ਬਠਿੰਡਾ (ਅਮਿਤ ਸ਼ਰਮਾ) : ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਬਾਦਲ ਪਰਿਵਾਰ ਨੂੰ ਲੋਕ ਸਭਾ ਚੋਣਾਂ ਵਿਚ ਹਰਾਉਣ ਲਈ ਬਰਗਾੜੀ ਤੋਂ ਪਿੰਡ ਬਾਦਲ ਤੱਕ ਕੱਢੇ ਰੋਸ ਵਿਚ ਹੋਈ ਝੜਪ ਦੀ ਬਲਜੀਤ ਸਿੰਘ ਦਾਦੂਵਾਲ ਨੇ ਅਸਲ ਸੱਚਾਈ ਦੱਸੀ ਹੈ।
ਦਾਦੂਵਾਲ ਨੇ ਕਿਹਾ ਕਿ ਇਹ ਸਭ ਦਾ ਸਾਂਝਾ ਮਾਰਚ ਸੀ ਪਰ ਸੁਖਜੀਤ ਸਿੰਘ ਖੋਸਾ ਵੱਲੋਂ ਇਸ ਨੂੰ ਵੱਖ ਰੂਪ ਰੇਖਾ ਦੇਣ ਦੀ ਕੋਸ਼ਿਸ਼ ਕੀਤੀ ਗਈ। ਦਾਦੂਵਾਲ ਨੇ ਕਿਹਾ ਉਨ੍ਹਾਂ ਵੱਲੋਂ ਸਟੇਜ ਤੋਂ ਐਲਾਨ ਕੀਤਾ ਗਿਆ ਸੀ ਕਿ ਸਭ ਆਗੂਆਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਏ ਪਰ ਸੁਖਜੀਤ ਸਿੰਘ ਖੋਸਾ ਇਹ ਕਹਿ ਦਿੱਤਾ ਕਿ ਹੋਰ ਕਿਸੇ ਆਗੂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਸੁਖਜੀਤ ਸਟੇਜ 'ਤੇ ਕਬਜ਼ਾ ਕਰਨਾ ਚਾਹੁੰਦੇ ਸਨ, ਜਿਸ 'ਤੇ ਸੰਗਤ ਨੇ ਉਸ ਨੂੰ ਅਜਿਹਾ ਕਰਨ ਤੋਂ ਮਨ੍ਹਾ ਵੀ ਕੀਤਾ ਸੀ। ਦਾਦੂਵਾਲ ਨੇ ਦੱਸਿਆ ਕਿ ਸੰਗਤਾਂ ਨੂੰ ਉਸ ਨੇ ਪਹਿਲਾਂ ਹੀ ਗੁੱਸਾ ਸੀ ਕਿਉਂਕਿ ਉਹ ਗਲਤ ਬਿਆਨਬਾਜ਼ੀ ਕਰ ਰਿਹਾ ਸੀ ਅਤੇ ਸੰਗਤ ਦਾ ਇਹ ਗੁੱਸਾ ਬਾਦਲ ਪਿੰਡ ਜਾ ਕੇ ਫੁੱਟਿਆ ਅਤੇ ਇਹ ਤਕਰਾਰਬਾਜ਼ੀ ਹੋ ਗਈ।
10ਵੀਂ ਦੇ ਨਤੀਜਿਆਂ 'ਚ ਫਿਰ ਲੁਧਿਆਣਵੀਆਂ ਦੀ ਸਰਦਾਰੀ ਕਾਇਮ
NEXT STORY