ਬਟਾਲਾ (ਗੁਰਪ੍ਰੀਤ ਚਾਵਲਾ) : ਨਾਗਰਿਕਤਾ ਸੋਧ ਕਾਨੂੰਨ ਯਾਨੀ ਕਿ ਸੀ.ਏ.ਏ. ਨੂੰ ਲੈ ਕੇ ਇਕ ਪਾਸੇ ਪੂਰੇ ਦੇਸ਼ ਵਿਚ ਵਿਰੋਧ ਦਾ ਦੌਰ ਚੱਲ ਰਿਹਾ ਹੈ ਦੂਜੇ ਪਾਸੇ ਭਾਜਪਾ ਨੇ ਇਸ ਕਾਨੂੰਨ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਛੇੜ ਰੱਖੀ ਹੈ। ਇਸ ਦੇ ਤਹਿਤ ਭਾਜਪਾ ਨੇ ਦੇਸ਼ ਜਗਾਓ ਸੰਗਠਨ ਵਲੋਂ ਬਟਾਲਾ ਵਿਚ ਤਿਰੰਗਾ ਯਾਤਰਾ ਕੱਢੀ ਗਈ। ਇਸ ਤਿਰੰਗਾ ਯਾਤਰਾ ਵਿਚ ਭਾਜਪਾ ਦੇ ਰਾਸ਼ਟਰੀ ਬੁਲਾਰੇ ਡਾ. ਸੰਬਿਤ ਪਾਤਰਾ ਸਮੇਤ ਭਾਜਪਾ ਦੇ ਸਥਾਨਕ ਨੇਤਾਵਾਂ ਨੇ ਸ਼ਮੂਲੀਅਤ ਕੀਤੀ। ਬਟਾਲਾ ਦੀ ਪੁਰਾਣੀ ਦਾਣਾ ਮੰਡੀ ਵਿਚ ਇਕ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋਏ। ਸੰਬਿਤ ਪਾਤਰਾ ਨੇ ਕਿਹਾ ਕਿ ਸੀ.ਏ.ਏ. ਦਾ ਮਕਸਦ ਘੱਟ ਗਿਣਤੀਆਂ ਨੂੰ ਦੇਸ਼ ਦੀ ਨਾਗਰਿਕਤਾ ਦਿਵਾਉਣਾ ਹੈ ਨਾ ਕਿ ਕਿਸੇ ਨੂੰ ਨਾਗਰਿਕਤਾ ਤੋਂ ਵਾਂਝੇ ਕਰਨਾ।
ਇੱਥੇ ਉਨ੍ਹਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ 'ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ, ਉਹ ਇਟਲੀ ਤੋਂ ਆਈ ਹੈ ਉਸ ਦੇ ਦਿਲ ਵਿਚ ਦੇਸ਼ ਵਾਸੀਆਂ ਲਈ ਟੀਸ ਨਹੀਂ ਉੱਠ ਸਕਦੀ ਤਾਂ ਹੀ ਇਸ ਕਾਨੂੰਨ ਦਾ ਵਿਰੋਧ ਕਰ ਰਹੀ ਹੈ। ਉਨ੍ਹਾਂ ਕਿਹਾ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਵੀ ਇਸ ਕਾਨੂੰਨ ਦੇ ਸਮਰਥਨ ਵਿਚ ਸਨ। ਇਸ ਕਾਨੂੰਨ ਦਾ ਵਿਰੋਧ ਜਾਣ-ਬੁੱਝ ਕੇ ਕੀਤਾ ਜਾ ਰਿਹਾ ਹੈ।
ਵੱਡੀਆਂ ਦੁਕਾਨਾਂ ਤੋਂ ਸ਼ਾਪਿੰਗ ਕਰੋ ਤਾਂ ਟੋਟਲ ਜ਼ਰੂਰ ਚੈੱਕ ਕਰੋ
NEXT STORY