ਬਠਿੰਡਾ (ਸੁਖਵਿੰਦਰ) : ਪਰਸਰਾਮ ਨਗਰ ’ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਨਸ਼ੇੜੀ ਨੇ ਆਪਣੀ ਨਸ਼ੇ ਦੀ ਲਤ ਪੂਰੀ ਕਰਨ ਲਈ ਆਪਣੀ ਪਤਨੀ ਦੇ ਲੰਬੇ ਵਾਲ ਕੱਟ ਕੇ ਵੇਚ ਦਿੱਤੇ। ਇਸ ਮਾਮਲੇ ਦਾ ਖ਼ੁਲਾਸਾ ਉਦੋਂ ਹੋਇਆ, ਜਦੋਂ ਪੀੜਤਾ ਮਾਨਸੀ (ਕਾਲਪਨਿਕ ਨਾਂ) ਆਪਣੇ 10 ਸਾਲ ਦੇ ਪੁੱਤਰ ਅਤੇ 8 ਸਾਲ ਦੀ ਧੀ ਨਾਲ ਜੋਗੀ ਨਗਰ ਟਿੱਬਾ ’ਤੇ ਖੁੱਲ੍ਹੇ ਅਸਮਾਨ ਹੇਠ ਬੈਠੀ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਡਾਕਟਰਾਂ ਦੀ ਸੇਵਾਮੁਕਤੀ ਨੂੰ ਲੈ ਕੇ ਵੱਡੀ ਖ਼ਬਰ, ਮਾਨ ਸਰਕਾਰ ਨੇ ਲਿਆ ਅਹਿਮ ਫ਼ੈਸਲਾ
ਜਦੋਂ ਲੋਕਾਂ ਨੇ ਉਸ ਤੋਂ ਖੁੱਲ੍ਹੇ ਅਸਮਾਨ ਹੇਠਾਂ ਬੈਠਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸਦਾ ਪਤੀ ਹੈਪੀ ਨਸ਼ੇ ਦਾ ਆਦੀ ਹੈ ਅਤੇ ਅਕਸਰ ਉਸਨੂੰ ਨਸ਼ੇ ਲਈ ਪੈਸੇ ਨਾ ਦੇਣ ’ਤੇ ਕੁੱਟਦਾ ਹੈ। ਉਸ ਨੇ ਦੱਸਿਆ ਕਿ ਉਹ ਪਰਸਰਾਮ ਨਗਰ ਦੇ ਇਕ ਮੰਦਰ ’ਚ ਪੂਜਾ ਕਰਦੀ ਸੀ ਪਰ ਉਸ ਦੇ ਪਤੀ ਦੀਆਂ ਹਰਕਤਾਂ ਕਾਰਨ ਉਸ ਨੂੰ ਉੱਥੋਂ ਬਾਹਰ ਕੱਢ ਦਿੱਤਾ ਗਿਆ। ਉਸ ਦੇ ਪਤੀ ਨੇ ਨਸ਼ਾ ਖ਼ਰੀਦਣ ਲਈ ਘਰ ਦਾ ਸਾਰਾ ਸਮਾਨ ਜਿਵੇਂ ਕਿ ਸਿਲੰਡਰ, ਚੁੱਲ੍ਹਾ, ਭਾਂਡੇ ਆਦਿ ਵੇਚ ਦਿੱਤਾ। ਇੰਨਾ ਹੀ ਨਹੀਂ, ਉਸ ਨੇ ਆਪਣੇ ਨਸ਼ੇ ਦੀ ਲਤ ਪੂਰੀ ਕਰਨ ਲਈ ਉਸਦੇ ਵਾਲ ਵੀ ਕੱਟ ਕੇ ਵੇਚ ਦਿੱਤੇ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ 'ਤੇ ਡਿੱਗੀ ਗਾਜ਼, ਮਾਨ ਸਰਕਾਰ ਨੇ ਲਿਆ ਵੱਡਾ ACTION
ਹੋਰ ਲੋਕਾਂ ਨਾਲ ਮਿਲ ਕੇ ਸਾਬਕਾ ਕੌਂਸਲਰ ਵਿਜੇ ਕੁਮਾਰ ਪੀੜਤਾ ਨੂੰ ਮਿਲੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਔਰਤ ਦੇ ਰਹਿਣ ਅਤੇ ਉਸਦੇ ਬੱਚਿਆਂ ਦੇ ਪਾਲਣ-ਪੋਸ਼ਣ ਦਾ ਪ੍ਰਬੰਧ ਕੀਤਾ ਜਾਵੇ। ਔਰਤ ਦੇ ਜੋਗੀ ਨਗਰ ’ਚ ਬੈਠਣ ਦੀ ਸੂਚਨਾ ਮਿਲਣ ’ਤੇ ਨਹਿਰ ਕਾਲੋਨੀ ਥਾਣਾ ਪੁਲਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕੀਤੀ। ਪੁਲਸ ਅਗਲੀ ਕਾਰਵਾਈ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਮੁਲਾਜ਼ਮਾਂ ਦਾ ਡਿਊਟੀ ਟਾਈਮ ਬਦਲਿਆ, ਜਾਣੋ ਸ਼ਾਮੀਂ ਕਿੰਨੇ ਵਜੇ ਤੱਕ ਕਰਨਾ ਪਵੇਗਾ ਕੰਮ
NEXT STORY