ਬਰਨਾਲਾ (ਵੈੱਬ ਡੈਸਕ) : ਪਿੰਡ ਧੌਲਾ ਵਿਚ ਅਕਾਲੀ ਦਲ ਦੇ ਸੰਗਰੂਰ ਤੋਂ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦਾ ਚੋਣ ਪ੍ਰਚਾਰ ਕਰਨ ਪਹੁੰਚੇ ਐੱਸ.ਜੀ.ਪੀ.ਸੀ. ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਨੌਜਵਾਨਾ ਨੇ ਵਿਰੋਧ ਕੀਤਾ। ਉਨ੍ਹਾਂ ਦਾ ਕਹਿਣਾ ਸੀ, ਐੱਸ.ਜੀ.ਪੀ.ਸੀ. ਪ੍ਰਧਾਨ ਸਿੱਖ ਧਰਮ ਦਾ ਸਾਂਝਾ ਹੁੰਦਾ ਹੈ। ਉਸ ਨੂੰ ਕਿਸੇ ਵੀ ਪਾਰਟੀ ਦਾ ਪ੍ਰਚਾਰ ਨਹੀਂ ਕਰਨਾ ਚਾਹੀਦਾ।
ਲੌਂਗੋਵਾਲ ਦੇ ਸੰਬੋਧਨ ਦੌਰਾਨ ਹੀ ਨੌਜਵਾਨ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਕਾਲੀਆਂ ਝੰਡੀਆਂ ਦਿਖਾਈਆਂ। ਅਕਾਲੀ-ਭਾਜਪਾ ਨੇਤਾਵਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ। ਇਸ ਤੋਂ ਬਾਅਦ ਲੌਂਗੋਵਾਲ ਉਨ੍ਹਾਂ 'ਤੇ ਭੜਕ ਗਏ ਅਤੇ ਕਿਹਾ ਇਹ ਸਭ ਕੁੱਝ ਵਿਰੋਧੀਆਂ ਨੂੰ ਖੁਸ਼ ਕਰਨ ਲਈ ਕੀਤਾ ਜਾ ਰਿਹਾ ਹੈ। ਇਹ ਸਾਰੇ ਕਾਂਗਰਸ ਦਾ ਏਜੰਟ ਹਨ। ਲੋਕਾਂ ਨੂੰ ਧਰਮ ਦੇ ਨਾਂ 'ਤੇ ਗੁੰਮਰਾਹ ਕਰ ਰਹੇ ਹਨ। ਇੰਨਾ ਕਹਿੰਦੇ ਹੀ ਉਥੇ ਮੌਜੂਦ ਅਕਾਲੀ ਵਰਕਰਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਡਾਂਗਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਦੋਵੇਂ ਪੱਖ ਲੜਦੇ ਹੋਏ ਭੰਡਾਲ ਵਿਚੋਂ ਬਾਹਰ ਆ ਗਏ। ਕੁੱਝ ਲੋਕਾਂ ਨੇ ਦੋਵਾਂ ਪੱਖਾਂ ਨੂੰ ਸਮਝਾ ਕੇ ਇਸ ਮਾਮਲੇ ਨੂੰ ਸ਼ਾਂਤ ਕੀਤਾ ਪਰ ਕਾਫੀ ਦੇਰ ਤੱਕ ਮਾਹੌਲ ਤਣਾਅਪੂਰਨ ਬਣਿਆ ਰਿਹਾ।
ਨੌਜਵਾਨ ਨੇ ਚੋਣਾਂ ਦਾ ਬਾਇਕਾਟ ਕਰਨ ਲਈ ਸੱਦੀ ਪਿੰਡ ਦੀ ਸਭਾ
ਵਿਰੋਧ ਕਰ ਰਹੇ ਨੌਜਵਾਨਾਂ ਨੇ ਕਿਹਾ , ਚੋਣਾਂ ਤੋਂ 2 ਦਿਨ ਪਹਿਲਾਂ ਪੂਰੇ ਪਿੰਡ ਦੀ ਸਭਾ ਸੱਦੀ ਗਈ ਹੈ। ਉਸ ਵਿਚ ਉਹ ਚੋਣਾਂ ਦੇ ਬਾਇਕਾਟ ਦਾ ਫੈਸਲਾ ਲੈਣਗੇ। ਦੱਸਣਯੋਗ ਹੈ ਕਿ ਬੇਅਦਬੀ ਮਾਮਲੇ ਵਿਚ ਸੰਵੇਦਨਸ਼ੀਲ ਰਹੇ ਪਿੰਡ ਧੌਲਾ ਨੇ ਕਰੀਬ ਸਾਲ ਪਹਿਲਾਂ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਦਾ ਬਾਇਕਾਟ ਕੀਤਾ ਸੀ। 1400 ਵਿਚੋਂ ਸਿਰਫ 150 ਨੇ ਵੋਟ ਪਾਈ ਸੀ।
ਮੋਦੀ ਦੀ ਰੈਲੀ 'ਚ ਜਗਦੀਸ਼ ਕੌਰ, '84 ਦੰਗਿਆਂ 'ਤੇ ਘੇਰੀ ਕਾਂਗਰਸ
NEXT STORY