ਬਠਿੰਡਾ(ਅਮਿਤ ਸ਼ਰਮਾ)— ਲੋਕ ਸਭਾ ਦੇ ਮੱਦੇਨਜ਼ਰ ਡੀ.ਜੀ.ਪੀ. ਦਿਨਕਰ ਗੁਪਤਾ ਨੇ ਬਠਿੰਡਾ ਵਿਚ ਅੱਜ ਪੁਲਸ ਅਧਿਕਾਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਕਾਨੂੰਨ ਵਿਸਸਥਾ ਨੂੰ ਸਹੀ ਰੱਖਣ, ਨਸ਼ਾ ਰੋਕਣ ਲਈ ਗੈਂਗਟਸਰਾਂ 'ਤੇ ਨਕੇਲ ਕੱਸਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਪੰਜਾਬ ਪੁਲਸ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ 350 ਪੈਰਾ ਮਿਲਟਰੀ ਫੋਰਸ ਦੀਆਂ ਕੰਪਨੀਆਂ ਚੋਣਾਂ ਦੌਰਾਨ ਤਾਇਨਾਤ ਹੋਣਗੀਆਂ ਅਤੇ ਕੁੱਝ ਕੰਪਨੀਆਂ ਉਨ੍ਹਾਂ ਕੋਲ ਆ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਸ ਨੇ 2 ਸਾਲਾਂ ਵਿਚ ਕਰੀਬ 14000 ਐੱਫ.ਆਈ.ਆਰ. ਦਰਜ ਕੀਤੀਆਂ ਹਨ ਅਤੇ 26000 ਦੇ ਕਰੀਬ ਗ੍ਰਿਫਤਾਰੀਆਂ ਨਸ਼ੇ ਨੂੰ ਲੈ ਕੇ ਕੀਤੀਆਂ ਹਨ। ਇਸ ਮੌਕੇ ਉਨ੍ਹਾਂ ਨਾਲ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।
ਦਿੱਲੀ ਤੋਂ ਕਾਰ ਚੋਰੀ ਕਰ ਪੰਜਾਬ 'ਚ ਵੇਚਣ ਵਾਲਾ ਗੈਂਗ ਬੇਪਰਦਾ
NEXT STORY