ਬਠਿੰਡਾ (ਵੈੱਬ ਡੈਸਕ) : ਬੇਅਦਬੀ 'ਤੇ ਘਿਰੇ ਬਾਦਲਾਂ ਲਈ ਵੱਕਾਰ ਦਾ ਸਵਾਲ ਬਣੀ ਬਠਿੰਡਾ ਸੀਟ 'ਤੇ ਪ੍ਰਚਾਰ ਲਈ ਸੋਮਵਾਰ ਨੂੰ ਪੀ.ਐਮ. ਨਰਿੰਦਰ ਮੋਦੀ ਦੇ ਮੰਚ 'ਤੇ ਜਗਦੀਸ਼ ਕੌਰ ਵੀ ਦਿਸ ਸਕਦੀ ਹੈ। ਇਹ ਓਹੀ ਜਗਦੀਸ਼ ਕੌਰ ਹੈ, ਜਿਨ੍ਹਾਂ ਦੇ ਬਿਆਨ 'ਤੇ 1984 ਸਿੱਖ ਦੰਗਿਆਂ ਦੇ ਦੋਸ਼ੀ ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਜੇਲ ਹੋਈ ਸੀ। ਰੈਲੀ ਦੇ ਮੰਚ 'ਤੇ 9 ਹਲਕਾ ਇੰਚਾਰਜ, 4 ਲੋਕ ਸਭਾ ਸੀਟ ਦੇ ਉਮੀਦਵਾਰ, ਦੋਵਾਂ ਪਾਰਟੀਆਂ ਦੇ ਜ਼ਿਲਾ ਪ੍ਰਧਾਨ ਤੋਂ ਇਲਾਵਾ ਕੁੱਲ 21 ਲੋਕ ਹੀ ਬੈਠਣਗੇ। ਸੂਤਰਾਂ ਮੁਤਾਬਕ ਇਨ੍ਹਾਂ ਵਿਚ ਇਕ ਨਾਂ ਜਗਦੀਸ਼ ਕੌਰ ਦਾ ਵੀ ਹੈ, ਜਿਸ ਤੱਕ ਸ਼੍ਰੋਅਦ ਵੱਲੋਂ ਪਹੁੰਚ ਕੀਤੀ ਗਈ ਹੈ ਪਰ ਇਸ ਨੂੰ ਗੁਪਤ ਰੱਖਿਆ ਗਿਆ ਹੈ। ਸਿੱਖ ਦੰਗਿਆਂ ਵਿਚ ਇਨਸਾਫ ਲਈ ਲੜਾਈ ਲੜਨ ਵਾਲੀ ਜਗਦੀਸ਼ ਕੌਰ ਜ਼ਰੀਏ ਸ਼੍ਰੋਅਦ-ਭਾਜਪਾ ਇਕ ਤੀਰ ਨਾਲ ਦੋ ਨਿਸ਼ਾਨੇ ਵਿੰਨ੍ਹ ਰਹੀ ਹੈ। ਇਕ ਤਾਂ ਉਨ੍ਹਾਂ ਦੇ ਰੈਲੀ ਵਿਚ ਆਉਣ ਨਾਲ ਸ਼੍ਰੋਅਦ-ਭਾਜਪਾ ਸਿੱਖ ਭਾਵਨਾਵਾਂ ਨੂੰ ਆਪਣੇ ਪੱਖ ਵਿਚ ਕਰਨਾ ਚਾਹੁੰਦੀ ਹੈ ਅਤੇ ਦੂਜਾ ਬੇਅਦਬੀ ਦੇ ਪ੍ਰਭਾਵ ਨੂੰ ਸਿੱਖ ਭਾਵਨਾਵਾਂ ਜ਼ਰੀਏ ਘੱਟ ਕਰਨ ਦੀ ਕੋਸ਼ਿਸ਼ ਹੋਵੇਗੀ। ਜ਼ਿਕਰਯੋਗ ਹੈ ਕਿ ਕਾਂਗਰਸ ਮਾਲਵਾ ਦੀਆਂ 4 ਸੀਟਾਂ ਬਠਿੰਡਾ, ਫਰੀਦਕੋਟ, ਫਿਰੋਜ਼ਪੁਰ ਅਤੇ ਸੰਗਰੂਰ 'ਤੇ ਬੇਅਦਬੀ ਨੂੰ ਮੁੱਦਾ ਬਣਾ ਕੇ ਸ਼੍ਰੋਅਦ ਉਮੀਦਵਾਰਾਂ ਨੂੰ ਘੇਰ ਰਹੀ ਹੈ।
ਸੱਜਣ ਖਿਲਾਫ ਮੁੱਖ ਗਵਾਹ ਸੀ ਜਗਦੀਸ਼ ਕੌਰ
1984 ਸਿੱਖ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ, ਜਿਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਉਸ ਵਿਰੁੱਧ ਜਗਦੀਸ਼ ਕੌਰ ਮੁੱਖ ਗਵਾਹ ਸੀ। ਉਨ੍ਹਾਂ ਨੇ ਸਿੱਖ ਦੰਗਿਆਂ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ 34 ਸਾਲ ਤੱਕ ਲੜਾਈ ਲੜੀ। 1984 ਵਿਚ ਜਦੋਂ ਦੰਗੇ ਹੋਏ ਤਾਂ ਉਹ 46 ਸਾਲ ਦੀ ਸੀ, ਦਿੱਲੀ ਕੈਂਟ ਦੇ ਰਾਜਨਗਰ ਵਿਚ ਆਪਣੇ ਪਰਿਵਾਰ ਨਾਲ ਰਹਿੰਦੀ ਸੀ। ਦੰਗਿਆਂ ਦੀ ਅੱਗ ਉਨ੍ਹਾਂ ਦੇ ਘਰ ਤੱਕ ਵੀ ਪਹੁੰਚ ਗਈ ਅਤੇ ਇਕ ਨਵੰਬਰ 1984 ਨੂੰ ਦੰਗਿਆਂ ਵਿਚ ਜਗਦੀਸ਼ ਕੌਰ ਦਾ ਪਤੀ, ਬੇਟਾ ਅਤੇ ਮਾਮੇ ਦੇ 3 ਬੇਟਿਆਂ ਨੂੰ ਸਾੜ ਕੇ ਮਾਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਘਰ ਨੂੰ ਵੀ ਅੱਗ ਲਗਾ ਦਿੱਤੀ ਸੀ। ਇਨਸਾਫ ਲਈ ਜਗਦੀਸ਼ ਨੇ ਲੰਬੀ ਲੜਾਈ ਲੜੀ ਅਤੇ ਉਨ੍ਹਾਂ ਦੇ ਬਿਆਨ 'ਤੇ ਹੀ ਸੱਜਣ ਨੂੰ ਉਮਰ ਕੈਦ ਦੀ ਸਜ਼ਾ ਹੋਈ।
5 ਦਿਨ ਪੰਜਾਬ 'ਚ ਬਿਤਾਉਣਗੇ ਕੇਜਰੀਵਾਲ ਪਰ ਮਾਲਵੇ ਤੋਂ ਅੱਗੇ ਨਹੀਂ ਜਾਣਗੇ
NEXT STORY