ਰੂਪਨਗਰ (ਸੱਜਣ ਸੈਣੀ)— ਬਸੰਤ ਪੰਚਮੀ ਦਾ ਤਿਉਹਾਰ ਭਾਵੇਂ ਪੂਰੇ ਦੇਸ਼ 'ਚ ਵੱਖ-ਵੱਖ ਤਰੀਕੇ ਨਾਲ ਮਨਾਇਆ ਜਾਂਦਾ ਹੈ ਪਰ ਪੰਜਾਬ 'ਚ ਇਸ ਤਿਉਹਾਰ ਨੂੰ ਜ਼ਿਆਦਾਤਰ ਨੌਜਵਾਨ ਅਤੇ ਬੱਚੇ ਪਤੰਗਬਾਜ਼ੀ ਕਰਕੇ ਮਨਾਉਂਦੇ ਹਨ। ਬਸੰਤ ਦੇ ਤਿਉਹਾਰ 'ਤੇ ਮੋਸਮ ਖੁਸ਼ਗਵਾਹ ਹੁੰਦਾ ਹੈ। ਸਰੋਂ ਦੇ ਫੁੱਲਾਂ ਨਾਲ ਲਹਿਰਾਉਂਦੇ ਖੇਤ ਇੰਝ ਜਾਪਦੇ ਹਨ, ਜਿਵੇਂ ਧਰਤੀ 'ਤੇ ਸੋਨੇ ਦੀ ਚਾਦਰ ਵਿਛਾ ਦਿੱਤੀ ਹੋਵੇ। ਵੱਖ-ਵੱਖ ਤਰ੍ਹਾਂ ਦੇ ਫੁੱਲਾਂ ਦੀ ਮਹਿਕ ਅਤੇ ਸੁੰਦਰਤਾ ਸਭ ਦਾ ਮਨ ਮੋਹ ਲੈਂਦੀ ਹੈ। ਬਸੰਤ ਪੰਚਮੀ 'ਤੇ ਆਸਮਾਨ 'ਚ ਉੱਡ ਰਹੀਆਂ ਪਤੰਗਾਂ ਇੰਝ ਜਾਪਦੀਆਂ ਹਨ, ਜਿਵੇਂ ਰੰਗ-ਬਿਰੰਗੇ ਪੰਛੀ ਪਰਿੰੰਦੇ ਉਡਾਰੀਆਂ ਲਾਉਂਦੇ ਹੋਣ। ਇਥੇ ਦੱਸਣਯੋਗ ਹੈ ਕਿ ਇਸ ਵਾਰ ਮਾਰਕੀਟ 'ਚ ਆਈ ਸਭ ਤੋਂ ਵੱਡੀ 6 ਫੁੱਟ ਦੀ ਪਤੰਗ ਸਭ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਜਿਸ ਦੀ ਉੱਚਾਈ ਇਕ ਆਮ ਵਿਅਕਤੀ ਦੀ ਲੰਬਾਈ ਨਾਲੋਂ ਵੀ ਵਧ ਹੈ। ਇਸ ਪਤੰਗ ਨੂੰ ਜੇਕਰ ਤੁਸੀਂ ਵੀ ਉਡਾ ਕੇ ਆਨੰਦ ਲੈਣਾ ਚਾਹੁੰਦੇ ਹਾਂ ਤਾਂ ਤੁਹਾਨੂੰ ਸਿਰਫ ਇਕ ਪਤੰਗ ਉਡਾਉਣ ਲਈ 600 ਰੁਪਏ ਖਰਚ ਕਰਨੇ ਪੈਣਗੇ।
ਇਸ ਮੌਕੇ ਬੱਚਿਆਂ ਨੂੰ ਪਤੰਗ ਦਿਵਾਉਣ ਪਹੁੰਚੇ ਰਣਜੀਤ ਸਿੰਘ ਨੇ ਆਪਣੇ ਬਚਪਨ ਦੇ ਦਿਨਾਂ 'ਚ ਮਨਾਈ ਜਾਂਦੀ ਬਸੰਤ ਪੰਚਮੀ ਦੇ ਦਿਨ ਯਾਦ ਕਰਵਾਏ ਅਤੇ ਪਤੰਗ ਉਡਾਉਣ ਲਈ ਚਾਈਨਾ ਡੋਰ ਨਾ ਵਰਤਣ ਦੀ ਅਪੀਲ ਕੀਤੀ । ਪਤੰਗ ਵਿਕਰੇਤਾ ਇੰਦਰਪਾਲ ਨੇ ਕਿਹਾ ਕਿ ਹੁਣ ਬੱਚਿਆਂ ਅਤੇ ਵੱਡਿਆਂ 'ਚ ਪਤੰਗਬਾਜ਼ੀ ਦਾ ਉਨਾ ਕਰੇਜ਼ ਨਹੀਂ ਰਹਿ ਗਿਆ, ਜਿੰਨ੍ਹਾ 15 ਸਾਲ ਪਹਿਲਾਂ ਹੁੰਦਾ ਸੀ ਕਿਉਂਕਿ ਬੱਚੇ ਸਮਾਰਟ ਫੋਨ 'ਚ ਜ਼ਿਆਦਾ ਰੁੱਝੇ ਹੋਏ ਹਨ।
ਉਨ੍ਹਾਂ ਕਿਹਾ ਕਿ ਦੂਜਾ ਚਾਈਨਾ ਡੋਰ ਨੇ ਉਨ੍ਹਾਂ ਦਾ ਧੰਦਾ ਚੋਪਟ ਕਰ ਰੱਖਿਆ ਹੈ। ਜੋ ਲੋਕੀ ਗਲੀ ਮੁਹੱਲਿਆਂ ਚਾਈਨਾ ਡੋਰ ਵੇਚ ਰਹੇ ਹਨ, ਉਨ੍ਹਾਂ ਨੂੰ ਕੋਈ ਫੜ ਨਹੀਂ ਰਿਹਾ ਪਰ ਪੁਲਸ ਉਨ੍ਹਾਂ ਨੂੰ ਬਿਨਾਂ ਵਜ੍ਹਾ ਤੰਗ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ 90 ਫੀਸਦੀ ਚਾਈਨਾ ਡੋਰ ਲੁਧਿਆਣਾ ਤੋਂ ਆ ਰਹੀ ਹੈ ਅਤੇ ਬਣਦੀ ਵੀ ਉਥੇ ਹੀ ਹੈ ਪਰ ਕੋਈ ਕਾਰਵਾਈ ਨਹੀਂ ਹੋ ਰਹੀ। ਸ਼ਹਿਰਵਾਸੀ ਸਰਬਜੀਤ ਸਿੰਘ ਨੇ ਵੀ ਦੱਸਿਆ ਕਿ ਸ਼ਰੇਆਮ ਵਿਕ ਰਹੀ ਚਾਈਨਾ ਡੋਰ ਨਾਲ ਨਿੱਤ ਦਿਨ ਹਾਦਸੇ ਹੋ ਰਹੇ ਹਨ ਪਰ ਕੋਈ ਕਾਰਵਾਈ ਨਹੀਂ ਹੋ ਰਹੀ ਹੈ। ਬਸੰਤ ਪੰਚਮੀ ਪਿਆਰ ਵੰਡਣ ਅਤੇ ਪਤੰਗਬਾਜ਼ੀ ਦਾ ਤਿਉਹਾਰ ਹੈ ਪਰ ਅੱਜ ਅਸੀਂ ਸਿਰਫ ਆਪਣੇ ਮਜ਼ੇ ਅਤੇ ਚੋਧਰ ਲਈ ਚਾਈਨਾ ਡੋਰ ਦੀ ਵਰਤੋਂ ਕਰਕੇ ਮਨੁੱਖ ਅਤੇ ਪੰਛੀਆਂ ਦੀ ਜਾਨ ਨੂੰ ਖਤਰੇ 'ਚ ਪਾ ਰਹੇ ਹਾਂ ਜੋ ਕਿ ਕਿਸੇ ਵੀ ਪਾਸੇ ਤੋਂ ਸਹੀ ਨਹੀਂ ਹੈ।
ਚਾਈਨੀਜ਼ ਡੋਰ ਵੇਚਣ ਵਾਲੇ ਸੌਦਾਗਰਾਂ ਖਿਲਾਫ ਫਰੀਦਕੋਟ ਦੀ ਪੁਲਸ ਨੇ ਕੱਸਿਆ ਸ਼ਿਕੰਜਾ
NEXT STORY