ਜਲੰਧਰ (ਜ.ਬ.)- ਜਲੰਧਰ ਵਿਚ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ। ਬੀਤੀ ਰਾਤ ਦੂਰਦਰਸ਼ਨ ਐਨਕਲੇਵ ਵਿਚ ਸ਼ਰਾਬੀ ਪਿਤਾ ਨੇ ਆਪਣੀ ਹੀ 5 ਸਾਲਾ ਧੀ ਦਾ ਕਤਲ ਕਰ ਦਿੱਤਾ। ਬੱਚੀ ਦਾ ਕਸੂਰ ਇੰਨਾ ਸੀ ਕਿ ਉਹ ਲਗਾਤਾਰ ਰੋ ਰਹੀ ਸੀ ਅਤੇ ਉਸ ਨੂੰ ਭੁੱਖ ਲੱਗੀ ਹੋਈ ਸੀ ਜਿਸ ਕਰਕੇ ਖਾਣ ਲਈ ਖਾਣਾ ਪਿਤਾ ਕੋਲੋਂ ਮੰਗ ਰਹੀ ਸੀ ਪਰ ਸ਼ਰਾਬ ਦੇ ਨਸ਼ੇ ਵਿਚ ਚੂਰ ਪਿਤਾ ਨੇ ਇਸੇ ਗੱਲ ਦਾ ਗੁੱਸਾ ਖਾ ਕੇ ਬੱਚੀ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਿਵੇਂ ਹੀ ਬੱਚੀ ਦੀ ਮਾਂ ਨੇ ਰੌਲਾ ਪਾਇਆ ਤਾਂ ਆਸ-ਪਾਸ ਦੇ ਲੋਕ ਇਕੱਠੇ ਹੋ ਗਏ, ਜਿਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ।
ਪੁਲਸ ਨੇ ਵੀ ਤੁਰੰਤ ਐਕਸ਼ਨ ਲੈਂਦਿਆਂ ਬਿਨਾਂ ਸਮਾਂ ਗੁਆਏ ਮੁਲਜ਼ਮ ਪਿਤਾ ਦੇ ਫ਼ਰਾਰ ਹੋਣ ਤੋਂ ਪਹਿਲਾਂ ਹੀ ਮੌਕੇ ’ਤੇ ਪਹੁੰਚ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਮ੍ਰਿਤਕ ਬੱਚੀ ਦਾ ਨਾਂ ਨਿਹਾਰਿਕਾ ਸੀ। ਥਾਣਾ 7 ਦੇ ਮੁਖੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਪਿਤਾ ਦੀ ਪਛਾਣ ਅਰਵਿੰਦਰ ਪੁੱਤਰ ਪ੍ਰੇਮ ਪਾਲ ਵਜੋਂ ਹੋਈ ਹੈ। ਉਹ ਮੂਲ ਰੂਪ ਵਿਚ ਛੱਤੀਸਗੜ੍ਹ ਦਾ ਰਹਿਣ ਵਾਲਾ ਹੈ ਅਤੇ ਦੂਰਦਰਸ਼ਨ ਐਨਕਲੇਵ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਵੈਲਡਰ ਦਾ ਕੰਮ ਕਰਨ ਵਾਲੇ ਅਰਵਿੰਦਰ ਦੇ ਦੋ ਬੱਚੇ ਸਨ। ਨਿਹਾਰਿਕਾ ਪੰਜ ਸਾਲ ਦੀ ਸੀ ਜਦਕਿ ਛੋਟਾ ਬੇਟਾ ਡੇਢ ਸਾਲ ਦਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਚੱਲਣਗੀਆਂ ਤੇਜ਼ ਹਵਾਵਾਂ! 8 ਫਰਵਰੀ ਤੱਕ ਮੌਸਮ ਦੀ ਪੜ੍ਹੋ ਤਾਜ਼ਾ ਅਪਡੇਟ, ਇਨ੍ਹਾਂ ਜ਼ਿਲ੍ਹਿਆਂ 'ਚ Alert

ਐੱਸ. ਐੱਚ. ਓ. ਬਲਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਸ਼ਰਾਬ ਪੀਣ ਦਾ ਆਦੀ ਹੈ। ਮੰਗਲਵਾਰ ਨੂੰ ਵੀ ਉਸ ਨੇ ਕਾਫ਼ੀ ਸ਼ਰਾਬ ਪੀਤੀ ਹੋਈ ਸੀ ਅਤੇ ਨਿਹਾਰਿਕਾ ਲਗਾਤਾਰ ਰੋ ਰਹੀ ਸੀ। ਨਿਹਾਰਿਕਾ ਦੀ ਮਾਂ ਉਸ ਨੂੰ ਚੁੱਪ ਵੀ ਕਰਵਾ ਰਹੀ ਸੀ ਪਰ ਬੱਚੀ ਰੋਣੋਂ ਨਹੀਂ ਹਟੀ। ਇਸੇ ਦੌਰਾਨ ਅਰਵਿੰਦਰ ਨੇ ਪਹਿਲਾਂ ਤਾਂ ਪਤਨੀ ਨੂੰ ਗਾਲ੍ਹਾਂ ਕੱਢੀਆਂ ਅਤੇ ਬਾਅਦ ਵਿਚ ਨਿਹਾਰਿਕਾ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਪਤਨੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣੀ ਪਤਨੀ ਨਾਲ ਵੀ ਕੁੱਟਮਾਰ ਕੀਤੀ ਅਤੇ ਬਾਅਦ ਵਿਚ ਨਿਹਾਰਿਕਾ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ।
ਪਰਿਵਾਰ ਦੀ ਹਾਲਤ ਬਹੁਤ ਖ਼ਰਾਬ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਅਰਵਿੰਦਰ ਨਸ਼ੇੜੀ ਸੀ ਅਤੇ ਅਕਸਰ ਸ਼ਰਾਬ ਪੀਂਦਾ ਰਹਿੰਦਾ ਸੀ। ਉਹ ਦਿਹਾੜੀ ਮਜ਼ਦੂਰੀ ਕਰਦਾ ਸੀ, ਜਦਕਿ ਉਸ ਦੀ ਪਤਨੀ ਘਰਾਂ ਵਿਚ ਕੰਮ ਕਰਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੀ ਸੀ। ਆਰਥਿਕ ਤੰਗੀ ਅਤੇ ਘਰੇਲੂ ਤਣਾਅ ਦੇ ਵਿਚਕਾਰ ਪੰਜ ਸਾਲਾ ਨਿਹਾਰਿਕਾ ਆਪਣੇ ਮਾਪਿਆਂ ਨਾਲ ਰਹਿੰਦੀ ਸੀ। 3 ਫਰਵਰੀ ਨੂੰ ਨਿਹਾਰਿਕਾ ਦੀ ਮਾਂ ਕੰਮ 'ਤੇ ਸੀ ਅਤੇ ਘਰ 'ਚ ਸਿਰਫ਼ ਅਰਵਿੰਦਰ ਅਤੇ ਬੱਚੀ ਹੀ ਮੌਜੂਦ ਸਨ। ਅਰਵਿੰਦਰ ਸ਼ਰਾਬ ਪੀ ਰਿਹਾ ਸੀ। ਦੁਪਹਿਰ ਲਗਭਗ ਢਾਈ ਵਜੇ ਨਿਹਾਰਿਕਾ ਭੁੱਖ ਕਾਰਨ ਰੋਣ ਲੱਗ ਪਈ। ਦੋਸ਼ੀ ਨੇ ਪਹਿਲਾਂ ਉਸ ਦੇ ਮੂੰਹ ਵਿੱਚ ਸ਼ਰਾਬ ਪਾ ਕੇ ਉਸਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਫਿਰ ਉਸ ਨੂੰ ਚੁੱਕ ਕੇ ਹੇਠਾਂ ਜ਼ਮੀਨ 'ਤੇ ਸੁੱਟ ਦਿੱਤਾ। ਦੱਸਿਆ ਜਾਂਦਾ ਹੈ ਕਿ ਜਦੋਂ ਬੱਚੀ ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ ਰੋਦੀ ਰਹੀ ਤਾਂ ਅਰਵਿੰਦਰ ਤੈਸ਼ ਵਿਚ ਆ ਗਿਆ। ਉਸ ਨੇ ਆਪਣੀ ਮਾਸੂਮ ਧੀ ਦਾ ਗਲਾ ਘੁੱਟ ਦਿੱਤਾ, ਜਿਸ ਨਾਲ ਉਸ ਦੀ ਤੁਰੰਤ ਮੌਤ ਹੋ ਗਈ। ਜਦੋਂ ਕੁਝ ਸਮੇਂ ਬਾਅਦ ਗੁਆਂਢੀਆਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਘਰ 'ਤੇ ਸੋਗ ਛਾ ਗਿਆ।
ਇਹ ਵੀ ਪੜ੍ਹੋ: ਡੇਰਾ ਬਿਆਸ ਮੁਖੀ 'ਤੇ ਟਿੱਪਣੀ ਕਰਨ ਦੀ ਬਜਾਏ ਸਟੇਟ ਸਾਂਭਣ CM ਮਾਨ: ਪ੍ਰਤਾਪ ਬਾਜਵਾ
ਜਿਵੇਂ ਹੀ ਕਮਰੇ ਵਿਚੋਂ ਨਿਹਾਰਿਕਾ ਦੀ ਮਾਂ ਦੇ ਰੋਣ ਅਤੇ ਚੀਕਣ ਦੀਆਂ ਆਵਾਜ਼ਾਂ ਆਈਆਂ ਤਾਂ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਪੁਲਸ ਨੂੰ ਸੂਚਨਾ ਮਿਲੀ ਤਾਂ ਐੱਸ. ਐੱਚ. ਓ. ਬਲਜਿੰਦਰ ਸਿੰਘ ਆਪਣੀ ਟੀਮ ਸਮੇਤ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਮੁਲਜ਼ਮ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ। ਜਦੋਂ ਪੁਲਸ ਉੱਥੇ ਪਹੁੰਚੀ ਤਾਂ ਨਸ਼ੇ ਕਾਰਨ ਮੁਲਜ਼ਮ ਆਪਣੇ ਪੈਰਾਂ ’ਤੇ ਖੜ੍ਹਾ ਵੀ ਨਹੀਂ ਹੋ ਪਾ ਰਿਹਾ ਸੀ। ਪੁਲਸ ਨੇ ਬੱਚੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ। ਉੱਥੇ ਹੀ ਗੁਆਂਢੀ ਹਿੰਮਤ ਕੁਮਾਰ ਦੇ ਬਿਆਨਾਂ ’ਤੇ ਅਰਵਿੰਦਰ ਖਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੇ ਮੁਲਜ਼ਮ ਪਿਤਾ ਦੀ ਗ੍ਰਿਫ਼ਤਾਰੀ ਵਿਖਾ ਕੇ ਉਸ ਨੂੰ ਰਿਮਾਂਡ ’ਤੇ ਲਿਆ ਹੈ।
ਮਾਂ 'ਤੇ ਦੁੱਖ਼ਾਂ ਦਾ ਪਹਾੜ ਡਿੱਗ ਪਿਆ
ਜਦੋਂ ਨਿਹਾਰਿਕਾ ਦੀ ਮਾਂ ਕੰਮ ਤੋਂ ਵਾਪਸ ਆਈ ਅਤੇ ਧੀ ਨੂੰ ਵੇਖਿਆ ਤਾਂ ਉਸ ਦਾ ਸਰੀਰ ਠੰਡਾ ਹੋਇਆ ਪਿਆ ਸੀ। ਨਿਹਾਰਿਕਾ ਉਸ ਦੀ ਇਕਲੌਤੀ ਧੀ ਸੀ। ਮਾਂ ਦੀਆਂ ਚੀਕਾਂ ਸੁਣ ਕੇ ਗਲੀ-ਮੁਹੱਲੇ ਵਾਲੇ ਲੋਕ ਇਕੱਠੇ ਹੋਏ। ਮੌਕੇ ਉਤੇ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰ ਕੋਲ ਜਦੋਂ ਮਾਂ ਬੱਚੀ ਨੂੰ ਲਿਜਾਣ ਲੱਗੀ ਤਾਂ ਮੁਲਜ਼ਮ ਬੋਲਿਆ ਕਿ ਇਹ ਹੁਣ ਨਹੀਂ ਉੱਠੇਗੀ ਕਿਉਂਕਿ ਉਸ ਨੇ ਉਸ ਦਾ ਗਲਾ ਘੁੱਟ ਕੇ ਮਾਰ ਦਿੱਤਾ ਹੈ। ਪੁਲਸ ਨੇ ਦੋਸ਼ੀ ਅਰਵਿੰਦਰ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਉਸ ਨੂੰ ਦੋ ਦਿਨਾਂ ਦੀ ਪੁਲਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਉਥੇ ਹੀ ਪੁਲਸ ਵੱਲੋਂ ਗ੍ਰਿਫ਼ਤਾਰ ਕਰਨ ਮਗਰੋਂ ਮੁਲਜ਼ਮ ਅਰਵਿੰਦਰ ਇਹੀ ਕਹਿੰਦਾ ਰਿਹਾ ਕਿ ਉਸ ਕੋਲੋਂ ਗਲਤੀ ਹੋਈ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਪਤੰਗਬਾਜ਼ੀ ਕਾਰਨ ਛਿੜੇ ਵਿਵਾਦ ਨੇ ਧਾਰਿਆ ਖ਼ੂਨੀ ਰੂਪ! ਚੱਲੀਆਂ ਗੋਲ਼ੀਆਂ, ਕੰਬਿਆ ਇਹ ਇਲਾਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ ਦੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੂੰ ਜਾਰੀ ਹੋ ਗਿਆ ਨੋਟਿਸ, ਹੈਰਾਨ ਕਰਨ ਵਾਲਾ ਹੈ ਮਾਮਲਾ
NEXT STORY