ਬਠਿੰਡਾ (ਕੁਨਾਲ ਬਾਂਸਲ): ਬਠਿੰਡਾ ਦੇ ਪਿੰਡ ਮੇਹਮਾ ਭਗਵਾਨਾ ਦੀ ਰਹਿਣ ਵਾਲੀ 17 ਸਾਲ ਦੀ ਕੁੜੀ 'ਚ ਜਨੂੰਨ ਤਾਕਤ ਅਤੇ ਹਿੰਮਤ ਮੁੰਡਿਆਂ ਤੋਂ ਘੱਟ ਨਹੀਂ ਹੈ। ਦਸਵੀਂ ਕਲਾਸ 'ਚੋਂ ਵਧੀਆ ਨੰਬਰਾਂ 'ਤੇ ਪਾਸ ਹੋਣ ਵਾਲੀ ਕੁੜੀ ਬਲਦੀਪ ਕੌਰ ਖੇਤੀ ਵੀ ਬਾਖੂਬੀ ਨਾਲ ਕਰਦੀ ਹੈ। ਤਿੰਨ ਭੈਣਾਂ 'ਚੋਂ ਬਲਦੀਪ ਕੌਰ ਸਭ ਤੋਂ ਛੋਟੀ ਹੈ ਪਰ ਉਸ 'ਚ ਗਿਆਨ ਅਤੇ ਸਮਝਦਾਰੀ ਕਾਫੀ ਜ਼ਿਆਦਾ ਹੈ, ਜਿਸ ਕਾਰਨ ਉਸ ਦੇ ਪਰਿਵਾਰ ਨੂੰ ਇਸ 'ਤੇ ਕਾਫੀ ਮਾਣ ਹੈ। ਆਪਣੇ ਪਿਤਾ ਦੇ ਨਾਲ ਖੇਤੀ ਕਰਕੇ ਬਲਦੀਪ ਕੌਰ ਕਾਫੀ ਮਾਣ ਮਹਿਸੂਸ ਕਰਦੀ ਹੈ। ਉਸ ਨੂੰ ਕਾਫੀ ਵਧੀਆ ਲੱਗਦਾ ਹੈ ਕਿ ਉਹ ਆਪਣੇ ਪਿਤਾ ਦੇ ਨਾਲ ਕੰਮ 'ਚ ਮਦਦ ਕਰ ਰਹੀ ਹੈ। ਉਹ ਕੰਮ ਦੇ ਨਾਲ-ਨਾਲ ਅੱਗੇ ਪੜ੍ਹਾਈ ਵੀ ਇਸੇ ਤਰ੍ਹਾਂ ਜਾਰੀ ਰੱਖੇਗੀ।
ਇਹ ਵੀ ਪੜ੍ਹੋ: ਕਹਿਰ ਦੀ ਗਰਮੀ ਦੌਰਾਨ ਪ੍ਰਵਾਸੀ ਬੀਬੀ ਨੇ ਸੜਕ ਕਿਨਾਰੇ ਦਿੱਤਾ ਨੰਨ੍ਹੀ ਬੱਚੀ ਨੂੰ ਜਨਮ

ਦੱਸ ਦੇਈਏ ਕਿ ਖੇਤੀ ਆਰਡੀਨੈਂਸ ਨੂੰ ਲੈ ਕੇ ਪਿਛਲੇ ਦਿਨੀਂ ਕਿਸਾਨਾਂ ਵਲੋਂ ਬਠਿੰਡਾ 'ਚ ਟਰੈਕਟਰਾਂ 'ਤੇ ਸਵਾਰ ਹੋ ਕੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਸੀ। ਉਸ 'ਚ ਹਿੱਸਾ ਲੈਂਦੇ ਹੋਏ ਬਲਦੀਪ ਕੌਰ ਵਲੋਂ ਟਰੈਕਟਰ ਚਲਾ ਕੇ ਪੰਜਾਬ ਸਰਕਾਰ ਦੇ ਖਿਲਾਫ ਵੀ ਪ੍ਰਦਰਸ਼ਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ: UAE 'ਚ ਫ਼ੌਤ ਹੋਏ ਨੌਜਵਾਨ ਦੀ ਮ੍ਰਿਤਕ ਦੇਹ ਐੱਸ.ਪੀ. ਓਬਰਾਏ ਦੇ ਯਤਨਾਂ ਸਕਦਾ ਪਿੰਡ ਪਹੁੰਚੀ

ਇਸ ਸਬੰਧੀ ਬਲਦੀਪ ਕੌਰ ਦੀ ਦਾਦੀ ਅਤੇ ਚਾਚੇ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਸ਼ੁਰੂ ਤੋਂ ਹੀ ਕਿਸਾਨੀ ਹੱਕਾਂ ਦੇ ਲਈ ਸੰਘਰਸ਼ ਕਰ ਰਿਹਾ ਹੈ। ਹਰ ਸਮੇਂ ਆਪਣੀਆਂ ਮੰਗਾਂ ਮੰਨਾਉਣ ਦੇ ਖਿਲਾਫ ਅਸੀਂ ਸਰਕਾਰਾਂ ਅੱਗੇ ਪ੍ਰਦਰਸ਼ਨ ਕੀਤਾ ਹੈ। ਉਸ ਦੀਆਂ ਤਿੰਨ ਪੋਤਰੀਆਂ ਹਨ, ਜਿਸ 'ਚੋਂ ਸਭ ਤੋਂ ਛੋਟੀ ਬਲਦੀਪ ਕੌਰ ਜੋ ਕਿ ਆਪਣੇ ਪਿਤਾ ਦੇ ਨਾਲ ਖੇਤ 'ਚ ਕੰਮ ਕਰਨ ਜਾਂਦੀ ਹੈ। ਇਹ ਪੜ੍ਹਾਈ 'ਚੋਂ ਵੀ ਬਹੁਤ ਹੁਸ਼ਿਆਰ ਹੈ। ਉਨ੍ਹਾਂ ਨੇ ਕਿਹਾ ਕਿ ਉਹ ਹਰ ਵਾਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਦੇ ਆ ਰਹੇ ਹਨ। ਸਰਕਾਰ ਸੁਣਦੀ ਨਹੀਂ। ਇਸ ਵਾਰ ਜੋ ਬਿਲ ਕਿਸਾਨਾਂ ਦੇ ਖਿਲਾਫ ਕੇਂਦਰ ਸਰਕਾਰ ਲੈ ਕੇ ਆ ਰਹੀ ਹੈ। ਉਸ ਸਰਾਸਰ ਗਲਤ ਹੈ, ਜਿਸ ਦਾ ਅਸੀਂ ਵਿਰੋਧ ਕਰਦੇ ਹਾਂ। ਉਨ੍ਹਾਂ ਕਿਹਾ ਕਿ ਇਹ ਵਿਰੋਧ ਉਸ ਸਮੇਂ ਤੱਕ ਜਾਰੀ ਰਹੇਗਾ, ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਲੈਂਦੀ।
ਇਹ ਵੀ ਪੜ੍ਹੋ: ਪੜ੍ਹਾਈ ਦੇ ਬੋਝ ਤੋਂ ਪਰੇਸ਼ਾਨ 12ਵੀਂ ਦੀ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ

ਫਿਰ ਸੇਰ ਨੂੰ ਟੱਕਰਿਆ ਸਵਾ ਸੇਰ, ਪੁਲਸ ਨੇ ਕੱਟਿਆ ਚਲਾਣ, ਬਿਜਲੀ ਮਹਿਕਮੇ ਨੇ ਕੱਟ 'ਤਾ ਥਾਣੇ ਦਾ ਮੀਟਰ
NEXT STORY