ਚੰਡੀਗੜ੍ਹ (ਸ਼ਰਮਾ) - ਭਾਰਤੀ ਜਨਤਾ ਪਾਰਟੀ ਨੇ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ 'ਤੇ 'ਗਾਂਧੀ ਸੰਕਲਪ ਯਾਤਰਾ' ਸ਼ੁਰੂ ਕੀਤੀ ਹੈ। ਇਸ ਯਾਤਰਾ ਦੇ ਤਹਿਤ ਕੇਂਦਰੀ ਮੰਤਰੀਆਂ, ਭਾਜਪਾ ਸੰਸਦ ਮੈਂਬਰਾਂ, ਰਾਜਾਂ ਦੇ ਮੁੱਖ ਮੰਤਰੀਆਂ, ਉਪ ਮੁੱਖ ਮੰਤਰੀਆਂ, ਵਿਧਾਇਕਾਂ ਸਮੇਤ ਪਾਰਟੀ ਦੇ 3229 ਚੁਣੇ ਗਏ ਪ੍ਰਤੀਨਿਧੀ ਤੇ ਕੌਮੀ ਅਹੁਦੇਦਾਰ ਸ਼ਾਮਲ ਹੋਣਗੇ। ਇਹ ਪ੍ਰਤੀਨਿਧੀ 7,26,525 ਕਿਲੋਮੀਟਰ ਦੀ ਯਾਤਰਾ ਕਰਕੇ 3,87,480 ਪਿੰਡਾਂ ਤੇ ਸ਼ਹਿਰਾਂ ਨੂੰ ਕਵਰ ਕਰਨਗੇ।
ਦੱਸ ਦੇਈਏ ਕਿ ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁਘ ਅਨੁਸਾਰ ਭਾਜਪਾ ਦੇ ਕੌਮੀ ਪ੍ਰਧਾਨ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਸ਼ੁਰੂ ਕੀਤੀ ਗਈ 'ਗਾਂਧੀ ਸੰਕਲਪ ਯਾਤਰਾ' ਦੀ ਸਮਾਪਤੀ ਮਹਾਤਮਾ ਗਾਂਧੀ ਦੀ ਬਰਸੀ 'ਤੇ 30 ਜਨਵਰੀ 2020 ਨੂੰ ਹੋਵੇਗੀ। ਹਾਲਾਂਕਿ ਮੋਦੀ ਦੇ 3229 ਸਿਪਾਹੀ 15 ਦਿਨਾਂ ਲਈ ਫੀਲਡ 'ਚ ਰਹਿਣਗੇ ਤੇ ਲੋਕਾਂ ਨੂੰ ਰਾਸ਼ਟਰਵਾਦੀ ਕਦਰਾਂ-ਕੀਮਤਾਂ, ਸਵਦੇਸ਼ੀ, ਖਾਦੀ ਤੇ ਸਵੱਛਤਾ ਬਾਰੇ ਜਾਗਰੂਕ ਕਰਨਗੇ।
ਸਾਥੀ ਕਰਮਚਾਰੀ ਦੀ ਤਰੱਕੀ ਨਾ ਸਹਿੰਦੇ ਨਾਭਾ ਜੇਲ ਸੁਪਰਡੈਂਟ ਨੇ ਕੀਤੀ ਇਹ ਕਰਤੂਤ (ਵੀਡੀਓ)
NEXT STORY