅਪੂਰਨ ਬਣ ਗਿਆ। ਘਟਨਾ ਦੀ ਵੀਡੀਓ ਮੌਕੇ ‘ਤੇ ਹੀ ਬਣ ਗਈ, ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਸ਼ਹਿਰ 'ਚ ਪੁਲਸ ਨੇ ਬੰਦ ਕਰਵਾ'ਤੀਆਂ ਸਾਰੀਆਂ ਦੁਕਾਨਾਂ, ਛਾਣਿਆ ਜਾ ਰਿਹਾ ਚੱਪਾ-ਚੱਪਾ
ਐਸਐਚਓ ਲਾਹੌਰੀ ਗੇਟ ਦੇ ਮੁਤਾਬਕ ਇਹ ਸਾਰੇ ਨੌਜਵਾਨ ਨਾਭਾ ਦੇ ਰਹਿਣ ਵਾਲੇ ਹਨ। ਪੁਲਸ ਨੇ ਕਾਰਵਾਈ ਕਰਦਿਆਂ ਦੋ ਮੁੰਡਿਆਂ ਅਤੇ ਦੋ ਕੁੜੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਤਿੰਨ ਹੋਰਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਜਾਰੀ ਹੈ। ਪੁਲਸ ਮੁਤਾਬਕ ਇਹ ਨੌਜਵਾਨ ਪਹਿਲਾਂ ਮੰਦਰ'ਚ ਮੱਥਾ ਟੇਕਣ ਆਏ ਸਨ, ਜਿਸ ਤੋਂ ਬਾਅਦ ਇਹ ਪਰੌਂਠਾ ਮਾਰਕੀਟ ਪਹੁੰਚੇ। ਉੱਥੇ ਨਸ਼ੇ ਦੀ ਹਾਲਤ ਵਿੱਚ ਆਪਸ ਵਿੱਚ ਝਗੜਾ ਹੋ ਗਿਆ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਬਾਕੀ ਦੋਸ਼ੀਆਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ- ਪੰਜਾਬ: ਛੁੱਟੀ ਮਗਰੋਂ ਚੱਲਦੀ ਸਕੂਲ ਬੱਸ ਨੂੰ ਲੱਗ ਗਈ ਅੱਗ, ਪਈਆਂ ਭਾਜੜਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਫਿਰੌਤੀ ਮੰਗਣ ਅਤੇ ਫ਼ੋਨ ’ਤੇ ਧਮਕੀਆਂ ਦੇਣ ਦੇ ਦੋਸ਼ 'ਚ ਔਰਤ ਗ੍ਰਿਫ਼ਤਾਰ
NEXT STORY