ਬਠਿੰਡਾ (ਵਰਮਾ) : ਬਠਿੰਡਾ ਦੀ ਕੇਂਦਰੀ ਜੇਲ ਦਾ ਨਾਂ ਸ਼ੁਰੂ ਤੋਂ ਹੀ ਵਿਵਾਦਾਂ ਨਾਲ ਜੁੜਿਆ ਹੋਇਆ ਹੈ, ਇਥੇ ਇਕ ਵਾਰ ਫਿਰ ਜੇਲ 'ਚ ਕੈਦੀ ਆਪਸ 'ਚ ਭਿੜ ਗਏ ਅਤੇ ਖੂਬ ਕੁੱਟ-ਮਾਰ ਹੋਈ। ਜੇਲ ਕਰਮਚਾਰੀਆਂ ਵਲੋਂ ਕੁੱਟ-ਮਾਰ ਕਾਰਣ ਜ਼ਖਮੀ ਇਕ ਕੈਦੀ ਨੂੰ ਸਿਵਲ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਉਣਾ ਪਿਆ। ਹਸਪਤਾਲ 'ਚ ਦਾਖਲ ਅਮਨਪ੍ਰੀਤ ਸਿੰਘ ਪੁੱਤਰ ਪ੍ਰਭਜੀਤ ਸਿੰਘ ਵਾਸੀ ਹੁਸ਼ਿਆਰਪੁਰ ਜੋ ਕਿ ਕਤਲ ਦੇ ਮਾਮਲੇ 'ਚ ਜੇਲ 'ਚ ਸਜ਼ਾ ਕੱਟ ਰਿਹਾ ਹੈ ਨੇ ਦੱਸਿਆ ਕਿ ਉਸ ਨੂੰ ਜੇਲ ਕਰਮਚਾਰੀਆਂ ਨੇ ਬੁਰੀ ਤਰ੍ਹਾਂ ਕੁੱਟਿਆ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਉਸ ਨੇ ਦੱਸਿਆ ਕਿ ਜੇਲ ਦੀ ਬੈਰਕ ਨੰ. 8 'ਚ ਕੁਝ ਹਵਾਲਾਤੀ ਆਪਸ 'ਚ ਝਗੜ ਰਹੇ ਸਨ ਅਤੇ ਇਕ ਕੈਦੀ ਨੇ ਹਵਾਲਾਤੀ ਨੂੰ ਸੂਆ ਮਾਰ ਦਿੱਤਾ, ਜਿਸ ਨਾਲ ਉਥੇ ਦਹਿਸ਼ਤ ਦਾ ਮਾਹੌਲ ਬਣ ਗਿਆ।
ਇਸ ਸਬੰਧ 'ਚ ਜੇਲ ਕਰਮਚਾਰੀ ਉਸ ਨੂੰ ਫੜ ਕੇ ਲੈ ਗਏ ਅਤੇ ਉਸ ਨਾਲ ਕੁੱਟ-ਮਾਰ ਕੀਤੀ, ਜਦਕਿ ਉਹ ਬੇਹੋਸ਼ ਹੋ ਕੇ ਡਿੱਗ ਗਿਆ ਅਤੇ ਉਸ ਨੂੰ ਚੁੱਕ ਕੇ ਸਿਵਲ ਹਸਪਤਾਲ ਲਿਆਂਦਾ ਗਿਆ। ਇਸ ਸਬੰਧੀ ਜੇਲ ਅਧਿਕਾਰੀਆਂ ਨੇ ਕੁਝ ਵੀ ਦੱਸਣ ਤੋਂ ਮਨ੍ਹਾ ਕਰ ਦਿੱਤਾ ਹੈ। ਜਦਕਿ ਡਿਪਟੀ ਜੇਲ ਸੁਪਰਡੈਂਟ ਰਾਹੁਲ ਰਾਜਾ ਨੇ ਪੁਸ਼ਟੀ ਕੀਤੀ ਕਿ ਜੇਲ 'ਚ ਕੈਦੀ ਭਿੜੇ ਜ਼ਰੂਰ ਹਨ ਪਰ ਉਹ ਕੁਝ ਨਹੀਂ ਕਹਿ ਸਕਦੇ, ਜੇਲ ਸੁਪਰਡੈਂਟ ਹੀ ਦੱਸ ਸਕਦੇ ਹਨ। ਜੇਲ ਸੁਪਰਡੈਂਟ ਦਾ ਫੋਨ ਲਗਾਤਾਰ ਬੰਦ ਆਉੁਣ ਕਰ ਕੇ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਪਟਿਆਲਾ : ਬੱਸ ਅਤੇ ਬਲੈਰੋ ਪਿਕਅਪ ਵੈਨ ਦੀ ਟੱਕਰ, 17 ਜ਼ਖਮੀ (ਵੀਡੀਓ)
NEXT STORY