ਅਬੋਹਰ (ਸੁਨੀਲ): ਲਗਾਤਾਰ ਵੱਧ ਰਹੇ ਪੜ੍ਹਾਈ ਦੇ ਬੋਝ ਤੋਂ ਜ਼ਿਆਦਾ ਨੰਬਰ ਪਾਉਣ ਦੀ ਹੋੜ ਨੇ ਵਿਦਿਆਰਥੀ ਵਰਗ ਨੂੰ ਕਾਫੀ ਹਦ ਤੱਕ ਤਣਾਅਗ੍ਰਸਤ ਕਰ ਦਿੱਤਾ ਹੈ। ਪਿੰਡ ਮੌਜਗੜ੍ਹ ਵਾਸੀ 17 ਸਾਲਾ +2 ਦੀ ਵਿਦਿਆਰਥਣ ਨੇ ਮਾਨਸਿਕ ਦਬਾਅ ਹੇਠ ਬੀਤੀ ਸ਼ਾਮ ਘਰ 'ਚ ਫਾਹਾ ਲਾ ਲਿਆ। ਪੁਲਸ ਚੌਕੀ ਕਲੱਰਖੇੜਾ ਦੇ ਇੰਚਾਰਜ ਬਲਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੁੜੀ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਕੁੜੀ ਦੀ ਲਾਸ਼ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਕਹਿਰ ਦੀ ਗਰਮੀ ਦੌਰਾਨ ਪ੍ਰਵਾਸੀ ਬੀਬੀ ਨੇ ਸੜਕ ਕਿਨਾਰੇ ਦਿੱਤਾ ਨੰਨ੍ਹੀ ਬੱਚੀ ਨੂੰ ਜਨਮ
ਜਾਣਕਾਰੀ ਅਨੁਸਾਰ ਪਿੰਡ ਮੌਜਗੜ੍ਹ ਵਾਸੀ ਅਤੇ ਸਰਕਾਰੀ ਸਕੂਲ ਮੌਜਗੜ੍ਹ ਦੇ +2 ਦੀ ਵਿਦਿਆਰਥਣ 17 ਸਾਲਾ ਮੋਨਿਕਾ ਪੁੱਤਰੀ ਮਹਿੰਦਰ ਕੁਮਾਰ ਨੇ ਮਾਨਸਿਕ ਪ੍ਰੇਸ਼ਾਨੀ ਦੇ ਚਲਦੇ ਬੀਤੀ ਸ਼ਾਮ ਘਰ 'ਚ ਫਾਹਾ ਲੈ ਲਿਆ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਕੁੜੀ ਦਾ ਪੂਰਾ ਪਰਿਵਾਰ ਮਜ਼ਦੂਰੀ ਦੇ ਲਈ ਗਿਆ ਹੋਇਆ ਸੀ ਅਤੇ ਉਹ ਘਰ 'ਚ ਇਕੱਲੀ ਸੀ। ਮ੍ਰਿਤਕ ਮੋਨਿਕਾ ਦੇ ਪਰਿਵਾਰ ਵਾਲਿਆਂ ਮੁਤਾਬਕ ਪੜ੍ਹਾਈ ਦੇ ਜ਼ਿਆਦਾ ਬੋਝ ਦੇ ਕਾਰਣ ਪਿਛਲੇ ਕੁਝ ਦਿਨਾਂ ਤੋਂ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਸੂਚਨਾ ਮਿਲਣ 'ਤੇ ਸਮਾਜ-ਸੇਵੀ ਸੰਸਥਾ ਨਰ ਸੇਵਾ ਨਾਰਾਇਣ ਸੇਵਾ ਦੇ ਮੈਂਬਰਾਂ ਦੇ ਸਹਿਯੋਗ ਨਾਲ ਮ੍ਰਿਤਕ ਕੁੜੀ ਦੀ ਲਾਸ਼ ਸਥਾਨਕ ਸਿਵਲ ਹਸਪਤਾਲ ਦੀ ਮੋਰਚਰੀ 'ਚ ਪਹੁੰਚਾਈ ਗਈ, ਜਿੱਥੇ ਪੁਲਸ ਨੇ ਪੋਸਟਮਾਰਟਮ ਬਾਅਦ ਕੁੜੀ ਦੀ ਲਾਸ਼ ਨੂੰ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ।
ਇਹ ਵੀ ਪੜ੍ਹੋ: UAE 'ਚ ਫ਼ੌਤ ਹੋਏ ਨੌਜਵਾਨ ਦੀ ਮ੍ਰਿਤਕ ਦੇਹ ਐੱਸ.ਪੀ. ਓਬਰਾਏ ਦੇ ਯਤਨਾਂ ਸਕਦਾ ਪਿੰਡ ਪਹੁੰਚੀ
ਹੜਤਾਲ ਦੇ ਬਾਵਜੂਦ ਖੁੱਲ੍ਹਾ ਮੋਗਾ ਦਾ 'ਪੈਟਰੋਲ ਪੰਪ', ਵਾਹਨਾਂ ਦੀਆਂ ਲੱਗੀਆਂ ਲਾਈਨਾਂ
NEXT STORY