ਚੰਡੀਗੜ੍ਹ (ਪ੍ਰੀਕਸ਼ਿਤ) : ਖ਼ਪਤਕਾਰ ਵਿਵਾਦ ਨਿਵਾਰਣ ਕਮਿਸ਼ਨ ਨੇ ਬਾਟਾ ਇੰਡੀਆ ਨੂੰ ਸੇਵਾ ’ਚ ਕਮੀ ਤੇ ਅਨੁਚਿਤ ਵਪਾਰ ਵਿਵਹਾਰ ਦਾ ਦੋਸ਼ੀ ਕਰਾਰ ਦਿੰਦਿਆਂ ਸ਼ਿਕਾਇਤਕਰਤਾ ਨੂੰ ਰਾਹਤ ਦਿੱਤੀ ਹੈ। ਕਮਿਸ਼ਨ ਨੇ ਕੰਪਨੀ ਨੂੰ ਹੁਕਮ ਦਿੱਤਾ ਹੈ ਕਿ ਗਾਹਕ ਵੱਲੋਂ ਅਦਾ ਕੀਤੀ ਗਈ ਰਕਮ ਵਿਆਜ ਸਮੇਤ ਵਾਪਸ ਕੀਤੀ ਜਾਵੇ ਤੇ ਉਸ ਨੂੰ ਮਾਨਸਿਕ ਪਰੇਸ਼ਾਨੀ ਤੇ ਮੁਕੱਦਮੇਬਾਜ਼ੀ ਦੇ ਖ਼ਰਚ ਵਜੋਂ 9,000 ਰੁਪਏ ਮੁਆਵਜ਼ਾ ਦਿੱਤਾ ਜਾਵੇ। ਮਾਮਲੇ ਅਨੁਸਾਰ ਮੋਹਾਲੀ ਦੇ ਰਹਿਣ ਵਾਲੇ ਸੋਹਣ ਸਿੰਘ ਨੇ ਜਨਵਰੀ 2024 ’ਚ ਸੈਕਟਰ-17 ਸਥਿਤ ਬਾਟਾ ਸ਼ੋਅਰੂਮ ਤੋਂ 2,250 ਰੁਪਏ ਪ੍ਰਤੀ ਜੋੜੀ ਦੇ ਹਿਸਾਬ ਨਾਲ ਦੋ ਜੋੜੇ ਜੁੱਤੇ ਖ਼ਰੀਦੇ ਸਨ ਅਤੇ ਕੁੱਲ 4,500 ਰੁਪਏ ਅਦਾ ਕੀਤੇ। 27 ਤੇ 29 ਜਨਵਰੀ ਨੂੰ ਉਸ ਨੂੰ ਦੋ ਵੱਖ-ਵੱਖ ਪੈਕੇਟ ਪ੍ਰਾਪਤ ਹੋਏ। ਘਰ ਪਹੁੰਚਣ ’ਤੇ ਜਦੋਂ ਉਸ ਨੇ ਜੁੱਤੇ ਪਹਿਨ ਕੇ ਦੇਖੇ ਤਾਂ ਅਸਹਿਜਤਾ ਮਹਿਸੂਸ ਹੋਈ। ਜਾਂਚ ਕਰਨ ’ਤੇ ਪਤਾ ਲੱਗਿਆ ਕਿ ਦੋਵੇਂ ਜੋੜਿਆਂ ਦੇ ਸਾਈਜ਼ ਗ਼ਲਤ ਹਨ।
ਕੰਪਨੀ ਨੇ ਕੀਤਾ ਇਨਕਾਰ
ਸ਼ਿਕਾਇਤਕਰਤਾ ਨੇ ਤੁਰੰਤ ਕਸਟਮਰ ਕੇਅਰ ਨਾਲ ਸੰਪਰਕ ਕੀਤਾ ਤੇ ਸ਼ੋਅਰੂਮ ’ਤੇ ਵੀ ਗਿਆ। ਸ਼ੁਰੂ ’ਚ ਉਸ ਨੂੰ ਸਹੀ ਸਾਈਜ਼ ਦੇ ਜੁੱਤੇ ਦੇਣ ਦਾ ਭਰੋਸਾ ਦਿੱਤਾ ਗਿਆ ਅਤੇ 29 ਜਨਵਰੀ ਨੂੰ ਈ-ਮੇਲ ਰਾਹੀਂ ਵੀ ਪੁਸ਼ਟੀ ਕੀਤੀ ਗਈ ਪਰ ਬਾਅਦ ’ਚ ਸਟੋਰ ਕਰਮਚਾਰੀਆਂ ਨੇ ਜੁੱਤੇ ਬਦਲਣ ਜਾਂ ਰਕਮ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ।
ਕਮਿਸ਼ਨ ਦਾ ਫ਼ੈਸਲਾ
ਮਾਮਲੇ ਦੀ ਸੁਣਵਾਈ ਦੌਰਾਨ ਕਮਿਸ਼ਨ ਨੇ ਪਾਇਆ ਕਿ ਵਿਰੋਧੀ ਧਿਰਾਂ ਨੇ ਗ਼ਲਤ ਸਾਈਜ਼ ਦੇ ਜੁੱਤੇ ਦੇਣ ਦੇ ਬਾਵਜੂਦ ਨਾ ਤਾਂ ਉਨ੍ਹਾਂ ਨੂੰ ਬਦਲਿਆ ਅਤੇ ਨਾ ਹੀ ਰਕਮ ਵਾਪਸ ਕੀਤੀ, ਜੋ ਕਿ ਸੇਵਾ ’ਚ ਕਮੀ ਹੈ। ਇਸ ਆਧਾਰ ’ਤੇ ਕਮਿਸ਼ਨ ਨੇ ਗਾਹਕ ਦੇ ਹੱਕ ’ਚ ਫ਼ੈਸਲਾ ਸੁਣਾਇਆ।
ਵੱਡੀ ਖ਼ਬਰ: IPL ਦੌਰਾਨ ਕਸੂਤਾ ਫਸਿਆ ਪੰਜਾਬ ਦਾ ਮੁੰਡਾ! ਗੁਆਉਣੀ ਪਈ ਜਾਨ
NEXT STORY