ਬਟਾਲਾ (ਸਾਹਿਲ) : ਅੱਜ ਪਿੰਡ ਦੋਲਤਪੁਰ ਵਿਖੇ ਵੋਟਾਂ ਨੂੰ ਲੈ ਕੇ ਚਲ ਰਹੀ ਪੁਰਾਣੀ ਰੰਜਿਸ਼ ਦੇ ਚੱਲਦਿਆਂ ਅਕਾਲੀਆਂ ਵਲੋਂ ਕਾਂਗਰਸ ਦੇ ਮੌਜੂਦਾ ਸਰਪੰਚ ਦੀ ਹੱਤਿਆ ਤੇ 2 ਵਿਅਕਤੀਆਂ ਨੂੰ ਜ਼ਖਮੀਂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਪਿੰਡ ਰਿਆੜਾ ਦਾ ਕਾਂਗਰਸ ਪਾਰਟੀ ਦਾ ਮੌਜੂਦਾ ਸਰਪੰਚ ਨਵਦੀਪ ਸਿੰਘ (30) ਪੁੱਤਰ ਕਰਨੈਲ ਸਿੰਘ ਆਪਣੇ ਸਾਥੀਆਂ ਭੁਪਿੰਦਰ ਸਿੰਘ ਪੁੱਤਰ ਵੱਸਣ ਸਿੰਘ ਤੇ ਜੋਬਨਪ੍ਰੀਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀਆਨ ਰਿਆੜਾ ਨੂੰ ਨਾਲ ਲੈ ਕੇ ਆਪਣੀ ਭੈਣ ਦੇ ਪਿੰਡ ਦੋਲਤਪੁਰ ਗਿਆ ਸੀ, ਉਸੇ ਪਿੰਡ 'ਚ ਅਕਾਲੀ ਪਾਰਟੀ ਦੇ ਕੁਝ ਵਿਅਕਤੀਆਂ ਦੀ ਵੋਟਾਂ ਨੂੰ ਲੈ ਕੇ ਨਵਦੀਪ ਨਾਲ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਸੀ।
ਅੱਜ ਨਵਦੀਪ ਸਿੰਘ ਆਪਣੇ ਦੋਸਤਾਂ ਨਾਲ ਜਦੋਂ ਸੜਕ ਦੇ ਕਿਨਾਰੇ ਪੈਦਲ ਆ ਰਿਹਾ ਸੀ ਤਾਂ ਉਕਤ ਵਿਅਕਤੀਆਂ ਨੇ ਆਪਣੀ ਤੇਜ਼ ਰਫਤਾਰ ਬਲੈਰੋ ਗੱਡੀ ਇੰਨਾਂ ਦੇ ਉਪਰ ਚੜਾ ਦਿੱਤੀ, ਜਿਸ ਨਾਲ ਤਿੰਨੋ ਗੰਭੀਰ ਜ਼ਖਮੀਂ ਹੋ ਗਏ ਤੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਨਵਦੀਪ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਸੰਬੰਧੀ ਥਾਣਾ ਕਾਦੀਆਂ ਦੀ ਪੁਲਸ ਨੇ ਮੌਕੇ ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਫਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਬਾਰੇ ਜਾਣੋ ਖਾਸ ਗੱਲਾਂ
NEXT STORY