ਬਠਿੰਡਾ (ਵਰਮਾ): ਬਠਿੰਡਾ ਦੇ ਪੁਲਕਿਤ ਗੋਇਲ ਨੇ ਜੇ.ਈ.ਈ. ਮੇਨ ਦੇ ਨਤੀਜਿਆਂ ਵਿੱਚ ਦੇਸ਼ ਭਰ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਬਠਿੰਡਾ ਦਾ ਨਾਂ ਰੌਸ਼ਨ ਕੀਤਾ ਹੈ। ਜਦੋਂ ਉਸ ਨੇ 99.88 ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ। ਉਹ ਚੋਟੀ ਦੇ 18 ਵਿਦਿਆਰਥੀਆਂ ’ਚ ਸ਼ਾਮਲ ਸੀ।
ਜਦੋਂ ਪੁਲਕਿਤ ਗੋਇਲ ਦੇ ਪਿਤਾ ਵਿਜੇ ਗੋਇਲ ਅਤੇ ਮਾਂ ਨੀਲਮ ਰਾਣੀ ਨੂੰ ਇਸ ਨਤੀਜੇ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ। ਉਸ ਦੇ ਮਾਪਿਆਂ ਦਾ ਕਹਿਣਾ ਹੈ ਕਿ ਇਹ ਉਸ ਦੀ ਸਖ਼ਤ ਮਿਹਨਤ ਅਤੇ ਲਗਨ ਦਾ ਨਤੀਜਾ ਹੈ ਕਿ ਇਸ ਅਹੁਦੇ ਨੂੰ ਪ੍ਰਾਪਤ ਕੀਤਾ। ਪੁਲਕਿਤ ਦਾ ਜਨਮ 2003 ਵਿੱਚ ਹੋਇਆ ਸੀ, 12 ਵੀਂ ਤੱਕ ਉਹ ਟੌਪਰ ਪਦਵੀ ਤੇ ਰਿਹਾ, 10 ਵੀਂ ਵਿੱਚ ਉਸ ਨੇ 98.6 ਅੰਕ ਪ੍ਰਾਪਤ ਕੀਤੇ ਜਦੋਂਕਿ 12 ਵੀਂ ਵਿੱਚ ਉਸ ਨੇ 94.8 ਅੰਕ ਪ੍ਰਾਪਤ ਕੀਤੇ। ਉਸ ਨੇ ਆਪਣੀ 10 ਵੀਂ ਸੇਂਟ ਜੋਸੇਫ ਸਕੂਲ ਵਿੱਚ ਕੀਤੀ ਅਤੇ ਬਾਅਦ ਵਿੱਚ ਜੇ.ਈ.ਈ. ਮੇਨ ਦੀ ਤਿਆਰੀ ਲਈ ਕੋਟਾ ਗਿਆ। ਉਹ ਦਿਨ ਵਿੱਚ 7-8 ਘੰਟੇ ਸਖਤ ਪੜ੍ਹਾਈ ਕਰਦਾ ਸੀ।
ਬਟਾਲਾ ਦੇ ਬੱਸ ਸਟੈਂਡ ’ਤੇ ਕੁੜੀ ਮੁੰਡੇ ਨੂੰ ਦੇਖ ਹੈਰਾਨ ਰਹਿ ਗਏ ਲੋਕ, ਇਕੱਠਿਆਂ ਨੇ ਨਿਗਲ ਲਿਆ ਜ਼ਹਿਰ
NEXT STORY