ਬਰਨਾਲਾ (ਕਮਲਜੀਤ) - ਬਰਨਾਲਾ ਦੇ ਟਲੇਵਾਲ ਥਾਣੇ ’ਚ ਤਾਇਨਾਤ ਇਕ ਏ.ਐੱਸ.ਆਈ. ਅਤੇ ਸਿਪਾਹੀ ਵਲੋਂ ਹੋਰਾਂ ਵਿਅਕਤੀਆਂ ਨਾਲ ਮਿਲ ਕੇ ਔਰਤ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਪਤਾ ਲੱਗਣ ’ਤੇ ਮੌਕੇ ’ਤੇ ਪੁੱਜੀ ਪੁਲਸ ਨੇ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਪੁਲਸ ਮਾਮਲਾ ਦਰਜ ਕਰ ਲਿਆ। ਮਾਮਲੇ ਦੀ ਜਾਂਚ ਕਰਦੇ ਹੋਏ ਪੁਲਸ ਨੇ ਏ.ਐੱਸ.ਆਈ. ਅਤੇ 1 ਵਿਅਕਤੀ ਨੂੰ ਕਾਬੂ ਕਰ ਲਿਆ, ਜਦਕਿ ਸਿਪਾਹੀ ਮੌਕੇ ਤੋਂ ਫਰਾਰ ਹੈ, ਜਿਸ ਦੀ ਪੁਲਸ ਵਲੋਂ ਭਾਲ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਪਿੰਡ ਚੂੰਘਾਂ ’ਚ ਰਹਿ ਰਹੇ ਸਿਕੰਦਰ ਸਿੰਘ ਅਤੇ ਉਸ ਦੀ ਪਤਨੀ ਨੂੰ ਇਕ ਵਿਅਕਤੀ ਨੇ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਉਕਤ ਵਿਅਕਤੀ ਦਾ ਇਕ ਔਰਤ ਦੇ ਘਰ ਆਉਣਾ-ਜਾਣਾ ਸੀ। ਇਸ ਲਈ ਇਸ ਕੇਸ ’ਚ ਥਾਣਾ ਟੱਲੇਵਾਲ ਦੇ ਥਾਣੇਦਾਰ ਬਲਦੇਵ ਸਿੰਘ ਨੇ ਉਕਤ ਔਰਤ ਨੂੰ ਵੀ ਤਫਤੀਸ਼ ’ਚ ਸ਼ਾਮਲ ਕਰ ਲਿਆ। ਉਕਤ ਔਰਤ ਨਾਲ ਥਾਣੇਦਾਰ ਬਲਦੇਵ ਸਿੰਘ, ਸਿਪਾਹੀ ਤਰੁਣ ਕੁਮਾਰ ਅਤੇ ਇਕ ਸਿਵਲ ਵਿਅਕਤੀ ਜਗਦੇਵ ਸਿੰਘ ਨੇ ਡਰਾ-ਧਮਕਾਅ ਕੇ ਸਬੰਧ ਬਣਾ ਲਏ ਅਤੇ ਫਿਰ ਔਰਤ ਨੂੰ ਡਰਾਉਣ-ਧਮਕਾਉਣ ਲੱਗ ਪਿਆ ਅਤੇ ਉਸ ਨੂੰ ਫਿਰ ਤੋਂ ਸਬੰਧ ਬਣਾਉਣ ਲਈ ਕਿਹਾ।
ਬਠਿੰਡਾ : 5 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਏ.ਐੱਸ.ਆਈ. ਰੰਗੇ ਹੱਥੀਂ ਕਾਬੂ
NEXT STORY