ਬਟਾਲਾ (ਗੁਰਪ੍ਰੀਤ) : ਬਟਾਲਾ-ਅੰਮ੍ਰਿਤਸਰ ਬਾਈਪਾਸ 'ਤੇ ਪਿੰਡ ਹਸਨਪੁਰਾ ਦੇ ਰਹਿਣ ਵਾਲੇ ਇਕ ਸਾਬਕਾ ਫੌਜੀ ਕੋਲੋਂ ਦਿਨ-ਦਿਹਾੜੇ ਪਿਸਤੌਲ ਦੀ ਨੋਕ 'ਤੇ ਲੁਟੇਰਿਆਂ ਵਲੋਂ ਵਰਨਾ ਗੱਡੀ ਖੋਹ ਲਏ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਸਾਬਕਾ ਫੌਜੀ ਹਰਜੀਤ ਸਿੰਘ ਸਕੂਲ ਤੋਂ ਆਪਣੀ ਪਤਨੀ, ਜੋ ਕਿ ਇਕ ਸਕੂਲ 'ਚ ਅਧਿਆਪਕਾ ਹੈ, ਨੂੰ ਲੈਣ ਜਾ ਰਿਹਾ ਸੀ। ਇਸੇ ਦੌਰਾਨ ਰਸਤੇ 'ਚ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਉਸ ਕੋਲੋਂ ਗੱਡੀ ਖੋਹ ਲਈ ਅਤੇ ਉਸ ਦੇ ਬੱਚੇ ਨੂੰ ਚੱਲਦੀ ਗੱਡੀ 'ਚੋਂ ਬਾਹਰ ਸੁੱਟ ਦਿੱਤਾ। ਹਰਜੀਤ ਸਿੰਘ ਨੇ ਦੱਸਿਆ ਕਿ ਲੁਟੇਰੇ ਵੀ ਵਰਨਾ ਗੱਡੀ 'ਤੇ ਹੀ ਸਨ ਅਤੇ ਉਨ੍ਹਾਂ ਦੀ ਗਿਣਤੀ 5 ਤੋਂ 6 ਸੀ।
ਲੋਕਲ ਬਾਡੀਜ਼ ਵਿਭਾਗ ਦੇ ਮੁਲਾਜ਼ਮਾਂ 'ਤੇ ਡਿੱਗ ਸਕਦੀ ਹੈ ਗਾਜ
NEXT STORY