ਬਟਾਲਾ (ਸਾਹਿਲ) - ਅੱਜ ਸਥਾਨਕ ਕਾਲਾ ਨੰਗਲ ਫਾਟਕ ਦੇ ਨਜ਼ਦੀਕ ਇਕ ਵਿਅਕਤੀ ਵਲੋਂ ਆਪਣੇ ਬੱਚਿਆਂ ਸਮੇਤ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਪਤਨੀ ਰਮਨਦੀਪ ਕੌਰ ਵਾਸੀ ਸੁਲਤਾਨ ਵਿੰਡ ਅੰਮ੍ਰਿਤਸਰ ਨੇ ਦੱਸਿਆ ਕਿ ਮੇਰੇ ਪਤੀ ਦੀ ਭੈਣ ਪਿੰਡ ਕੋਟਲਾ ਸਰਫ ਵਿਖੇ ਰਹਿੰਦੀ ਹੈ ਅਤੇ ਅਸੀਂ ਉਸ ਨੂੰ ਮਿਲਣ ਆਏ ਸੀ। ਅੱਜ ਸਵੇਰੇ 11 ਵਜੇ ਦੇ ਕਰੀਬ ਮੇਰਾ ਪਤੀ ਜਸਵੰਤ ਸਿੰਘ ਪੁੱਤਰ ਪ੍ਰੀਤਮ ਸਿੰਘ, 4 ਸਾਲ ਦਾ ਲੜਕਾ ਫਤਿਹ ਸਿੰਘ ਅਤੇ 7 ਸਾਲਾ ਲੜਕੀ ਜਸ਼ਨਪ੍ਰੀਤ ਕੌਰ ਨੂੰ ਘਰੋਂ ਆਪਣੇ ਨਾਲ ਰੇਲਵੇ ਲਾਈਨਾਂ 'ਤੇ ਲੈ ਗਿਆ ਸੀ ਅਤੇ ਉਸਨੇ ਬੱਚਿਆ ਸਮੇਤ ਪਠਾਨਕੋਟ ਤੋਂ ਅਮ੍ਰਿੰਤਸਰ ਜਾਣ ਵਾਲੀ ਮਾਲ ਗੱਡੀ ਦੇ ਅੱਗੇ ਛਾਲ ਮਾਰ ਦਿੱਤੀ। ਜਿਸ ਨਾਲ ਮੇਰੇ ਲੜਕੇ ਤੇ ਪਤੀ ਦੀ ਮੌਤ ਹੋ ਗਈ ਜਦਕਿ ਲੜਕੀ ਗੰਭੀਰ ਰੂਪ 'ਚ ਜਖਮੀਂ ਹੋ ਗਈ। ਇਸ ਘਟਨਾ ਦੀ ਸੂਚਨਾਂ ਮਿਲਣ 'ਤੇ ਜੀ.ਆਰ.ਪੀ. ਪੁਲਸ ਨੇ ਲਾਸ਼ਾ ਨੂੰ ਕਬਜੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਤੇ ਆਪਣੀ ਅਗਲੀ ਕਾਰਵਾਈ ਆਰੰਭ ਕਰ ਦਿੱਤੀ। ਖਬਰ ਲਿਖੇ ਜਾਣ ਤੱਕ ਮੌਤ ਦੇ ਕਾਰਨਾਂ ਦਾ ਪਤਾ ਨਹੀ ਲਗ ਸਕਿਆ।
ਸਮਾਣਾ 'ਚ ਕੱਪੜੇ ਦੇ ਸ਼ੋਅਰੂਮ 'ਚ ਲੱਗੀ ਭਿਆਨਕ ਅੱਗ
NEXT STORY