ਬਠਿੰਡਾ (ਅਮਿਤ)— ਪੰਜਾਬ ਦੇ ਕਿਸਾਨਾਂ ਦਾ ਹੁਣ ਆਲੂ ਦੀ ਫਸਲ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ, ਕਿਉਂਕਿ ਕਿਸਾਨਾਂ ਨੂੰ ਆਲੂਆਂ ਦਾ ਸਹੀ ਮੁੱਲ ਨਹੀਂ ਮਿਲ ਰਿਹਾ। ਬਠਿੰਡਾ ਜ਼ਿਲੇ ਦੇ ਕਈ ਪਿੰਡਾਂ ਵਿਚ ਇਸ ਵਾਰ ਆਲੂ ਦੀ ਫਸਲ ਨਹੀਂ ਬੀਜੀ ਗਈ। ਕਿਸਾਨਾਂ ਦਾ ਕਹਿਣਾ ਹੈ ਕਿ ਅੱਜ ਤੋਂ 10 ਸਾਲ ਪਹਿਲਾਂ ਡੀਜ਼ਲ ਅਤੇ ਖਾਦ ਸਪ੍ਰੇਅ ਸਸਤਾ ਸੀ ਅਤੇ ਉਸ ਸਮੇਂ ਆਲੂ ਨਾਲ ਕਮਾਈ ਵੀ ਹੁੰਦੀ ਸੀ ਪਰ ਹੁਣ ਖਾਦ ਅਤੇ ਡੀਜ਼ਲ ਸਭ ਕੁੱਝ ਮਹਿੰਗਾ ਹੋ ਗਿਆ ਪਰ ਆਲੂ ਦਾ ਮੁੱਲ 2 ਤੋਂ ਢਾਈ ਰੁਪਏ ਹੀ ਕਿਸਾਨਾਂ ਨੂੰ ਮਿਲਦਾ ਹੈ। ਜਦਕਿ ਮੰਡੀ ਵਿਚ ਇਹ 10 ਤੋਂ 20 ਰੁਪਏ ਕਿੱਲੋਂ ਵਿਕਦਾ ਹੈ। ਇਸ ਲਈ ਕਿਸਾਨਾਂ ਨੇ ਆਲੂ ਦੀ ਫਸਲ ਨੂੰ ਬੀਜਣਾ ਛੱਡ ਦਿੱਤਾ ਹੈ। ਜੇਕਰ ਕੇਂਦਰ ਸਰਕਾਰ ਆਉਣ ਵਾਲੇ ਬਜਟ ਵਿਚ ਕਿਸਾਨਾਂ ਲਈ ਖਾਸ ਕਰਕੇ ਆਲੂ ਦੀ ਫਸਲ ਬੀਜਣ ਵਾਲੇ ਕਿਸਾਨਾਂ ਨੂੰ ਆਲੂ ਦਾ ਸਮਰਥਨ ਮੁੱਲ ਤੈਅ ਕਰ ਦਿੰਦੀ ਹੈ ਤਾਂ ਕਿਸਾਨ ਫਾਇਦੇ ਵਿਚ ਹੋਣਗੇ ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਪੰਜਾਬ ਵਿਚ ਆਲੂ ਦੀ ਫਸਲ ਹੌਲੀ-ਹੌਲੀ ਖਤਮ ਹੋ ਜਾਏਗੀ।
ਪ੍ਰਿਯੰਕਾ ਗਾਂਧੀ ਦੀ ਨਿਯੁਕਤੀ ਪਿੱਛੇ ਕਾਂਗਰਸ ਦੀ ਰਣਨੀਤੀ
NEXT STORY