ਬਟਾਲਾ (ਵੈੱਬ ਡੈਸਕ) : ਜ਼ਿਲਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ 'ਚ ਬੀਤੇ ਦਿਨ ਭਾਵ ਬੁੱਧਵਾਰ ਨੂੰ ਦੁਪਹਿਰ ਦੇ ਕਰੀਬ ਸਾਢੇ 3 ਵਜੇ ਪਟਾਕਾ ਫੈਕਟਰੀ ਵਿਚ ਜ਼ਬਰਦਸਤ ਧਮਾਕੇ ਹੋਣ ਕਾਰਨ ਲੱਗਭਗ 23 ਲੋਕਾਂ ਦੀ ਮੌਤ ਹੋ ਗਈ ਅਤੇ 4 ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ। ਫੈਕਟਰੀ ਮਾਲਕਣ ਨੇ ਗੱਲਬਾਤ ਦੌਰਾਨ ਦੱਸਿਆ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਉਹ ਘਰ ਸੀ ਅਤੇ ਇਸ ਹਾਦਸੇ ਨੇ ਉਨ੍ਹਾਂ ਦਾ ਸਾਰਾ ਕੁੱਝ ਉਜਾੜ ਕੇ ਰੱਖ ਦਿੱਤਾ। ਇਸ ਹਾਦਸੇ ਵਿਚ ਉਨ੍ਹਾਂ ਨੂੰ ਵੀ ਕਾਫੀ ਸੱਟਾਂ ਲੱਗੀਆਂ ਹਨ।
ਧਮਾਕੇ ਵਿਚ ਜ਼ਖਮੀ ਹੋਏ ਹਰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 2 ਦਿਨ ਬਾਅਦ ਨਗਰ ਕੀਰਤਨ ਦਾ ਪ੍ਰੋਗਰਾਮ ਹੋਣ ਕਾਰਨ ਹਰਦੀਪ ਸਿੰਘ ਪਟਾਕੇ ਲੈਣ ਲਈ ਫੈਕਟਰੀ ਵਿਚ ਗਿਆ ਸੀ ਅਤੇ ਜਿਵੇਂ ਹੀ ਉਹ ਫੈਕਟਰੀ ਵਿਚੋਂ ਬਾਹਰ ਨਿਕਲਣ ਲੱਗਾ ਤਾਂ ਅਚਾਨਕ ਹੀ ਧਮਾਕਾ ਹੋ ਗਿਆ। ਇਕ ਹੋਰ ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਵੀ ਪਟਾਕੇ ਲੈਣ ਲਈ ਫੈਕਟਰੀ ਹੋਇਆ ਸੀ ਅਤੇ ਉਹ ਵੀ ਇਸ ਧਮਾਕੇ ਦਾ ਸ਼ਿਕਾਰ ਹੋ ਗਿਆ। ਫਿਲਹਾਲ ਇਹ ਹੁਣ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ।
ਰਿਹਾਇਸ਼ੀ ਇਲਾਕੇ 'ਚ ਚੱਲ ਰਹੀ ਸੀ ਪਟਾਕਾ ਫੈਕਟਰੀ, ਲਾਇਸੈਂਸ ਵੀ ਐਕਸਪਾਇਰ
NEXT STORY