ਬਠਿੰਡਾ(ਅਮਿਤ)— ਬਠਿੰਡਾ ਦੇ ਕਸਬਾ ਭਗਤਾ ਭਾਈ ਵਿਚ ਇਕ ਵਪਾਰੀ ਤੋਂ 80,000 ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵਪਾਰੀ ਐੱਚ.ਡੀ.ਐੱਫ.ਸੀ. ਬੈਂਕ ਵਿਚੋਂ ਪੈਸੇ ਕੱਢਵਾ ਕੇ ਬਾਹਰ ਹੀ ਨਿਕਲਿਆ ਸੀ ਕਿ ਲੁਟੇਰਿਆਂ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ 4 ਹਵਾਈ ਫਾਇਰ ਕਰਦੇ ਹੋਏ ਪੈਸੇ ਖੋਹ ਕੇ ਫਰਾਰ ਹੋ ਗਏ।
ਲੁੱਟ ਦਾ ਸ਼ਿਕਾਰ ਹੋਏ ਰਾਜਿੰਦਰ ਕੁਮਾਰ ਨੇ ਦੱਸਿਆ ਉਸ ਨੇ ਬੈਂਕ ਵਿਚੋਂ ਕੁੱਲ 28,0000 ਰੁਪਏ ਕੱਢਵਾਏ ਸਨ, ਜਿਸ ਵਿਚੋਂ 80 ਹਜ਼ਾਰ ਰੁਪਏ ਉਸ ਨੇ ਥੈਲੇ ਵਿਚ ਪਾ ਕੇ ਹੱਥ ਵਿਚ ਫੜੇ ਹੋਏ ਸਨ ਅਤੇ ਬਾਕੀ ਦੇ 2 ਲੱਖ ਰੁਪਏ ਜੇਬ ਵਿਚ ਸਨ, ਜੋ ਕਿ ਚੋਰਾਂ ਦੀ ਨਜ਼ਰ ਤੋਂ ਬੱਚ ਗਏ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸ.ਪੀ.ਡੀ. ਸਵਰਨ ਸਿੰਘ ਖੰਨਾ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਏਗਾ। ਦੱਸ ਦੇਈਏ ਕਿ ਉਕਤ ਬੈਂਕ ਨੂੰ ਪਹਿਲਾਂ ਵੀ ਦੋ ਵਾਰ ਲੁਟੇਰਿਆਂ ਵਲੋਂ ਆਪਣਾ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ।
ਕੈਪਟਨ ਨੇ 'ਕਰਤਾਰਪੁਰ ਲਾਂਘੇ' ਦਾ ਮੁੱਦਾ ਚੁੱਕਿਆ, ਜਾਣੋ ਪਾਕਿ ਬਾਰੇ ਕੀ ਬੋਲੇ
NEXT STORY