ਬਠਿੰਡਾ (ਵਰਮਾ) : 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਕੁੱਝ ਦਿਨ ਪਹਿਲਾਂ 31 ਜਨਵਰੀ ਨੂੰ ਸਾਬਕਾ ਵਿਧਾਇਕ ਤੇ ਡੇਰਾ ਮੁਖੀ ਦੇ ਨਜ਼ਦੀਕੀ ਰਿਸ਼ਤੇਦਾਰ ਹਰਮੰਦਰ ਸਿੰਘ ਜੱਸੀ ਵੱਲੋਂ ਕੀਤੀ ਜਾ ਰਹੀ ਕਾਂਗਰਸ ਦੀ ਰੈਲੀ 'ਚ ਅਚਾਨਕ ਕਾਰ ਤੋਂ ਬੰਬ ਧਮਾਕਾ ਕੀਤਾ ਗਿਆ ਸੀ, ਜਿਸ 'ਚ ਜੱਸੀ ਨੂੰ ਉਡਾਉਣ ਦੀ ਸਾਜ਼ਿਸ਼ ਰਚੀ ਗਈ ਸੀ। ਇਸ ਧਮਾਕੇ 'ਚ 6 ਲੋਕਾਂ ਦੀ ਮੌਤ ਤੇ 13 ਜ਼ਖਮੀ ਹੋਏ ਸੀ ਪਰ 3 ਸਾਲ ਬੀਤਣ ਦੇ ਬਾਵਜੂਦ ਪੁਲਸ ਇਸ ਸਾਜ਼ਿਸ਼ ਦਾ ਪਰਦਾਫਾਸ਼ ਕਰਨ 'ਚ ਅਸਫਲ ਰਹੀ। ਹਾਈਕੋਰਟ 'ਚ ਦਾਇਰ ਕੀਤੀ ਗਈ ਪਟੀਸ਼ਨ ਦੇ ਆਧਾਰ 'ਤੇ ਕੋਰਟ ਨੇ ਪੰਜਾਬ ਸਰਕਾਰ ਨੂੰ 3 ਮਹੀਨੇ 'ਚ ਮੌੜ ਬੰਬ ਬਲਾਸਟ ਦੀ ਘਟਨਾ ਤੋਂ ਪਰਦਾ ਚੁੱਕਣ ਦੀ ਰਿਪੋਰਟ ਮੰਗੀ ਹੈ। ਇਸ ਸਬੰਧ 'ਚ ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਵੱਲੋਂ ਏ. ਡੀ. ਜੀ. ਪੀ. ਈਸ਼ਵਰ ਸਿੰਘ ਦੀ ਅਗਵਾਈ 'ਚ ਨਵੀਂ ਐੱਸ. ਆਈ. ਟੀ. ਗਠਿਤ ਕੀਤੀ ਗਈ, ਜਿਸ 'ਚ ਬਠਿੰਡਾ ਦੇ ਆਈ. ਜੀ. ਅਰੁਣ ਮਿੱਤਲ, ਰੂਪਨਗਰ ਦੇ ਆਈ. ਜੀ. ਅਮਿਤ ਪ੍ਰਸਾਦ, ਐੱਸ. ਐੱਸ. ਪੀ. ਡਾ. ਨਾਨਕ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਗੁਰਜੀਤ ਸਿੰਘ ਪਾਤੜਾਂ ਵੱਲੋਂ ਹਾਈ ਕੋਰਟ 'ਚ ਵਕੀਲ ਮੋਹਿੰਦਰ ਜੋਸ਼ੀ ਰਾਹੀਂ ਪਟੀਸ਼ਨ ਦਾਇਰ ਕਰ ਕੇ ਇਸ ਘਟਨਾ ਦੀ ਜਾਂਚ ਦੀ ਮੰਗ ਉਠਾਈ ਗਈ ਸੀ, ਜਿਸ 'ਤੇ ਹਾਈ ਕੋਰਟ ਨੇ ਫੈਸਲਾ ਲੈਂਦੇ ਹੋਏ ਪੰਜਾਬ ਸਰਕਾਰ ਨੂੰ ਨਵੇਂ ਸਿਰੇ ਤੋਂ ਨਿਰਦੇਸ਼ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ ਰਣਬੀਰ ਖਟੜਾ ਦੀ ਅਗਵਾਈ 'ਚ ਐੱਸ. ਆਈ. ਟੀ. ਗਠਿਤ ਕੀਤੀ ਗਈ ਸੀ, ਜਿਸ 'ਚ ਬਠਿੰਡਾ ਦੇ ਸਾਬਕਾ ਐੱਸ. ਐੱਸ. ਪੀ. ਸਵਪਨ ਸ਼ਰਮਾ ਵੀ ਸ਼ਾਮਲ ਸੀ।

ਕੁੱਕਰ ਬੰਬ ਨਾਲ ਕੀਤਾ ਗਿਆ ਸੀ ਧਮਾਕਾ
ਬੰਬ ਧਮਾਕੇ ਲਈ ਸਮਾਜ ਵਿਰੋਧੀ ਅਨਸਰਾਂ ਨੇ ਲਾਲ ਰੰਗ ਦੀ ਮਾਰੂਤੀ ਕਾਰ 'ਚ ਕੁੱਕਰ ਰੱਖ ਕੇ ਧਮਾਕਾ ਕੀਤਾ ਗਿਆ ਸੀ, ਜਿਸ ਦੀ ਖੂਬ ਚਰਚ ਵੀ ਹੋਈ ਸੀ। ਪੁਲਸ ਨੇ ਕੁੱਕਰ ਬਣਾਉਣ ਵਾਲੀ ਕੰਪਨੀ ਤੇ ਵੇਚਣ ਵਾਲੇ ਦੁਕਾਨਦਾਰ ਨੂੰ ਲੱਭਣ ਲਈ 2 ਸਾਲ ਖਰਾਬ ਕਰ ਦਿੱਤੇ ਪਰ ਉਨ੍ਹਾਂ ਦੇ ਹੱਥ ਕੁੱਝ ਨਹੀਂ ਲੱਗਾ ਸੀ। ਆਖਿਰ ਇਸ ਦੇ ਤਾਰ ਡੇਰਾ ਸੱਚਾ ਸੌਦਾ ਨਾਲ ਜੁੜੇ ਨਜ਼ਰ ਆਏ। ਖਟੜਾ ਦੀ ਐੱਸ. ਆਈ. ਟੀ. ਨੇ ਇਸ ਘਟਨਾ ਦਾ ਪਰਦਾਫਾਸ਼ ਕਰਦੇ ਹੋਏ ਕੁੱਝ ਡੇਰਾ ਪ੍ਰੇਮੀਆਂ 'ਤੇ ਮਾਮਲੇ ਵੀ ਦਰਜ ਕੀਤੇ ਸੀ ਤੇ ਬੰਬ ਧਮਾਕੇ 'ਚ ਇਸਤੇਮਾਲ ਕੀਤੀ ਗਈ ਕਾਰ ਨੂੰ ਡੇਰੇ 'ਚ ਹੀ ਤਿਆਰ ਕੀਤਾ ਗਿਆ ਸੀ।
ਡੇਰੇ ਦੇ ਨਾਮਜ਼ਦ ਡੇਰਾ ਪ੍ਰੇਮੀ, ਮ੍ਰਿਤਕ ਤੇ ਜ਼ਖਮੀ
ਡੇਰੇ ਦੇ ਤਿੰਨ ਡੇਰਾ ਪ੍ਰੇਮੀਆਂ ਡੱਬਵਾਲੀ ਦੇ ਗੁਰਤੇਜ ਸਿੰਘ ਕਾਲਾ, ਸੰਗਰੂਰ ਦੇ ਅਮਰੀਕ ਸਿੰਘ ਤੇ ਹਰਿਆਣਾ ਪਿਹੋਵਾ ਦੇ ਅਵਤਾਰ ਸਿੰਘ ਨੂੰ ਇਸ ਮਾਮਲੇ 'ਚ ਨਾਮਜ਼ਦ ਕੀਤਾ ਗਿਆ ਸੀ। ਪੁਲਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕੀਤੀ ਸੀ ਤੇ ਉਸ ਦਾ ਪਰਦਾਫਾਸ਼ ਕਰ ਕੇ ਪੁਲਸ ਨੂੰ ਅਗਲੀ ਕਾਰਵਾਈ ਲਈ ਨਿਰਦੇਸ਼ ਜਾਰੀ ਕਰ ਦਿੱਤੇ ਸੀ ਪਰ ਮਾਮਲੇ ਨੂੰ ਪੁਲਸ ਅੱਗੇ ਲੈ ਜਾਣ 'ਚ ਅਸਫਲ ਰਹੀ। ਜਾਂਚ 'ਚ ਪਾਇਆ ਗਿਆ ਸੀ ਕਿ ਕਾਰ 'ਤੇ ਸਕੂਟਰ ਦਾ ਨੰਬਰ ਲੱਗਾ ਹੋਇਆ ਸੀ ਤੇ ਉਸ ਦੀ ਪਛਾਣ ਛਿਪਾਈ ਗਈ ਸੀ। ਧਮਾਕੇ ਦੌਰਾਨ ਮੌਕੇ 'ਤੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ, ਜਿਸ 'ਚ ਅਸ਼ੋਕ ਕੁਮਾਰ, ਬਰਖਾ ਰਾਣੀ ਪੁੱਤਰੀ ਅਸ਼ੋਕ ਕੁਮਾਰ, ਹਰਪਾਲ ਪਾਲੀ ਵਾਸੀ ਜੱਸੀ ਸ਼ਮਾਲ ਸੀ। ਕੁੱਝ ਦਿਨ ਬਾਅਦ ਤਿੰਨ ਹੋਰ ਾਂ ਸੌਰਵ ਸਿੰਗਲਾ, ਰਿਪਨ ਦੀਪ ਤੇ ਜਪਸਿਮਰਨ ਸਿੰਘ ਨੇ ਦਮ ਤੋੜ ਦਿੱਤਾ ਸੀ। ਬੰਬ ਧਮਾਕੇ 'ਚ ਕੁਲ 13 ਵਿਅਕਤੀ ਜ਼ਖਮੀ ਹੋਏ ਸੀ, ਜਿਨ੍ਹਾਂ ਦਾ ਲੰਮੇ ਸਮੇਂ ਤੱਕ ਇਲਾਜ ਚੱਲਦਾ ਰਿਹਾ।
ਪੁਰਾਣੀ ਰੰਜਿਸ਼ ਕਾਰਣ ਜਾਨੋਂ ਮਾਰਨ ਦੀ ਨੀਅਤ ਨਾਲ ਚਲਾਈ ਗੋਲੀ, ਕੇਸ ਦਰਜ
NEXT STORY