ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਬਟਾਲਾ ਦੀ ਪਟਾਕਾ ਫੈਕਟਰੀ ਵਿਚ ਬੀਤੇ ਦਿਨੀਂ ਹੋਏ ਧਮਾਕੇ ਵਿਚ 23 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਲਾਸ਼ਾਂ ਦੀ ਪਛਾਣ ਵੀ ਹੋ ਚੁੱਕੀ ਸੀ ਪਰ ਇਸ ਹਾਦਸੇ ਵਿਚ ਮਾਰੇ ਗਏ ਨੌਜਵਾਨ ਸਤਨਾਮ ਸਿੰਘ ਦੀ ਲਾਸ਼ ਦੀ ਪਛਾਣ ਪਿਛਲੇ 2 ਦਿਨਾਂ ਤੋਂ ਨਹੀਂ ਹੋ ਰਹੀ ਸੀ, ਜਿਸ ਦੀ ਅੱਜ ਪਰਿਵਾਰ ਵੱਲੋਂ ਪਛਾਣ ਕਰ ਲਈ ਗਈ ਹੈ ਅਤੇ ਪ੍ਰਸ਼ਾਸਨ ਵੱਲੋਂ ਮ੍ਰਿਤਕ ਦੇਹ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ. ਨੇ ਦੱਸਿਆ ਕਿ ਸਤਨਾਮ ਦੇ ਪਰਿਵਾਰ ਨੂੰ ਪਿਛਲੇ 2 ਦਿਨਾਂ ਤੋਂ ਲਾਸ਼ ਨਹੀਂ ਮਿਲ ਰਹੀ ਸੀ ਪਰ ਅੱਜ ਹਸਪਤਾਲ 'ਚ ਲਾਵਾਰਿਸ 3 ਲਾਸ਼ਾਂ ਦੀ ਪਛਾਣ ਕਰਦੇ ਸਮੇਂ ਉਨ੍ਹਾਂ ਨੂੰ ਸਤਨਾਮ ਦੀ ਮ੍ਰਿਤਕ ਦੇਹ ਮਿਲ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰ ਦਾ ਕਹਿਣਾ ਕਿ ਉਹ ਪਿਛਲੇ 2 ਦਿਨਾਂ ਤੋਂ ਸਤਨਾਮ ਦੀ ਮ੍ਰਿਤਕ ਦੇਹ ਨੂੰ ਲੱਭ ਰਹੇ ਸਨ।
ਸੁਰੇਸ਼ ਕੁਮਾਰ ਦੇ ਅਸਤੀਫੇ 'ਤੇ ਅੱਜ ਫੈਸਲਾ ਕਰਨਗੇ ਕੈਪਟਨ
NEXT STORY