ਬਠਿੰਡਾ (ਬਲਵਿੰਦਰ) : ਦੇਰ ਰਾਤ ਬਠਿੰਡਾ 'ਚ ਕੁਝ ਸ਼ੱਕੀ ਵਿਅਕਤੀਆਂ ਦੇ ਆਉਣ ਬਾਰੇ ਪਤਾ ਲੱਗਣ 'ਤੇ ਪੁਲਸ ਵੱਲੋਂ ਹਾਈ ਅਲਰਟ ਕਰ ਦਿੱਤਾ ਗਿਆ ਤੇ ਜਗ੍ਹਾ-ਜਗ੍ਹਾ ਨਾਕਾਬੰਦੀ ਕਰ ਕੇ ਹਰ ਤਰ੍ਹਾਂ ਦੇ ਵਾਹਨਾਂ ਦੀ ਤਲਾਸ਼ੀ ਲਈ ਗਈ। ਜ਼ਿਕਰਯੋਗ ਹੈ ਕਿ ਕਸ਼ਮੀਰ ਮਾਮਲੇ ਨੂੰ ਲੈ ਪਾਕਿਸਤਾਨ ਵੱਲੋਂ ਕੋਈ ਵੀ ਅੱਤਵਾਦੀ ਹਮਲਾ ਹੋਣ ਦੀਆਂ ਸੂਚਨਾਵਾਂ ਕਾਰਣ ਲੋਕ ਪਹਿਲਾਂ ਹੀ ਡਰੇ ਹੋਏ ਹਨ, ਜਦਕਿ ਬਠਿੰਡਾ ਦੇ ਪਿੰਡ ਮਾਈਸਰਖਾਨਾ ਵਿਖੇ ਮੇਲਾ ਵੀ ਚੱਲ ਰਿਹਾ ਹੈ।
ਪੁਲਸ ਤੇ ਹੋਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੇਰ ਰਾਤ ਕੁਝ ਅਣਪਛਾਤੇ ਵਿਅਕਤੀਆਂ ਨੇ ਮਿੱਤਲ ਮਾਲ ਨੇੜਿਓਂ ਇਕ ਟੈਕਸੀ ਕਿਰਾਏ 'ਤੇ ਲਈ। ਉਨ੍ਹਾਂ ਖੁਦ ਨੂੰ ਕਿਸੇ ਫਿਲਮ ਦੀ ਸ਼ੂਟਿੰਗ ਕਰਨ ਵਾਲੇ ਦੱਸਿਆ। ਉਹ ਟੈਕਸੀ ਵਾਲੇ ਨੂੰ ਮੁੱਖ ਬਾਜ਼ਾਰਾਂ 'ਚੋਂ ਹੁੰਦੇ ਹੋਏ ਨਹਿਰ, ਗਰੀਨ ਸਿਟੀ, ਕਿਲਾ ਆਦਿ ਥਾਵਾਂ 'ਤੇ ਹੁੰਦੇ ਹੋਏ ਉਹ ਲੋਕ ਟੈਕਸੀ ਨੂੰ ਵਿਚਕਾਰ ਰਸਤੇ ਹੀ ਛੱਡ ਕੇ ਚਲੇ ਗਏ। ਉਸ ਤੋਂ ਬਾਅਦ ਉਹ ਕਿਥੇ ਗਾਇਬ ਹੋ ਗਏ ਇਸ ਬਾਰੇ ਕੁਝ ਪਤਾ ਨਹੀਂ ਲੱਗਿਆ। ਜਦੋਂ ਇਸ ਦੀ ਸੂਚਨਾ ਪੁਲਸ ਨੂੰ ਮਿਲੀ ਤਾਂ ਉਨ੍ਹਾਂ ਨੇ ਟੈਕਸੀ ਨੂੰ ਬਰਮਾਦ ਕਰਕੇ ਸ਼ੱਕੀ ਵਿਅਕਤੀਆਂ ਦੀ ਭਾਲ 'ਚ ਜੁਟ ਗਏ। ਦੂਜੇ ਪਾਸੇ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਦਾ ਕਹਿਣਾ ਸੀ ਕਿ ਮਾੜੇ ਅਨਸਰਾਂ ਦੇ ਸ਼ਹਿਰ 'ਚ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਹੀ ਨਾਕੇਬੰਦੀ ਕੀਤੀ ਗਈ ਸੀ।
'ਗਾਂਧੀ ਸੰਕਲਪ ਯਾਤਰਾ' 'ਚ 7 ਲੱਖ ਕਿਲੋਮੀਟਰ ਦੀ ਦੂਰੀ ਤੈਅ ਕਰਨਗੇ ਭਾਜਪਾ ਦੇ ਪ੍ਰਤੀਨਿਧੀ : ਚੁਘ
NEXT STORY