ਬਟਾਲਾ (ਸਾਹਿਲ) : ਬਟਾਲਾ ਦੇ ਪਿੰਡ ਘੁੰਮਣ ਖੁਰਦ 'ਚ ਭਿਆਨਕ ਸੜਕ ਹਾਦਸੇ 'ਚ ਮਾਂ-ਧੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਹਰਨੇਕ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਘੁੰਮਣ ਜੋ ਰਾਜਸਥਾਨ ਦੇ ਸ਼ਹਿਰ ਭੀਲਵਾੜਾ 'ਚ ਨੌਕਰੀ ਕਰਦਾ ਹੈ। ਉਹ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਵਿਆਹ ਦੇ ਸਮਾਗਮ 'ਚ ਸ਼ਾਮਲ ਹੋਣ ਲਈ ਪਿੰਡ ਆਇਆ ਸੀ। ਵਿਆਹ ਵੇਖਣ ਉਪਰੰਤ ਆਪਣੀ ਪਤਨੀ ਅਤੇ ਦੋ ਬੇਟੀਆਂ ਨਾਲ ਕਾਰ 'ਚ ਸਵਾਰ ਹੋ ਕੇ ਉਹ ਵਾਪਸ ਭੀਲਵਾੜਾ ਜਾ ਰਿਹਾ ਸਨ, ਜਦੋਂ ਅੰਬਾਲਾ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਇਕ ਤੇਜ਼ ਰਫਤਾਰ ਵਾਹਨ ਨੂੰ ਬਚਾਉਂਦਿਆ ਉਨ੍ਹਾਂ ਦੀ ਕਾਰ ਪਲਟ ਕੇ ਡ੍ਰੇਨ 'ਚ ਜਾ ਡਿੱਗੀ, ਜਿਸ ਨਾਲ ਕਾਰ ਚਾਲਕ ਹਰਨੇਕ ਸਿੰਘ ਅਤੇ ਉਸ ਦੀ ਇਕ ਬੇਟੀ ਜ਼ਖਮੀ ਹੋ ਗਏ ਤੇ ਪਤਨੀ ਨਵਨੀਤ ਕੌਰ ਤੇ ਪੰਜ ਸਾਲਾ ਬੇਟੀ ਅਨਮੋਲ ਦੀ ਮੌਤ ਹੋ ਗਈ। ਇਸ ਹਾਦਸੇ ਦਾ ਪਤਾ ਲੱਗਣ 'ਤੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ ।
ਦੇਖੋ ਖਹਿਰਾ ਦੀ ਨਵੀਂ ਪਾਰਟੀ 'ਤੇ ਕੀ ਬੋਲੇ ਬਲਜੀਤ ਸਿੰਘ ਦਾਦੂਵਾਲ (ਵੀਡੀਓ)
NEXT STORY