ਬਠਿੰਡਾ (ਵਿਜੇ, ਗੋਰਾ ਲਾਲ) : ਨੈਸ਼ਨਲ ਹਾਈਵੇ ਬਠਿੰਡਾ-ਸ੍ਰੀ ਅੰਮ੍ਰਿਤਸਰ ’ਤੇ ਪੈਂਦੇ ਪਿੰਡ ਗੋਨਿਆਣਾ ਖੁਰਦ ਦੇ ਕੋਲ ਸ਼ਾਮ ਕਰੀਬ ਸਾਢੇ ਚਾਰ ਵਜੇ ਬੱਸ ਅਤੇ ਕਾਰ ’ਚ ਹੋਏ ਇਕ ਦਰਦਨਾਕ ਸਡ਼ਕ ਹਾਦਸੇ ’ਚ ਬੱਸ ’ਚ ਸਵਾਰ ਸਵਾਰੀਆਂ ’ਚੋਂ 4 ਸਵਾਰੀਆਂ ਦੀ ਮੌਤ ਗਈ, ਜਦੋਂ ਕਿ ਚਾਰ ਦਰਜਨ ਦੇ ਕਰੀਬ ਸਵਾਰੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਗਰੀਨ ਬੱਸ ਸਰਵਿਸ ਕੰਪਨੀ ਦੀ ਬੱਸ ਗੋਨਿਆਣਾ ਤੋਂ ਵਾਇਆ ਬਾਜਾਖਾਨਾ-ਫਰੀਦਕੋਟ ਵੱਲ ਨੂੰ ਜਾ ਰਹੀ ਸੀ, ਉਧਰੋਂ ਬਾਜਖਾਨਾ ਵਾਲੇ ਪਾਸਿਓਂ ਮੋਟਰਸਾਈਕਲ ਸਵਾਰ ਨੂੰ ਬਚਾਉਂਦੀ ਇਕ ਕਾਰ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਕੇ ਡਿਵਾਈਡਰ ਪਾਰ ਕਰ ਕੇ ਬੱਸ ਨਾਲ ਜਾ ਟਕਰਾਈ, ਜਿਸ ਕਾਰਣ ਬੱਸ ਤਿੰਨ-ਚਾਰ ਪਲਟੀਆਂ ਖਾਣ ਮਗਰੋਂ ਪਲਟ ਗਈ ਤੇ ਚਾਰ ਸਵਾਰੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਚਾਰ ਦਰਜਨ ਦੇ ਕਰੀਬ ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ। ਜਿਨ੍ਹਾਂ ਨੂੰ ਸਿਵਲ ਹਸਪਤਾਲ ਗੋਨਿਆਣਾ, ਸਿਵਲ ਹਸਪਤਾਲ ਬਠਿੰਡਾ ਅਤੇ ਨਿੱਜੀ ਹਸਪਤਾਲਾਂ ’ਚ 108 ਨੰ., ਸਹਾਰਾ, ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਵਰਕਰਾਂ ਨੇ ਐਂਬੂਲੈਂਸਾਂ ਰਾਹੀਂ ਦਾਖਲ ਕਰਵਾਇਆ।
ਗੋਨਿਆਣਾ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਪਰਮਜੀਤ ਕੌਰ, ਗੁਰਪ੍ਰੀਤ ਕੌਰ ਸ੍ਰੀ ਗੰਗਾਨਗਰ, ਕੁਲਦੀਪ ਸਿੰਘ ਫਰੀਦਕੋਟ, ਹਿਮਾਂਸ਼ੂ ਮੱਲਕੇ, ਨਛੱਤਰ ਸਿੰਘ, ਰਾਜਵਿੰਦਰ ਕੌਰ, ਬਲਕਾਰ ਸਿੰਘ, ਅਮਰਜੀਤ ਕੌਰ, ਮਨਜੀਤ ਕੌਰ, ਪ੍ਰੀਤਮ ਕੌਰ, ਜਸਵਿੰਦਰ ਸਿੰਘ, ਗੁਰਲਾਲ ਸਿੰਘ, ਸਰਬਜੀਤ ਕੌਰ, ਪ੍ਰੀਤਮ ਕੌਰ, ਜਸ਼ਨਪ੍ਰੀਤ ਕੌਰ, ਤ੍ਰਿਲੋਕ ਸਿੰਘ, ਵੀਰਪਾਲ ਕੌਰ ਆਦਿ ਦਾਖਲ ਹਨ। ਇਸ ਤੋਂ ਇਲਾਵਾ ਹੋਰ ਅਨੇਕਾਂ ਸਵਾਰੀਆਂ ਵੱਖ-ਵੱਖ ਹਸਪਤਾਲਾਂ ’ਚ ਇਲਾਜ ਅਧੀਨ ਹਨ। ਇਕ ਮ੍ਰਿਤਕ ਦੀ ਪਛਾਣ ਗੁਰਦਿੱਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਬਾਜਾਖਾਨਾ ਵਜੋਂ ਹੋਈ ਹੈ। ਸੂਚਨਾ ਮਿਲਣ ’ਤੇ ਐੱਸ. ਐੱਸ. ਪੀ. ਬਠਿੰਡਾ ਡਾ. ਨਾਨਕ ਸਿੰਘ, ਏ. ਡੀ. ਸੀ. ਸੁਖਪ੍ਰੀਤ ਸਿੰਘ ਸਿੱਧੂ, ਡੀ. ਐੱਸ. ਪੀ. ਗੋਪਾਲ ਚੰਦ ਭੰਡਾਰੀ, ਨਾਇਬ ਤਹਿਸੀਲਦਾਰ ਸੁਖਜੀਤ ਸਿੰਘ ਆਦਿ ਪਹੁੰਚ ਗਏ, ਜਿਨ੍ਹਾਂ ਨੇ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ ਅਤੇ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ।
ਅਸਮਾਨੀ ਬਿਜਲੀ ਦੀ ਚਪੇਟ ਆਉਣ ਨਾਲ 40 ਬੱਕਰੀਆਂ ਦੀ ਮੌਤ
NEXT STORY