ਬਰਨਾਲਾ (ਪੁਨੀਤ ਮਾਨ) : ਬਰਨਾਲਾ ਵਿਚ ਖਸਖਸ ਦੀ ਖੇਤੀ ਦੀ ਸ਼ੁਰੂਆਤ ਕੀਤੇ ਜਾਣ ਦੀ ਇਕ ਵੀਡਿਓ ਵਾਇਰਲ ਹੋਈ ਸੀ। ਇਸ ਵੀਡੀਓ ਦੇ ਵਾਇਰਲ ਹੁੰਦਿਆਂ ਹੀ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ ਸਨ ਤੇ ਅਧਿਕਾਰੀਆਂ ਨੇ ਵੀਡਿਓ ਬਣਾਉਣ ਵਾਲੇ 'ਤੇ ਕਾਰਵਾਈ ਦੀ ਗੱਲ ਕਹੀ ਸੀ। ਇਸ ਦੇ ਤਹਿਤ ਥਾਣਾ ਰੁੜਕੇ ਕਲਾਂ 'ਚ ਧਾਰਾ 188 ਦੇ ਤਹਿਤ ਅਣਪਛਾਤੇ ਵਿਅਕਤੀਆਂ 'ਤੇ ਪੁਲਸ ਨੇ ਪਰਚਾ ਵੀ ਦਰਜ ਕਰ ਲਿਆ ਸੀ।
ਹੁਣ ਵੀਡਿਓ ਬਣਾਉਣ ਵਾਲਾ ਭਾਨਾ ਸਿੱਧੂ ਮੀਡੀਆ ਸਾਹਮਣੇ ਆਇਆ ਹੈ। ਭਾਨਾ ਸਿੱਧੂ ਦਾ ਕਹਿਣਾ ਹੈ ਕਿ ਸੂਬੇ 'ਚ ਕਿਸਾਨੀ ਨੂੰ ਬਚਾਉਣ ਲਈ ਖੇਤੀ ਬਦਲਾਅ ਦੀ ਲੋੜ ਹੈ, ਜਿਸ ਸਬੰਧੀ ਉਸ ਨੇ ਖਸਖਸ ਦੀ ਖੇਤੀ ਕਰਨ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਇਹ ਵੀਡਿਓ ਬਣਾਈ ਸੀ ਨਾ ਕਿ ਅਸਲ ਵਿਚ ਅਫੀਮ ਦੀ ਖੇਤੀ ਦੀ ਸ਼ੁਰੂਆਤ ਕੀਤੀ ਹੈ। ਉਸ ਨੇ ਇਸ ਵੀਡਿਓ ਜ਼ਰੀਏ ਸਰਕਾਰ ਤੋਂ ਖਸਖਸ ਦੀ ਖੇਤੀ ਸ਼ੁਰੂ ਕਰਨ ਦੀ ਮੰਗ ਕੀਤੀ ਹੈ।
ਪੰਜਾਬ ਦੇ ਖੇਤਾਂ 'ਚ ਬਲੇ ਅੱਗ ਦੇ ਭਾਂਬੜ, ਟੁੱਟਿਆ ਪਿਛਲੇ ਸਾਲ ਦਾ ਰਿਕਾਰਡ
NEXT STORY