ਬਠਿੰਡਾ (ਵਰਮਾ): ਕੋਰੋਨਾ ਨਾਲ 5 ਲੋਕਾਂ ਦੀ ਮੌਤ ਅਤੇ 596 ਲੋਕਾਂ ਦੇ ਪਾਜ਼ੇਟਿਵ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਰਜਿੰਦਰਾ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਵਿਖੇ ਕੋਰੋਨਾ ਕਾਰਣ ਦਾਖਲ ਹੋਈ ਮਨਜੀਤ ਕੌਰ ਪਤਨੀ ਜਗਰੂਪ ਸਿੰਘ ਦੀ ਮੌਤ ਹੋ ਜਾਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੂਚਨਾ ਮਿਲਣ ’ਤੇ ਮ੍ਰਿਤਕ ਮਨਜੀਤ ਕੌਰ ਨੂੰ ਪਿੰਡ ਮਹਿਰਾਜ ਲਿਆਂਦਾ ਗਿਆ ਸੀ। ਜਿੱਥੇ ਸਹਾਰਾ ਦੀ ਕੋਰੋਨਾ ਵਾਰੀਅਰਜ਼ ਦੀ ਟੀਮ ਜੱਗਾ ਸਹਾਰਾ, ਸੰਦੀਪ ਗਿੱਲ, ਕਮਲ ਗਰਗ, ਸੁਮਿਤ ਢੀਂਗਰਾ ਪਿੰਡ ਮਹਾਰਾਜ ਪਹੁੰਚੇ ਜਿੱਥੇ ਕੋਰੋਨਾ ਵਾਰੀਅਰਜ਼ ਦੀ ਟੀਮ ਨੇ ਮਹਾਰਾਜ ਦੇ ਸ਼ਮਸ਼ਾਨਘਾਟ ਵਿਚ ਮਨਜੀਤ ਕੌਰ ਦੀ ਲਾਸ਼ ਦਾ ਪੀ. ਪੀ. ਈ. ਕਿੱਟਾਂ ਪਾ ਕੇ ਪੂਰੇ ਸਨਮਾਨ ਨਾਲ ਸਸਕਾਰ ਕੀਤਾ।
ਇਹ ਵੀ ਪੜ੍ਹੋ: ਕੋਰੋਨਾ ਪਾਜ਼ੇਟਿਵ ਵਿਅਕਤੀ ਬਿਨਾਂ ਦੱਸੇ ਗਿਆ ਕੈਨੇਡਾ, ਮਚਿਆ ਬਵਾਲ
ਜੀ. ਟੀ. ਦੇ ਕੋਰੋਨਾ ਪੀੜਤ ਸੋਹਨ ਸਿੰਘ ਪੁੱਤਰ ਸ਼ਾਮ ਸਿੰਘ (42) ਵਾਸੀ ਗਿੱਦੜਬਾਹਾ, ਜੋ 19 ਅਪ੍ਰੈਲ ਨੂੰ ਪਾਜ਼ੇਟਿਵ ਆਇਆ ਸੀ, ਦੀ 23 ਅਪ੍ਰੈਲ ਨੂੰ ਇਲਾਜ ਦੌਰਾਨ ਮੌਤ ਹੋ ਗਈ। ਸਹਾਰਾ ਦੇ ਕਮਲ ਗਰਗ, ਸੰਦੀਪ ਗਿੱਲ, ਸ਼ਾਮ ਮਿੱਤਲ ਨੇ ਲਾਸ਼ ਦਾ ਪੀ. ਪੀ. ਈ. ਕਿੱਟਾਂ ਪਾ ਕੇ ਪੂਰੇ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ।ਕੋਰੋਨਾ ਪਾਜ਼ੇਟਿਵ ਅਮਰਜੀਤ ਕੌਰ ਪਤਨੀ ਨਛੱਤਰ ਸਿੰਘ 60 ਵਾਸੀ ਤਲਵੰਡੀ ਸਾਬੋ ਨੂੰ 26 ਮਾਰਚ ਨੂੰ ਕੋਰੋਨਾ ਪਾਜ਼ੇਟਿਵ ਕਾਰਣ ਦਿੱਲੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ ਦੀ ਇਲਾਜ ਦੌਰਾਨ 22 ਅਪ੍ਰੈਲ ਨੂੰ ਮੌਤ ਹੋ ਗਈ। ਉਸ ਦੀ ਲਾਸ਼ ਦਾ ਜ਼ਿਲਾ ਮਨੀਕਰਨ ਸ਼ਰਮਾ, ਟੇਕ ਚੰਦ, ਗੌਤਮ ਗੋਇਲ ’ਤੇ ਆਧਾਰਿਤ ਟੀਮ ਨੇ ਲਾਸ਼ ਨੂੰ ਤਲਵੰਡੀ ਸਾਬੋ ਵਿਖੇ ਲਿਜਾਇਆ ਗਿਆ, ਜਿੱਥੇ ਕਿ ਉਨ੍ਹਾਂ ਵੱਲੋਂ ਪੂਰੇ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਬਠਿੰਡਾ ’ਚ ਮਾਰੂ ਹੋਇਆ ਕੋਰੋਨਾ, 6 ਲੋਕਾਂ ਦੀ ਮੌਤ ਸਣੇ ਵੱਡੀ ਗਿਣਤੀ ’ਚ ਮਾਮਲੇ ਆਏ ਸਾਹਮਣੇ
ਕੋਰੋਨਾ ਪੀੜਤ ਲਕਸ਼ਮੀ ਦੇਵੀ ਪਤਨੀ ਮੋਹਨ ਲਾਲ, ਜਿਸ ਨੂੰ ਸਥਾਨਕ ਦਿੱਲੀ ਹਾਰਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਦੀ ਸਵੇਰੇ 9 ਵਜੇ ਮੌਤ ਹੋ ਗਈ। ਕੋਰੋਨਾ ਵਾਰੀਅਰਜ਼ ਸੰਦੀਪ ਗੋਇਲ, ਸੰਦੀਪ ਗਿੱਲ ਨੇ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾਇਆ। ਜਿੱਥੋ ਅੱਜ ਜੱਗਾ ਸਹਾਰਾ, ਸੰਦੀਪ ਗਿੱਲ, ਗੌਰਵ ਕੁਮਾਰ, ਸਹਾਰਾ ਪ੍ਰਧਾਨ ਵਿਜੇ ਗੋਇਲ, ਹਰਬੰਸ ਸਿੰਘ, ਤਿਲਕ ਰਾਜ ਨੇ ਮ੍ਰਿਤਕ ਦੇਹ ਨੂੰ ਸਥਾਨਕ ਸ਼ਮਸ਼ਾਨਘਾਟ ਲੈ ਗਏ, ਜਿਥੇ ਸਹਾਰਾ ਟੀਮ ਨੇ ਪੀ. ਪੀ. ਈ. ਕਿੱਟਾਂ ਪਾ ਕੇ ਅਤੇ ਪੂਰੇ ਸਤਿਕਾਰ ਨਾਲ ਲਕਸ਼ਮੀ ਦੇਵੀ ਦੇ ਸਰੀਰ ਦਾ ਸਸਕਾਰ ਕੀਤਾ।
ਇਹ ਵੀ ਪੜ੍ਹੋ: ਕੈਪਟਨ ਸਾਹਿਬ ਹੈਲੀਕਾਪਟਰ 'ਤੇ ਗੇੜਾ ਮਾਰ ਕੇ ਵੇਖੋ ਮੰਡੀਆਂ ਦੀ ਹਾਲਤ : ਰੋਜ਼ੀ ਬਰਕੰਦੀ
29 ਸਾਲਾ ਕੋਰੋਨਾ ਪੀੜਤ ਲੜਕੀ ਅਨਾਮਿਕਾ ਪਾਂਡੇ, ਜਿਸ ਦੀ ਦਿੱਲੀ ਹਾਰਟ ਹਸਪਤਾਲ ਵਿਚ ਦਾਖਲ ਹੋਈ ਸੀ, ਦੀ 23 ਅਪ੍ਰੈਲ ਨੂੰ ਮੌਤ ਹੋ ਗਈ ਸੀ। ਸੂਚਨਾ ਮਿਲਣ ’ਤੇ ਸਹਾਰਾ ਜਨਸੇਵਾ ਦੀ ਟੀਮ ਟੇਕ ਚੰਦ, ਗੌਰਵ ਕੁਮਾਰ, ਗੁਰਪ੍ਰੀਤ ਸਿੰਘ, ਹਰਬੰਸ ਸਿੰਘ, ਤਿਲਕਰਾਜ ਨੇ ਪੀ. ਪੀ. ਈ. ਕਿੱਟਾਂ ਪਾ ਕੇ ਸਥਾਨਕ ਸਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕਰ ਦਿੱਤਾ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਆੜ੍ਹਤੀ ਨੂੰ ਅਗਵਾ ਕਰਕੇ ਮੰਗੀ ਸੀ 5 ਕਰੋੜ ਦੀ ਫਿਰੌਤੀ, 5 ਦੋਸ਼ੀਆਂ ਨੂੰ ਉਮਰਕੈਦ
NEXT STORY