ਬਟਾਲਾ (ਬੇਰੀ) : ਨਜ਼ਦੀਕੀ ਪਿੰਡ ਮੂਲਾ ਸੁਨੱਈਆ ਵਿਖੇ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪੁਲਸ ਨੂੰ ਦਿੱਤੀ ਜਾਣਕਾਰੀ 'ਚ ਮ੍ਰਿਤਕ ਰਵੀ ਮਸੀਹ ਦੇ ਭਰਾ ਚੰਦਨ ਮਸੀਹ ਪੁੱਤਰ ਯਾਕੂਬ ਮਸੀਹ ਵਾਸੀ ਪਿੰਡ ਮੂਲਾ ਸੁਨੱਈਆ ਨੇ ਦੱਸਿਆ ਕਿ ਮੇਰਾ ਭਰਾ ਪਹਿਲਵਾਨੀ ਦਾ ਸ਼ੌਕ ਰੱਖਦਾ ਸੀ ਪਰ ਪਿਛਲੇ ਕੁਝ ਸਮੇਂ ਤੋਂ ਗਲਤ ਸੰਗਤ 'ਚ ਪੈਣ ਨਾਲ ਉਹ ਚਿੱਟੇ ਦੇ ਨਸ਼ੇ ਦਾ ਸ਼ਿਕਾਰ ਹੋ ਗਿਆ ਸੀ। ਚੰਦਨ ਮਸੀਹ ਨੇ ਦੱਸਿਆ ਕਿ ਅੱਜ ਸਵੇਰੇ ਸਾਢੇ 8 ਵਜੇ ਦੇ ਕਰੀਬ ਉਸਨੂੰ ਸੂਚਨਾ ਮਿਲੀ ਕਿ ਉਸਦਾ ਭਰਾ ਪਿੰਡ ਦੇ ਖੇਤਾਂ 'ਚ ਪਿਆ ਹੈ, ਜਿਸ ਦੇ ਬਾਅਦ ਅਸੀਂ ਆਪਣੇ ਭਰਾ ਨੂੰ ਅਲੀਵਾਲ ਰੋਡ ਸਥਿਤ ਇਕ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਲੈ ਕੇ ਆਏ। ਜਿਥੋਂ ਦੇ ਡਾਕਟਰਾਂ ਨੇ ਰਵੀ ਮਸੀਹ ਨੂੰ ਸਿਵਲ ਹਸਪਤਾਲ ਬਟਾਲਾ ਲਈ ਰੈਫਰ ਕਰ ਦਿੱਤਾ।
ਚੰਦਨ ਮਸੀਹ ਮੁਤਾਬਕ ਸਿਵਲ ਹਸਪਤਾਲ ਪਹੁੰਚਣ 'ਤੇ ਉਥੇ ਮੌਜੂਦ ਡਾਕਟਰਾਂ ਨੇ ਉਸਦੇ ਭਰਾ ਰਵੀ ਮਸੀਹ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ ਜਦ ਉਸਨੇ ਡਾਕਟਰ ਕੋਲੋਂ ਆਪਣੇ ਭਰਾ ਦੀ ਮੌਤ ਦਾ ਕਾਰਨ ਪੁੱਛਿਆ ਤਾਂ ਡਿਊਟੀ 'ਤੇ ਮੌਜੂਦ ਡਾ. ਲਲਿਤ ਮੋਹਨ ਨੇ ਦੱਸਿਆ ਕਿ ਤੁਹਾਡੇ ਭਰਾ ਰਵੀ ਮਸੀਹ ਨੇ ਨਸ਼ੇ (ਚਿੱਟੇ) ਦਾ ਟੀਕਾ ਲਗਾਇਆ ਸੀ, ਜਿਸ ਨਾਲ ਉਸਦੀ ਮੌਤ ਹੋਈ ਹੈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਚੰਦਨ ਮਸੀਹ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਸ਼ੇ ਦੇ ਕਾਰੋਬਾਰੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਬੰਦ ਕੀਤਾ ਜਾਵੇ ਕਿਉਂਕਿ ਮੇਰੇ ਭਰਾ ਦਾ ਘਰ ਤਾਂ ਨਸ਼ੇ ਨੇ ਬਰਬਾਦ ਕਰ ਦਿੱਤਾ ਪਰ ਭਵਿੱਖ 'ਚ ਕਿਸੇ ਹੋਰ ਦਾ ਘਰ ਬਰਬਾਦ ਨਾ ਹੋਵੇ।
ਪਿੰਡ ਗੁੜੇ 'ਚ ਉਲਝਿਆ ਪੀਣ ਵਾਲੇ ਪਾਣੀ ਦੇ ਬੋਰ ਦਾ ਮਸਲਾ
NEXT STORY