ਬਠਿੰਡਾ (ਸੁਖਵਿੰਦਰ) : ਮਹਾਨਗਰ 'ਚ ਪ੍ਰੀ-ਮਾਨਸੂਨ ਦੇ ਪਹਿਲੇ ਮੀਂਹ ਨੇ ਨਗਰ ਨਿਗਮ ਤੇ ਜ਼ਿਲਾ ਪ੍ਰਸ਼ਾਸਨ ਦੇ ਹੜ੍ਹ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਮਹਾਨਗਰ 'ਚ 28 ਐੱਮ. ਐੱਮ. ਮੀਂਹ ਰਿਕਾਰਡ ਕੀਤਾ ਗਿਆ। ਉਥੇ ਹੀ ਮੀਂਹ ਦੇ ਖੜ੍ਹੇ ਪਾਣੀ ਵਿਚ ਡੁੱਬਣ ਨਾਲ ਇਕ ਨੌਜਵਾਨ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰੀਕ ਸਿੰਘ ਰੋਡ 'ਤੇ ਮੰਗਲਵਾਰ ਸਵੇਰੇ ਮੀਂਹ ਦੇ ਪਾਣੀ 'ਚ ਡਿੱਗਣ ਨਾਲ ਨੌਜਵਾਨ ਦੀ ਮੌਤ ਹੋ ਗਈ। ਲੋਕਾਂ ਨੇ ਦੇਖਿਆ ਕਿ ਅਮਰੀਕ ਸਿੰਘ ਰੋਡ 'ਤੇ ਅਗਨੀ ਢਾਬੇ ਸਾਹਮਣੇ ਸਥਿਤ ਪਾਰਕਿੰਗ ਥਾਂ 'ਚ ਭਰੇ ਪਾਣੀ ਵਿਚ ਇਕ ਨੌਜਵਾਨ ਦੀ ਲਾਸ਼ ਪਈ ਹੋਈ ਸੀ।
ਪਤਾ ਲੱਗਾ ਹੈ ਕਿ ਉਕਤ ਨੌਜਵਾਨ ਧਰਮਿੰਦਰ (25) ਪੁੱਤਰ ਨਾਗੇਸ਼ਵਰ ਪਾਸਵਾਨ ਵਾਸੀ ਬਿਹਾਰ ਨਜ਼ਦੀਕ ਸਥਿਤ ਇਕ ਦੁਕਾਨ 'ਚ ਕੰਮ ਕਰਦਾ ਸੀ। ਸਵੇਰੇ ਉਹ ਦੁਕਾਨ ਦੀਆਂ ਚਾਬੀਆਂ ਲੈ ਕੇ ਦੁਕਾਨ ਖੋਲ੍ਹਣ ਲਈ ਪਹੁੰਚਿਆ। ਇਸ ਦੌਰਾਨ ਉਹ ਪਾਰਕਿੰਗ 'ਚ ਭਰੇ ਪਾਣੀ ਵਿਚ ਡਿੱਗ ਗਿਆ ਤੇ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਸਹਾਰਾ ਜਨਸੇਵਾ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਉਸ ਦੀ ਲਾਸ਼ ਨੂੰ ਹਸਪਤਾਲ ਪਹੁੰਚਾਇਆ। ਸਹਾਰਾ ਬੁਲਾਰਿਆਂ ਨੇ ਸੰਭਾਵਨਾ ਜਤਾਈ ਕਿ ਉਕਤ ਨੌਜਵਾਨ ਨੂੰ ਦੌਰਾ ਪੈ ਗਿਆ ਹੋਵੇਗਾ, ਜਿਸ ਕਰਕੇ ਉਹ ਪਾਣੀ 'ਚ ਡਿੱਗ ਗਿਆ ਹੋਵੇਗਾ ਤੇ ਬਾਅਦ 'ਚ ਉੱਠ ਨਹੀਂ ਸਕਿਆ।
ਪੰਜਾਬ ਯੂਥ ਕਾਂਗਰਸ ਵਲੋਂ ਜਾਖੜ ਦਾ ਅਸਤੀਫਾ ਮਨਜ਼ੂਰ ਨਾ ਕਰਨ ਦੀ ਮੰਗ
NEXT STORY